Virat Kohli Singing Video Viral: ਇੱਕ ਪਾਸੇ ਜਿੱਥੇ ਪੂਰਾ ਦੇਸ਼ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਉੱਧਰ ਦੂਜੇ ਪਾਸੇ ਵਿਰਾਟ ਕੋਹਲੀ ਵੱਲੋਂ ਅੱਜ ਆਪਣੇ 35ਵੇਂ ਜਨਮਦਿਨ 'ਤੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪਾਰੀ ਖੇਡੀ ਗਈ। ਸੋਸ਼ਲ ਮੀਡੀਆ ਉੱਤੇ ਫੈਨਜ਼ ਅਤੇ ਕਲਾਕਾਰ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਵਿਰਾਟ ਕੋਹਲੀ ਦਾ ਇੱਕ ਅਣਦੇਖਿਆ ਵੀਡੀਓ ਸਭ ਨਾਲ ਸਾਂਝਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਦਿਉਰ ਕੋਹਲੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।


 






 


ਇਹ ਵੀਡੀਓ ਬਹੁਤ ਹੀ ਖਾਸ ਹੈ, ਕਿਉਂਕਿ ਇਹ ਕ੍ਰਿਕਟਰ ਹਰਭਜਨ ਸਿੰਘ ਅਤੇ ਗੀਤ ਬਸਰਾ ਦੇ ਵੈਡਿੰਗ ਰਿਸ਼ੈਪਸ਼ਨ ਦਾ ਹੈ। ਜਿੱਥੇ ਵਿਰਾਟ ਕੋਹਲੀ ਆਪਣੇ ਦੋਸਤ ਭੱਜੀ ਨੂੰ ਵਿਆਹ ਦੀ ਮੁਬਾਰਕਾਂ ਦਿੰਦੇ ਹੋਏ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵਿਰਾਟ ਕੋਹਲੀ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ੍ਹ ਦਾ ਗੀਤ ‘ਸੱਜਣਾ ਵੇ ਸੱਜਣਾ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਹਰਭਜਨ ਸਿੰਘ ਵੀ ਗਾਇਕੀ ਦੇ ਵਿੱਚ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।



ਜ਼ਿਕਰਯੋਗ ਹੈ ਕਿ ਅੱਜ ਵਿਰਾਟ ਨੇ ਆਪਣੇ ਵਨਡੇਅ ਕਰੀਅਰ ਦਾ 49ਵਾਂ ਸੈਂਕੜਾ ਲਗਾ ਕੇ ਆਪਣੇ ਜਨਮਦਿਨ ਨੂੰ ਬਹੁਤ ਖਾਸ ਬਣਾ ਲਿਆ ਹੈ। ਵਨਡੇਅ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ 49 ਸੈਂਕੜੇ ਲਗਾਏ ਸਨ ਅਤੇ ਹੁਣ ਕੋਹਲੀ ਨੇ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।


Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ