(Source: ECI/ABP News/ABP Majha)
Virat Kohli: 'ਮੈਨੂੰ ਦੁਬਾਰਾ ਨਹੀਂ ਦੇਖ ਸਕੋਗੇ..' ਵਿਰਾਟ ਕੋਹਲੀ ਦੇ ਬਿਆਨ ਨੇ ਡਰਾਏ ਫੈਨਜ਼! ਜਾਣੋ ਅਜਿਹਾ ਕਿਉਂ ਬੋਲਿਆ ਕ੍ਰਿਕਟਰ ?
Virat Kohli Statement on Retirement: ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਬਿਆਨ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ।
Virat Kohli Statement on Retirement: ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਬਿਆਨ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਵਿਰਾਟ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਦੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਭਰਮਾਰ ਹੈ। ਪਰ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੇ ਪ੍ਰਸ਼ੰਸਕਾਂ ਦਾ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਜੀ ਹਾਂ, ਆਖਿਰ ਉਨ੍ਹਾਂ ਨੇ ਅਜਿਹਾ ਕੀ ਕਿਹਾ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਦਰਅਸਲ, ਵਿਰਾਟ ਕੋਹਲੀ ਨੇ ਹਾਲ ਹੀ ਕਿਹਾ ਹੈ ਕਿ ਲੋਕ ਉਨ੍ਹਾਂ ਨੂੰ ਇੱਕ ਪਲ ਲਈ ਵੀ ਦੇਖਣ ਲਈ ਤਰਸ ਜਾਣਗੇ? ਇਸ ਤੋਂ ਬਾਅਦ ਲੋਕ ਸਵਾਲ ਪੁੱਛ ਰਹੇ ਹਨ ਕਿ ਵਿਰਾਟ ਕੋਹਲੀ ਕੀ ਕਰਨ ਜਾ ਰਹੇ ਹਨ। ਆਖਿਰ ਉਨ੍ਹਾਂ ਨੇ ਅਜਿਹਾ ਕਿਉਂ ਕਿਹਾ। ਜ਼ਿਕਰਯੋਗ ਹੈ ਕਿ ਅੱਜ ਵਿਰਾਟ ਕੋਹਲੀ ਪੂਰੀ ਦੁਨੀਆ 'ਚ ਮਸ਼ਹੂਰ ਹਨ ਅਤੇ ਉਨ੍ਹਾਂ ਦੀ ਫੈਨ ਫਾਲੋਇੰਗ ਕਰੋੜਾਂ 'ਚ ਹੈ। ਇਸ ਕਾਰਨ ਹਰ ਕੋਈ ਚਿੰਤਾ ਜਤਾ ਰਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕਿਹਾ। ਇਸ ਦੌਰਾਨ ਵਿਰਾਟ ਕੋਹਲੀ ਦਾ ਬਿਆਨ ਚਰਚਾ 'ਚ ਹੈ।
ਕੀ ਕਿਹਾ ਵਿਰਾਟ ਕੋਹਲੀ ਨੇ?
ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਵਿਰਾਟ ਕੋਹਲੀ ਆਪਣੇ ਸੰਨਿਆਸ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ, "ਇੱਕ ਵਾਰ ਜਦੋਂ ਮੇਰਾ ਕੰਮ ਪੂਰਾ ਹੋ ਜਾਏਗਾ, ਮੈਂ ਚਲਾ ਜਾਵਾਂਗਾ, ਤੁਸੀਂ ਮੈਨੂੰ ਕੁਝ ਸਮੇਂ ਲਈ ਨਹੀਂ ਦੇਖ ਸਕੋਗੇ। ਇਸ ਲਈ ਜਦੋਂ ਤੱਕ ਮੈਂ ਖੇਡਦਾ ਹਾਂ, ਉਦੋਂ ਤੱਕ ਮੈਂ ਸਭ ਕੁਝ ਦੇਣਾ ਚਾਹੁੰਦਾ ਹਾਂ ਅਤੇ ਇਹੀ ਚੀਜ਼ ਹੈ ਜੋ ਮੈਨੂੰ ਅੱਗੇ ਵਧਾਉਂਦੀ ਹੈ।" ਵਿਰਾਟ ਕੋਹਲੀ ਨੇ ਸੰਨਿਆਸ ਨੂੰ ਲੈ ਕੇ ਇਹ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਉਹ ਸੇਵਾਮੁਕਤੀ ਤੋਂ ਬਾਅਦ ਗਾਇਬ ਹੋਣ ਜਾ ਰਹੇ ਹਨ।
ਵਿਰਾਟ ਨੇ ਅੱਗੇ ਕੀ ਕਿਹਾ
ਵਿਰਾਟ ਕੋਹਲੀ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਇੱਕ ਖਿਡਾਰੀ ਦੇ ਰੂਪ ਵਿੱਚ ਕਰੀਅਰ ਖਤਮ ਹੋਣ ਦੀ ਇੱਕ ਤਰੀਕ ਹੁੰਦੀ ਹੈ। ਮੈਂ ਇਸ 'ਤੇ ਕੰਮ ਕਰ ਰਿਹਾ ਹਾਂ, ਮੈਂ ਇਹ ਸੋਚ ਕੇ ਆਪਣੇ ਕਰੀਅਰ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਕਿ 'ਓਹ, ਕੀ ਹੋਏਗਾ ਜੇਕਰ ਮੈਂ ਉਸ ਖਾਸ ਦਿਨ ਖੇਡਿਆ ਹੁੰਦਾ।' ਅਜਿਹਾ ਇਸ ਲਈ ਕੀਤਾ ਕਿਉਂਕਿ ਮੈਂ ਇਸ ਨੂੰ ਹਮੇਸ਼ਾ ਲਈ ਜਾਰੀ ਨਹੀਂ ਰੱਖ ਸਕਦਾ।'' ਵਿਰਾਟ ਕੋਹਲੀ ਦਾ ਇਹ ਬਿਆਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।