U19 Asia Cup 2023: ਭਾਰਤ-ਪਾਕਿਸਤਾਨ ਵਿਚਾਲੇ 10 ਦਸੰਬਰ ਨੂੰ ਹੋਵੇਗਾ ਮੁਕਾਬਲਾ, ਦੇਖੋ U-19 ਦਾ ਪੂਰਾ ਸ਼ਡਿਊਲ
India vs Pakistan: ਅੰਡਰ 19 ਏਸ਼ੀਆ ਕੱਪ 2023 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਦਸੰਬਰ ਨੂੰ ਮੈਚ ਖੇਡਿਆ ਜਾਵੇਗਾ।
India vs Pakistan: ਏਸ਼ੀਅਨ ਕ੍ਰਿਕਟ ਕੌਂਸਲ ਨੇ ਅੰਡਰ-19 ਏਸ਼ੀਆ 2023 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਟੂਰਨਾਮੈਂਟ ਦੁਬਈ ਵਿੱਚ ਕਰਵਾਇਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ।
ਉਦੈ ਸਹਾਰਨ ਟੂਰਨਾਮੈਂਟ 'ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਉਦੈ ਦਾ ਪ੍ਰਦਰਸ਼ਨ ਕਈ ਮੈਚਾਂ 'ਚ ਚੰਗਾ ਰਿਹਾ ਹੈ। ਉਨ੍ਹਾਂ ਦੇ ਨਾਲ ਰੁਦਰ ਪਟੇਲ ਅਤੇ ਮੁਸ਼ੀਰ ਖਾਨ ਵਰਗੇ ਸ਼ਾਨਦਾਰ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਮਿਲੀ ਹੈ।
ਇਹ ਵੀ ਪੜ੍ਹੋ: Cricket News: ਇਸ ਖਿਡਾਰੀ ਲਈ ਸਭ ਤੋਂ ਵਧੀਆ ਰਿਹਾ ਸਾਲ 2023, ਬਣਾਈਆਂ 3008 ਦੌੜਾਂ, 1 ਦੋਹਰਾ ਸੈਂਕੜਾ, 14 ਅੱਧ ਸੈਂਕੜੇ ਤੇ 312 ਚੌਕੇ
ਅੰਡਰ-19 ਏਸ਼ੀਆ ਕੱਪ 8 ਦਸੰਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਦਾ ਪਹਿਲਾ ਮੈਚ ਨੇਪਾਲ ਨਾਲ ਹੈ। ਟੂਰਨਾਮੈਂਟ ਦੇ ਦੂਜੇ ਦਿਨ ਬੰਗਲਾਦੇਸ਼ ਅਤੇ ਯੂਏਈ ਵਿਚਾਲੇ ਮੈਚ ਹੋਵੇਗਾ। ਸ਼੍ਰੀਲੰਕਾ ਅਤੇ ਜਾਪਾਨ ਦੀਆਂ ਟੀਮਾਂ ਵੀ 9 ਦਸੰਬਰ ਨੂੰ ਭਿੜਨਗੀਆਂ। ACC ਨੇ ਦੋ ਗਰੁੱਪ ਬਣਾਏ ਹਨ।
ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਨੂੰ ਏ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ। ਜਦੋਂ ਕਿ ਬੰਗਲਾਦੇਸ਼, ਸ਼੍ਰੀਲੰਕਾ, ਯੂਏਈ ਅਤੇ ਜਾਪਾਨ ਨੂੰ ਗਰੁੱਪ ਬੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੰਡਰ-19 ਏਸ਼ੀਆ ਕੱਪ 2023 'ਚ ਟੀਮ ਇੰਡੀਆ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਦੂਜਾ ਮੈਚ ਪਾਕਿਸਤਾਨ ਦਾ ਹੈ। ਇਹ ਮੈਚ 10 ਦਸੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।
ਇਸ ਤੋਂ ਬਾਅਦ ਤੀਜਾ ਮੈਚ ਨੇਪਾਲ ਨਾਲ ਹੋਵੇਗਾ। ਇਹ ਮੈਚ ਭਾਰਤ ਅਤੇ ਨੇਪਾਲ ਵਿਚਾਲੇ 12 ਦਸੰਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 15 ਦਸੰਬਰ ਨੂੰ ਹੋਵੇਗਾ। ਦੂਜਾ ਸੈਮੀਫਾਈਨਲ ਮੈਚ ਵੀ ਇਸੇ ਦਿਨ ਹੋਵੇਗਾ। ਅੰਡਰ-19 ਏਸ਼ੀਆ ਕੱਪ 2023 ਦਾ ਫਾਈਨਲ ਮੈਚ 17 ਦਸੰਬਰ ਨੂੰ ਦੁਬਈ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Virat Kohli: 'ਹਾਲੇ ਉਨ੍ਹਾਂ 'ਚ ਬਹੁਤ ਕ੍ਰਿਕੇਟ ਬਾਕੀ ਹੈ...', ਵਿਰਾਟ ਕੋਹਲੀ ਬਾਰੇ ਸਚਿਨ ਤੇਂਦੁਲਕਰ ਨੇ ਕਿਉਂ ਕਹੀ ਇਹ ਗੱਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।