U19 Asia Cup : ਪਾਕਿਸਤਾਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, ਆਖਰੀ ਗੇਂਦ 'ਤੇ ਮਿਲੀ ਰੋਮਾਂਚਕ ਜਿੱਤ
ਹੁਣ ਪਾਕਿਸਤਾਨ ਨੂੰ ਜਿੱਤ ਲਈ ਤਿੰਨ ਗੇਂਦਾਂ ਵਿਚ ਛੇ ਦੌੜਾਂ ਬਣਾਉਣੀਆਂ ਸਨ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਦੋ ਦੌੜਾਂ ਆਈਆਂ ਤੇ ਫਿਰ ਅਗਲੀ ਗੇਂਦ 'ਤੇ ਦੋ ਦੌੜਾਂ ਬਣੀਆਂ
U19 Asia Cup 2021, India U19 vs Pakistan U19: ਦੁਬਈ 'ਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ਦੇ ਰੋਮਾਂਚਕ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ 237 ਦੌੜਾਂ ਬਣਾਈਆਂ ਸਨ। ਜਵਾਬ 'ਚ ਪਾਕਿਸਤਾਨ ਨੇ ਆਖਰੀ ਗੇਂਦ 'ਤੇ ਅੱਠ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ।
ਰੋਮਾਂਚਕ ਆਖਰੀ ਓਵਰ
ਆਖ਼ਰੀ ਓਵਰ 'ਚ ਪਾਕਿਸਤਾਨ ਨੂੰ ਜਿੱਤ ਲਈ ਅੱਠ ਦੌੜਾਂ ਦੀ ਲੋੜ ਸੀ ਅਤੇ ਤਿੰਨ ਵਿਕਟਾਂ ਬਾਕੀ ਸਨ। ਟੀਮ ਇੰਡੀਆ ਦੇ ਕਪਤਾਨ ਨੇ ਗੇਂਦ ਰਵੀ ਕੁਮਾਰ ਨੂੰ ਸੌਂਪੀ। ਰਵੀ ਨੂੰ ਪਹਿਲੀ ਗੇਂਦ 'ਤੇ ਅਹਿਮ ਸਫਲਤਾ ਮਿਲੀ। ਇਸ ਦੀਆਂ ਅਗਲੀਆਂ ਦੋ ਗੇਂਦਾਂ 'ਤੇ ਦੋ ਦੌੜਾਂ ਬਣਾਈਆਂ। ਹੁਣ ਪਾਕਿਸਤਾਨ ਨੂੰ ਜਿੱਤ ਲਈ ਤਿੰਨ ਗੇਂਦਾਂ ਵਿਚ ਛੇ ਦੌੜਾਂ ਬਣਾਉਣੀਆਂ ਸਨ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਦੋ ਦੌੜਾਂ ਆਈਆਂ ਤੇ ਫਿਰ ਅਗਲੀ ਗੇਂਦ 'ਤੇ ਦੋ ਦੌੜਾਂ ਬਣੀਆਂ। ਅਜਿਹੇ 'ਚ ਹੁਣ ਪਾਕਿਸਤਾਨ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਬਣਾਉਣੀਆਂ ਸਨ ਅਤੇ ਅਹਿਮਦ ਖਾਨ ਕ੍ਰੀਜ਼ 'ਤੇ ਸਨ। ਅਹਿਮਦ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ।
ਇਹ ਵੀ ਪੜ੍ਹੋ : Trending News: ਡੇਟਿੰਗ ਐਪਸ 'ਤੇ ਨਹੀਂ ਬਣਿਆ ਕੰਮ, ਤਾਂ 66 ਸਾਲਾ ਬਜ਼ੁਰਗ ਨੇ 'ਡ੍ਰੀਮ ਗਰਲ' ਦੀ ਭਾਲ 'ਚ ਲਗਵਾਇਆ ਖ਼ਾਸ ਇਸ਼ਤਿਹਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904