ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਚੈਪੀਅਨਜ਼ ਟਰਾਫੀ ਦੇ ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਲੱਗੀ ਸੱਟ
Virat Kohli Injured: ਜੀਓ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼ੁੱਕਰਵਾਰ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗ ਗਈ।

Virat Kohli Injured: ਜੀਓ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼ੁੱਕਰਵਾਰ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗ ਗਈ। ਦੱਸ ਦਈਏ ਕਿ 9 ਮਾਰਚ ਐਤਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਹੋਣ ਵਾਲਾ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਨੈੱਟ ਵਿੱਚ ਤੇਜ਼ ਗੇਂਦਬਾਜ਼ ਨਾਲ ਖੇਡਦਿਆਂ ਹੋਇਆਂ ਕੋਹਲੀ ਦੇ ਗੋਡੇ ਦੇ ਨੇੜੇ ਸੱਟ ਲੱਗੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰੈਕਟਿਸ ਛੱਡਣੀ ਪਈ। ਭਾਰਤੀ ਫਿਜ਼ੀਓ ਸਟਾਫ ਨੇ ਉਨ੍ਹਾਂ ਦੇ ਗੋਡੇ ‘ਤੇ ਸਪਰੇਅ ਲਾਇਆ ਅਤੇ ਪੱਟੀ ਬੰਨ੍ਹ ਦਿੱਤੀ।
ਥੋੜ੍ਹਾ ਜਿਹਾ ਦਰਦ ਹੋਣ ਦੇ ਬਾਵਜੂਦ ਕੋਹਲੀ ਮੈਦਾਨ 'ਚ ਹੀ ਰਹੇ ਅਤੇ ਬਾਅਦ ਦੀ ਪ੍ਰੈਕਟਿਸ ਦੌਰਾਨ ਆਪਣੇ ਸਾਥੀਆਂ ਅਤੇ ਸਹਾਇਕ ਸਟਾਫ ਨੂੰ ਆਪਣੀ ਹਾਲਤ ਬਾਰੇ ਦੱਸਿਆ ਕਿ ਉਹ ਠੀਕ ਹਨ। ਭਾਰਤੀ ਕੋਚਿੰਗ ਸਟਾਫ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਜ਼ਿਆਦਾ ਸੱਟ ਨਹੀਂ ਲੱਗੀ ਹੈ ਅਤੇ ਕੋਹਲੀ ਫਾਈਨਲ ਖੇਡਣ ਤੱਕ ਠੀਕ ਹੋ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















