Ram Mandir Pran Pratishtha: ਦੁਵਿਧਾ 'ਚ ਫਸੇ ਵਿਰਾਟ ਕੋਹਲੀ, ਟੈਸਟ ਸੀਰੀਜ਼ ਵਿਚਾਲੇ ਮਿਲਿਆ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਸੱਦਾ, ਕੀ BCCI ਦਏਗਾ ਇਜਾਜ਼ਤ?
Virat kohli Ram mandir inauguration: ਵਿਰਾਟ ਕੋਹਲੀ ਫਿਲਹਾਲ ਟੀਮ ਇੰਡੀਆ ਨਾਲ ਬੈਂਗਲੁਰੂ 'ਚ ਹਨ। ਉਹ ਬੁੱਧਵਾਰ ਨੂੰ ਇੱਥੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡਣਗੇ। ਕੋਹਲੀ ਇਸ ਤੋਂ ਬਾਅਦ ਹੈ
Virat kohli Ram mandir inauguration: ਵਿਰਾਟ ਕੋਹਲੀ ਫਿਲਹਾਲ ਟੀਮ ਇੰਡੀਆ ਨਾਲ ਬੈਂਗਲੁਰੂ 'ਚ ਹਨ। ਉਹ ਬੁੱਧਵਾਰ ਨੂੰ ਇੱਥੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡਣਗੇ। ਕੋਹਲੀ ਇਸ ਤੋਂ ਬਾਅਦ ਹੈਦਰਾਬਾਦ ਜਾਣਗੇ। ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਇੱਥੇ ਖੇਡਿਆ ਜਾਵੇਗਾ। ਕੋਹਲੀ ਨੂੰ ਹਾਲ ਹੀ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਇਸ ਸਮਾਰੋਹ ਲਈ ਕੋਹਲੀ ਅਤੇ ਅਨੁਸ਼ਕਾ ਸ਼ਰਮਾ 22 ਜਨਵਰੀ ਨੂੰ ਅਯੁੱਧਿਆ ਪਹੁੰਚ ਸਕਦੇ ਹਨ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫੀ ਸ਼ੇਅਰ ਕੀਤੀ ਗਈ ਹੈ। ਇਸ 'ਚ ਵਿਰਾਟ ਅਤੇ ਅਨੁਸ਼ਕਾ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਪੱਤਰ ਫੜੇ ਹੋਏ ਨਜ਼ਰ ਆ ਰਹੇ ਹਨ। ਕ੍ਰਿਕਬਜ਼ ਦੀ ਇਕ ਖਬਰ ਮੁਤਾਬਕ ਕੋਹਲੀ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਮਨਜ਼ੂਰੀ ਮਿਲ ਗਈ ਹੈ। ਕੋਹਲੀ ਆਪਣੀ ਪਤਨੀ ਅਨੁਸ਼ਕਾ ਨਾਲ 22 ਜਨਵਰੀ ਨੂੰ ਅਯੁੱਧਿਆ ਪਹੁੰਚ ਸਕਦੇ ਹਨ। ਟੈਸਟ ਮੈਚ ਦੀ ਤਿਆਰੀ ਲਈ ਟੀਮ ਇੰਡੀਆ 20 ਜਨਵਰੀ ਨੂੰ ਹੈਦਰਾਬਾਦ ਪਹੁੰਚਣ ਵਾਲੀ ਹੈ। ਕੋਹਲੀ ਇੱਥੇ 21 ਜਨਵਰੀ ਨੂੰ ਅਭਿਆਸ ਸੈਸ਼ਨ ਵਿੱਚ ਹਿੱਸਾ ਲੈਣਗੇ। ਹਾਲਾਂਕਿ ਇਸ ਤੋਂ ਬਾਅਦ ਰਵਾਨਾ ਹੋ ਸਕਦੇ ਹਨ।
ਕੋਹਲੀ ਅਤੇ ਅਨੁਸ਼ਕਾ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਨੂੰ ਰਾਮ ਮੰਦਰ ਨਾਲ ਜੁੜੇ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ। ਹਾਲਾਂਕਿ ਕੋਹਲੀ ਅਤੇ ਅਨੁਸ਼ਕਾ ਵਲੋਂ ਪ੍ਰੋਗਰਾਮ 'ਚ ਹਿੱਸਾ ਲੈਣ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਕੋਹਲੀ-ਅਨੁਸ਼ਕਾ ਮਥੁਰਾ ਸਮੇਤ ਕਈ ਧਾਰਮਿਕ ਸਥਾਨਾਂ 'ਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਟੀਮ ਇੰਡੀਆ ਦੇ ਖਿਡਾਰੀਆਂ ਨੂੰ 20 ਜਨਵਰੀ ਨੂੰ ਹੈਦਰਾਬਾਦ ਪਹੁੰਚਣ ਲਈ ਕਿਹਾ ਗਿਆ ਹੈ। ਇੱਥੇ ਭਾਰਤੀ ਖਿਡਾਰੀ ਚਾਰ ਦਿਨਾਂ ਅਭਿਆਸ ਵਿੱਚ ਹਿੱਸਾ ਲੈਣਗੇ। ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਟੈਸਟ ਸੀਰੀਜ਼ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਵਿੰਦਰ ਜਡੇਜਾ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹਨ। ਉਸ ਨੇ ਅਭਿਆਸ ਕਾਰਨ ਬਾਕੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਰਿਪੋਰਟ ਮੁਤਾਬਕ ਜਡੇਜਾ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਐਡ ਸ਼ੂਟ 'ਚ ਹਿੱਸਾ ਨਹੀਂ ਲੈਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।