ICC Under-19 Women's T20 World Cup: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਪਿਛਲੇ ਸਾਲ ਇੱਕ ਵੱਡਾ ਫੈਸਲਾ ਲਿਆ ਸੀ। ਆਈਸੀਸੀ ਨੇ 2023 ਤੋਂ 2031 ਤੱਕ ਦੇ ਕ੍ਰਿਕਟ ਚੱਕਰ ਦਾ ਐਲਾਨ ਕੀਤਾ ਸੀ। ਪ੍ਰੀਸ਼ਦ ਨੇ ਇਸ 'ਚ ਪੁਰਸ਼ਾਂ ਦੀ ਚੈਂਪੀਅਨਸ ਟਰਾਫੀ ਅਤੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਅਜਿਹੇ 'ਚ ਹੁਣ ਅੰਤਰਰਾਸ਼ਟਰੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਵੀ ਪੁਰਸ਼ ਟੀਮ ਦੀ ਤਰਜ਼ 'ਤੇ ਖੇਡਿਆ ਜਾਵੇਗਾ।

U19 Women's T20 World Cup: ਪਹਿਲੀ ਵਾਰ ਖੇਡਿਆ ਜਾਵੇਗਾ ਮਹਿਲਾ ਅੰਡਰ-19 T20 ਵਿਸ਼ਵ ਕੱਪ, ਜਾਣੋ ਕਿਹੜੀਆਂ 12 ਟੀਮਾਂ ਨੇ ਕੀਤਾ ਕੁਆਲੀਫਾਈ


16 ਟੀਮਾਂ ਦਰਮਿਆਨ ਮੁਕਾਬਲਾ


ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਅਗਲੇ ਸਾਲ ਦੱਖਣੀ ਅਫਰੀਕਾ 'ਚ ਖੇਡਿਆ ਜਾਵੇਗਾ। ਇਸ ਦੇ ਪਹਿਲੇ ਸੀਜ਼ਨ ਲਈ ਯੋਗਤਾ ਸ਼ੁਰੂ ਹੋ ਗਈ ਹੈ। ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 'ਚ ਭਾਰਤ ਸਮੇਤ ਕਈ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਹ ਟੂਰਨਾਮੈਂਟ ਜਨਵਰੀ 'ਚ ਸ਼ੁਰੂ ਹੋਵੇਗਾ।


ਇਨ੍ਹਾਂ 12 ਟੀਮਾਂ ਨੇ ਕੀਤਾ ਕੁਆਲੀਫਾਈ


ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਲਈ 12 ਟੀਮਾਂ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਵਿੱਚ 11 ਪੂਰੇ ਮੈਂਬਰ ਦੇਸ਼ ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਸ਼ਾਮਲ ਹਨ। ਇਸ ਦੇ ਨਾਲ ਹੀ ਸੰਯੁਕਤ ਰਾਜ ਅਮਰੀਕਾ ਨੂੰ ਮੈਂਬਰ ਰਾਸ਼ਟਰ ਹੋਣ ਕਾਰਨ ਆਟੋਮੈਟਿਕ ਯੋਗਤਾ ਦਿੱਤੀ ਗਈ ਹੈ। ਬਾਕੀ ਚਾਰ ਸਥਾਨਾਂ ਲਈ ਕਈ ਦੇਸ਼ਾਂ ਵਿਚਾਲੇ ਮੁਕਾਬਲਾ ਹੋਵੇਗਾ। ਦੱਸ ਦੇਈਏ ਕਿ ਅਗਲੇ ਸਾਲ ਦੱਖਣੀ ਅਫਰੀਕਾ ਵਿੱਚ ਅੰਡਰ-19 ਟੀ-20 ਵਿਸ਼ਵ ਕੱਪ ਤੋਂ ਇਲਾਵਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: JEE Mains 2022 Registration: ਜੇਈਈ ਮੇਨ ਦੂਜੇ ਸੈਸ਼ਨ ਲਈ ਅਰਜ਼ੀ ਫਾਰਮ ਜਾਰੀ, ਇਸ ਤਰ੍ਹਾਂ ਕਰੋ ਅਪਲਾਈ