ਅੱਜ ਦੇ ਦੌਰ 'ਚ ਵਨਡੇ ਕ੍ਰਿਕਟ 'ਚ ਬੱਲੇਬਾਜ਼ੀ ਇਸ ਤਰ੍ਹਾਂ ਕੀਤੀ ਜਾਂਦੀ ਹੈ, ਜਿਵੇਂ ਉਹ 50 ਓਵਰਾਂ ਦਾ ਮੈਚ ਨਹੀਂ, ਸਗੋਂ 20 ਓਵਰਾਂ ਦਾ ਮੈਚ ਖੇਡ ਰਹੇ ਹੋਣ। ਅੱਜ ਤੋਂ ਲਗਭਗ 2 ਦਹਾਕੇ ਪਹਿਲਾਂ ਵਨਡੇ ਕ੍ਰਿਕਟ 'ਚ ਇੰਨੇ ਛੱਕੇ ਵੇਖਣ ਨੂੰ ਨਹੀਂ ਮਿਲਦੇ ਸਨ। ਇਹ ਸਾਰਾ ਕੁੱਝ ਟੀ20 ਕ੍ਰਿਕਟ ਦਾ ਨਤੀਜਾ ਹੈ ਕਿ ਵਨਡੇ ਵਰਗੇ ਕ੍ਰਿਕਟ ਫਾਰਮੈਟ 'ਚ ਵੀ ਇੰਨੇ ਛੱਕੇ ਦੇਖਣ ਨੂੰ ਮਿਲਦੇ ਹਨ। ਆਓ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ 3 ਬੱਲੇਬਾਜ਼ਾਂ 'ਤੇ ਇੱਕ ਨਜ਼ਰ ਮਾਰੀਏ -


3. ਸਨਥ ਜੈਸੂਰੀਆ (270 ਛੱਕੇ)


ਸ੍ਰੀਲੰਕਾ ਦੇ ਅਨੁਭਵੀ ਬੱਲੇਬਾਜ਼ ਸਨਥ ਜੈਸੂਰੀਆ 445 ਵਨਡੇ ਮੈਚਾਂ 'ਚ ਕੁੱਲ 270 ਛੱਕੇ ਲਗਾ ਕੇ ਇਸ ਸੂਚੀ 'ਚ ਤੀਜੇ ਸਥਾਨ 'ਤੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਨੇ 91.22 ਦੀ ਦਮਦਾਰ ਸਟ੍ਰਾਈਕ ਰੇਟ ਨਾਲ 13,430 ਦੌੜਾਂ ਬਣਾਈਆਂ, ਜਿਸ 'ਚ 189 ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਰਿਹਾ। ਜੈਸੂਰੀਆ ਨੇ ਆਪਣੇ ਦੇਸ਼ ਲਈ 68 ਅਰਧ ਸੈਂਕੜੇ ਅਤੇ 28 ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਨੇ 110 ਟੈਸਟ ਅਤੇ 31 ਟੀ-20 ਮੈਚਾਂ 'ਚ ਸ੍ਰੀਲੰਕਾ ਦੀ ਨੁਮਾਇੰਦਗੀ ਵੀ ਕੀਤੀ।


2. ਕ੍ਰਿਸ ਗੇਲ (331 ਛੱਕੇ)


ਯੂਨੀਵਰਸ ਬੌਸ ਕ੍ਰਿਸ ਗੇਲ ਆਪਣੇ 50 ਓਵਰਾਂ ਦੇ ਕਰੀਅਰ 'ਚ ਕੁੱਲ 331 ਛੱਕੇ ਲਗਾਉਣ ਤੋਂ ਬਾਅਦ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 301 ਵਨਡੇ ਖੇਡੇ ਹਨ ਅਤੇ 37.7 ਦੀ ਔਸਤ ਨਾਲ 10,480 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 50 ਓਵਰਾਂ ਦੇ ਫਾਰਮੈਟ 'ਚ 331 ਛੱਕੇ ਲਗਾਉਣ ਤੋਂ ਇਲਾਵਾ ਆਪਣੇ ਦੇਸ਼ ਲਈ 1128 ਚੌਕੇ ਵੀ ਲਗਾਏ ਹਨ।


1. ਸ਼ਾਹਿਦ ਅਫਰੀਦੀ (351 ਛੱਕੇ)


ਇਸ ਸੂਚੀ 'ਚ ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਸ਼ਾਹਿਦ ਅਫਰੀਦੀ ਕੁਝ ਫਰਕ ਨਾਲ ਲਿਸਟ 'ਚ ਟਾਪ 'ਤੇ ਹਨ। 'ਬੂਮ ਬੂਮ ਅਫਰੀਦੀ' ਦੇ ਨਾਂਅ ਨਾਲ ਮਸ਼ਹੂਰ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ 50 ਓਵਰਾਂ ਦੇ ਕਰੀਅਰ 'ਚ ਕੁੱਲ 351 ਛੱਕੇ ਲਗਾਏ। ਅਫਰੀਦੀ ਨੇ ਆਪਣੇ ਪ੍ਰਾਈਮ 'ਚ ਕਈ ਪ੍ਰਮੁੱਖ ਗੇਂਦਬਾਜ਼ੀ ਲਾਈਨਅੱਪ ਨੂੰ ਤੋੜਿਆ ਹੈ। ਉਨ੍ਹਾਂ ਨੇ 398 ਵਨਡੇ ਖੇਡੇ ਅਤੇ 117.01 ਦੀ ਹੈਰਾਨੀਜਨਕ ਸਟ੍ਰਾਈਕ ਰੇਟ ਨਾਲ 8064 ਦੌੜਾਂ ਬਣਾਈਆਂ। ਉਨ੍ਹਾਂ ਨੇ 50 ਓਵਰਾਂ ਦੇ ਫਾਰਮੈਟ 'ਚ 39 ਅਰਧ ਸੈਂਕੜੇ ਅਤੇ 6 ਸੈਂਕੜੇ ਵੀ ਲਗਾਏ ਹਨ।