
Ind vs Eng U-19 WC Final: ਭਾਰਤ-ਇੰਗਲੈਂਡ ਅੰਡਰ-19 ਵਿਸ਼ਵ ਕੱਪ ਫਾਈਨਲ 5 ਫਰਵਰੀ ਨੂੰ ਸ਼ਾਮ 6.30 ਵਜੇ
Ind vs Eng U-19 WC Final: ਭਾਰਤੀ ਟੀਮ ਨੇ 2016 ਤੋਂ ਲਗਾਤਾਰ 4 ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਫਾਈਨਲ 'ਚ ਸਭ ਦੀਆਂ ਨਜ਼ਰਾਂ ਕਪਤਾਨ ਯਸ਼ ਢੁੱਲ 'ਤੇ ਹੋਣਗੀਆਂ, ਜਿਸ ਨੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ ਸੈਂਕੜਾ ਲਗਾਇਆ।

Ind vs Eng U-19 WC Final: ਭਾਰਤ-ਇੰਗਲੈਂਡ ਅੰਡਰ-19 ਵਿਸ਼ਵ ਕੱਪ ਫਾਈਨਲ ਮੈਚ 5 ਫਰਵਰੀ ਸ਼ਨੀਵਾਰ ਨੂੰ ਸ਼ਾਮ 6.30 ਵਜੇ ਤੋਂ ਐਂਟੀਗੁਆ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਹੁਣ ਤੱਕ ਲਗਾਤਾਰ ਪੰਜ ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਫਾਈਨਲ 'ਚ ਸਭ ਦੀਆਂ ਨਜ਼ਰਾਂ ਕਪਤਾਨ ਯਸ਼ ਢੁੱਲ 'ਤੇ ਹੋਣਗੀਆਂ, ਜਿਸ ਨੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਬੱਲੇਬਾਜ਼ ਸ਼ੇਖ ਰਾਸ਼ਿਦ, ਸਪਿਨ ਗੇਂਦਬਾਜ਼ ਨਿਸ਼ਾਂਤ ਸਿੰਧੂ ਅਤੇ ਵਿੱਕੀ ਓਸਤਵਾਲ ਵੀ ਸ਼ਾਨਦਾਰ ਫਾਰਮ 'ਚ ਹਨ।
🇮🇳 🏴
— ICC (@ICC) February 4, 2022
An exciting #U19CWC 2022 Final awaits ⌛️
Who will lift this shiny trophy? pic.twitter.com/YhAIEoUg0Y
ਟੀਮ ਇੰਡੀਆ ਨੇ ਲਗਾਤਾਰ 4 ਵਾਰ ਬਣਾਈ ਫਾਈਨਲ ਵਿੱਚ ਥਾਂ
ਭਾਰਤੀ ਟੀਮ ਅੰਡਰ 19 ਵਿਸ਼ਵ ਕੱਪ 'ਚ 7 ਵਾਰ ਫਾਈਨਲ 'ਚ ਥਾਂ ਬਣਾ ਚੁੱਕੀ ਹੈ, ਜਿਸ 'ਚੋਂ ਟੀਮ ਨੇ 4 ਵਾਰ ਖਿਤਾਬ ਜਿੱਤਿਆ ਹੈ। ਵੱਡੀ ਗੱਲ ਇਹ ਹੈ ਕਿ ਭਾਰਤੀ ਟੀਮ 2016 ਤੋਂ ਲਗਾਤਾਰ 4 ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ। ਦੂਜੇ ਪਾਸੇ ਇੰਗਲੈਂਡ ਵੀ ਇਤਿਹਾਸ ਰਚਣ ਦਾ ਇਰਾਦਾ ਰੱਖਦਾ ਹੈ ਅਤੇ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ।
ਬੱਲੇਬਾਜ਼ੀ ਦੌਰਾਨ ਵਿਅਕਤੀਗਤ ਪ੍ਰਦਰਸ਼ਨ ਦੇਖਿਆ ਗੇਂਦਬਾਜ਼ਾਂ ਨੇ ਇੱਕ ਯੂਨਿਟ ਦੇ ਤੌਰ 'ਤੇ ਪ੍ਰਭਾਵਿਤ ਕੀਤਾ। ਜਿੱਥੇ ਰਾਜਵਰਧਨ ਹੰਗਰਗੇਕਰ ਅਤੇ ਰਵੀ ਕੁਮਾਰ ਨੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ, ਉੱਥੇ ਵਿੱਕੀ ਓਸਤਵਾਲ ਨੇ ਸਪਿਨ ਗੇਂਦਬਾਜ਼ੀ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਨ੍ਹਾਂ ਨੇ 10.75 ਦੀ ਔਸਤ ਨਾਲ 12 ਵਿਕਟਾਂ ਲਈਆਂ ਹਨ।
ਕੋਹਲੀ ਨੇ ਵਧਾਇਆ ਟੀਮ ਦਾ ਮਨੋਬਲ
ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਖਿਡਾਰੀਆਂ ਨਾਲ ਜ਼ੂਮ ਕਾਲ 'ਤੇ ਗੱਲ ਕੀਤੀ, ਜਿਸ ਤੋਂ ਬਾਅਦ ਖਿਡਾਰੀਆਂ ਦਾ ਹੌਸਲਾ ਵਧ ਗਿਆ। 2008 'ਚ ਅੰਡਰ-19 ਟੀਮ ਦੇ ਕਪਤਾਨ ਦੇ ਰੂਪ 'ਚ ਵਿਸ਼ਵ ਕੱਪ ਜਿੱਤਣ ਵਾਲੇ ਵਿਰਾਟ ਕੋਹਲੀ ਨੇ ਦੱਸਿਆ ਕਿ ਫਾਈਨਲ ਦੇ ਦਬਾਅ ਨੂੰ ਕਿਵੇਂ ਸੰਭਾਲਣਾ ਹੈ। ਖਿਤਾਬ ਅਤੇ ਭਾਰਤ ਦੇ ਵਿਚਕਾਰ ਇੰਗਲੈਂਡ ਦੀ ਟੀਮ ਹੈ ਜੋ ਆਖਰੀ ਵਾਰ 1998 ਵਿੱਚ ਫਾਈਨਲ ਵਿੱਚ ਪਹੁੰਚੀ ਸੀ, ਜਦੋਂ ਉਸਨੇ ਹੁਣ ਤੱਕ ਦਾ ਇੱਕੋ ਇੱਕ ਖਿਤਾਬ ਜਿੱਤਿਆ ਸੀ।
ਭਾਰਤੀ ਟੀਮ: ਯਸ਼ ਢੁੱਲ (ਕਪਤਾਨ), ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਖ ਰਾਸ਼ਿਦ, ਨਿਸ਼ਾਂਤ ਸਿੰਧੂ, ਸਿਧਾਰਥ ਯਾਦਵ, ਅਨੀਸ਼ਵਰ ਗੌਤਮ, ਮਾਨਵ ਪਾਰਖ, ਕੌਸ਼ਲ ਤਾਂਬੇ, ਰਾਜਵਰਧਨ ਹੰਗਰਗੇਕਰ, ਵਿੱਕੀ ਓਸਤਵਾਲ, ਗਰਵ ਸਾਂਗਵਾਨ, ਦਿਨੇਸ਼ ਬਾਨਾ, ਆਰਾਧਿਆ ਯਾਦਵ, ਰਾਜ ਬਾਵਾ, ਵਾਸੂ ਵਤਸ, ਰਵੀ ਕੁਮਾਰ।
ਇੰਗਲੈਂਡ ਦੀ ਟੀਮ: ਟੌਮ ਪਰਸਟ (ਕਪਤਾਨ), ਜਾਰਜ ਬੈੱਲ, ਜੋਸ਼ੂਆ ਬੋਇਡਨ, ਅਲੈਕਸ ਹੌਰਟਨ, ਰੇਹਾਨ ਅਹਿਮਦ, ਜੇਮਸ ਸੇਲਜ਼, ਜੌਰਜ ਥੌਮਸ, ਥੌਮਸ ਐਸਪਿਨਵਾਲ, ਨਾਥਨ ਬਾਰਨਵੈਲ, ਜੈਕਬ ਬੈਥਲ, ਜੇਮਸ ਕੋਲੇਸ, ਵਿਲੀਅਮ ਲਕਸਟਨ, ਜੇਮਜ਼ ਰਿਊ, ਫਤਿਹ ਸਿੰਘ, ਬੈਂਜਾਮਿਨ ਕਲਿਫ।
ਇਹ ਵੀ ਪੜ੍ਹੋ: Ranbir Kapoor ਨੇ ਇਸ ਖਾਸ ਅੰਦਾਜ਼ 'ਚ ਪ੍ਰਮੋਟ ਕੀਤਾ Alia Bhatt ਦੀ Gangubai Kathiawadi ਨੂੰ ਕਿ ਆਲੀਆ ਨੇ ਇੰਝ ਕੀਤਾ ਰਿਐਕਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
