ਨਵੀਂ ਦਿੱਲੀ: ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ 12 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨਾ ਪਏਗਾ। ਇਹ ਜੁਰਮਾਨਾ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਹੌਲੀ ਓਵਰ-ਰੇਟ ਲਈ ਲਾਇਆ ਗਿਆ ਹੈ। ਸਾਫ਼ ਹੈ ਕਿ 24 ਸਤੰਬਰ ਦਾ ਦਿਨ ਕੋਹਲੀ ਦਾ ਦਿਨ ਨਹੀਂ ਸੀ ਕਿਉਂਕਿ ਉਸ ਦੀ ਟੀਮ ਨਾ ਸਿਰਫ ਮੈਚ 97 ਦੌੜਾਂ ਨਾਲ ਹਾਰੀ, ਬਲਕਿ ਕਪਤਾਨ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਿਸੇ ਵੀ ਖੇਤਰ ਵਿਚ ਯੋਗਦਾਨ ਨਹੀਂ ਪਾਇਆ।

ਆਈਪੀਐਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, "ਇਸ ਸੀਜ਼ਨ ਵਿੱਚ ਇਹ ਉਨ੍ਹਾਂ ਦੀ ਟੀਮ ਦੀ ਪਹਿਲੀ ਗਲਤੀ ਸੀ, ਇਸ ਲਈ ਆਈਪੀਐਲ ਦੇ ਚੋਣ ਜ਼ਾਬਤੇ ਤਹਿਤ ਵਿਰਾਟ ਕੋਹਲੀ ਨੂੰ ਓਵਰ-ਰੇਟ ਦੀ ਗਲਤੀ ਕਾਰਨ ਘੱਟੋ-ਘੱਟ 12 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ।" ਇਹ ਰਾਤ ਵਿਰਾਟ ਕੋਹਲੀ ਲਈ ਚੰਗੀ ਨਹੀਂ ਸੀ। ਉਨ੍ਹਾਂ ਨੇ ਸੈਂਕੜਾ ਮਾਰਨ ਵਾਲੇ ਕੇਐਲ ਰਾਹੁਲ ਦੇ ਦੋ ਕੈਚ ਛੱਡੇ, ਜਿਸ ਦੀ ਕੀਮਤ ਉਸ ਦੀ ਟੀਮ ਨੂੰ ਚੁੱਕਣੀ ਪਈ। ਕੋਹਲੀ ਨੇ ਕੋਈ ਖਾਸ ਸਕੋਰ ਵੀ ਨਹੀਂ ਬਣਾਇਆ।

ਵਿਰਾਟ ਨੇ ਮੈਚ ਹਾਰਨ ਤੋਂ ਬਾਅਦ ਕਿਹਾ:

ਮੈਚ ਦੀ ਸਮਾਪਤੀ ਦੇ ਨਾਲ ਵਿਰਾਟ ਕੋਹਲੀ ਨੇ ਹੌਲੀ ਓਵਰ-ਰੇਟ ਬਾਰੇ ਕਿਹਾ, "ਮੈਨੂੰ ਸਾਹਮਣੇ ਖੜ੍ਹੇ ਹੋਣਾ ਪਏਗਾ ਤੇ ਇਸ ਦਾ ਨਤੀਜਾ ਭੁਗਤਣਾ ਪਏਗਾ, ਇਹ ਚੰਗਾ ਦਿਨ ਨਹੀਂ ਸੀ। ਜਦੋਂ ਰਾਹੁਲ ਸੈਟ ਸੀ ਤਾਂ ਕੁਝ ਚੰਗੇ ਮੌਕੇ ਸੀ।" ਦੱਸ ਦੇਈਏ ਕਿ ਕਿੰਗਜ਼ ਇਲੈਵਨ ਪੰਜਾਬ ਨੇ ਇਸ ਮੈਚ ਵਿੱਚ 20 ਓਵਰਾਂ ਵਿੱਚ 206 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਦੀ ਟੀਮ ਬੰਗਲੌਰ ਨੇ 17 ਓਵਰਾਂ ਵਿੱਚ 109 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

Best Captain after Dhoni: ਧੋਨੀ ਮਗਰੋਂ ਇਸ ਕ੍ਰਿਕਟ ਖਿਡਾਰੀ ਨੂੰ ਬੈਸਟ ਕਪਤਾਨ ਮੰਨਦੇ ਵਰਿੰਦਰ ਸਹਿਵਾਗ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904