World Cup 2023: ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ Triund ਦੀ ਟ੍ਰੈਕਿੰਗ ਕਰਨ ਨਿਕਲੇ ਰਾਹੁਲ ਦ੍ਰਾਵਿੜ, ਵੀਡੀਓ ਵਾਇਰਲ
Indian Cricket Team: ਭਾਰਤੀ ਕ੍ਰਿਕਟ ਟੀਮ ਨੇ ਭਾਰਤ ਦੇ ਸਭ ਤੋਂ ਖੂਬਸੂਰਤ ਕ੍ਰਿਕਟ ਸਟੇਡੀਅਮ, ਧਰਮਸ਼ਾਲਾ ਵਿੱਚ 20 ਸਾਲਾਂ ਦਾ ਇੰਤਜ਼ਾਰ ਖਤਮ ਕਰ ਨਿਊਜ਼ੀਲੈਂਡ ਨੂੰ ਆਈਸੀਸੀ ਟੂਰਨਾਮੈਂਟਾਂ ਵਿੱਚ 2003 ਤੋਂ ਬਾਅਦ ਪਹਿਲੀ ਵਾਰ ਹਰਾਇਆ।
Indian Cricket Team: ਭਾਰਤੀ ਕ੍ਰਿਕਟ ਟੀਮ ਨੇ ਭਾਰਤ ਦੇ ਸਭ ਤੋਂ ਖੂਬਸੂਰਤ ਕ੍ਰਿਕਟ ਸਟੇਡੀਅਮ, ਧਰਮਸ਼ਾਲਾ ਵਿੱਚ 20 ਸਾਲਾਂ ਦਾ ਇੰਤਜ਼ਾਰ ਖਤਮ ਕਰ ਨਿਊਜ਼ੀਲੈਂਡ ਨੂੰ ਆਈਸੀਸੀ ਟੂਰਨਾਮੈਂਟਾਂ ਵਿੱਚ 2003 ਤੋਂ ਬਾਅਦ ਪਹਿਲੀ ਵਾਰ ਹਰਾਇਆ। ਟੀਮ ਇੰਡੀਆ ਦੀ ਇਸ ਖਾਸ ਜਿੱਤ ਤੋਂ ਬਾਅਦ ਜੇਕਰ ਧਰਮਸ਼ਾਲਾ ਦੀਆਂ ਖੂਬਸੂਰਤ ਪਹਾੜੀਆਂ 'ਤੇ ਟ੍ਰੈਕਿੰਗ ਦਾ ਮਜ਼ਾ ਮਿਲ ਜਾਵੇ ਤਾਂ ਕਿੰਨਾ ਸ਼ਾਨਦਾਰ ਹੋਵੇਗਾ। ਭਾਵੇਂ ਹੀ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਨੂੰ ਧਰਮਸ਼ਾਲਾ ਵਿੱਚ ਟ੍ਰੈਕਿੰਗ ਕਰਨ ਦੀ ਇਜਾਜ਼ਤ ਨਾ ਦਿੱਤੀ ਹੋਵੇ, ਪਰ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ ਨੇ ਧਰਮਸ਼ਾਲਾ ਵਿੱਚ ਤ੍ਰਿਯੁੰਡ ਪਹਾੜਾਂ ਦੀ ਸੈਰ ਕਰਨ ਵਿੱਚ ਇੱਕ ਸ਼ਾਨਦਾਰ ਦਿਨ ਬਿਤਾਇਆ। ਬੀਸੀਸੀਆਈ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੀ ਇਕ ਝਲਕ ਸਾਂਝੀ ਕੀਤੀ ਹੈ।
ਤ੍ਰਿਯੁੰਡ ਦੀ ਟ੍ਰੈਕਿੰਗ ਕਰਨ ਨਿਕਲੇ ਰਾਹੁਲ ਦ੍ਰਾਵਿੜ
ਇਸ ਵੀਡੀਓ ਕਲਿਪ ਵਿੱਚ, ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਗੇਂਦਬਾਜ਼ੀ ਕੋਚ ਪਾਰਸ ਮਾਮਬਰੇ ਅਤੇ ਹੋਰ ਸਹਿਯੋਗੀ ਮੈਂਬਰ ਟ੍ਰਾਈਂਡ ਵੱਲ ਟ੍ਰੈਕਿੰਗ ਲਈ ਗਏ ਅਤੇ ਕੁਦਰਤ ਵਿੱਚ ਪੂਰੀ ਤਰ੍ਹਾਂ ਡੁੱਬ ਗਏ। ਨਿਊਜ਼ੀਲੈਂਡ ਦੇ ਮੈਚ ਤੋਂ ਬਾਅਦ ਭਾਰਤ ਦਾ ਅਗਲਾ ਮੈਚ ਕਰੀਬ ਸੱਤ ਦਿਨਾਂ ਬਾਅਦ ਇੰਗਲੈਂਡ ਨਾਲ ਖੇਡਿਆ ਜਾਵੇਗਾ, ਇਸ ਲਈ ਟੀਮ ਇੰਡੀਆ ਦੇ ਖਿਡਾਰੀਆਂ ਅਤੇ ਕੋਚ ਨੂੰ ਥੋੜ੍ਹਾ ਆਰਾਮ ਮਿਲਿਆ ਹੈ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਾਹੁਲ ਦ੍ਰਾਵਿੜ ਸਣੇ ਭਾਰਤੀ ਕ੍ਰਿਕਟ ਟੀਮ ਦੇ ਕੋਚਿੰਗ ਸਟਾਫ ਨੇ ਟ੍ਰਾਈਂਡ ਦੀ ਯਾਤਰਾ 'ਤੇ ਜਾ ਕੇ ਚੰਗਾ ਸਮਾਂ ਬਿਤਾਇਆ।
View this post on Instagram
ਹਾਲਾਂਕਿ, ਭਾਰਤੀ ਕ੍ਰਿਕਟ ਟੀਮ ਇਸ ਵਿਸ਼ਵ ਕੱਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਿਸ਼ਵ ਕੱਪ ਦਾ ਅੱਧਾ ਸੀਜ਼ਨ ਖਤਮ ਹੋ ਗਿਆ ਹੈ ਅਤੇ ਟੀਮ ਇੰਡੀਆ ਇਕਲੌਤੀ ਟੀਮ ਹੈ ਜਿਸ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਹੁਣ ਤੱਕ 5 ਮੈਚ ਖੇਡ ਚੁੱਕਾ ਹੈ ਅਤੇ ਸਾਰੇ ਪੰਜਾਂ ਵਿੱਚ ਜਿੱਤ ਦਰਜ ਕਰਕੇ 10 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਟੀਮ ਇੰਡੀਆ ਨੇ ਹੁਣ ਤੱਕ ਆਸਟ੍ਰੇਲੀਆ, ਅਫਗਾਨਿਸਤਾਨ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਨੂੰ ਹਰਾਇਆ ਹੈ। ਹੁਣ ਰੋਹਿਤ ਸ਼ਰਮਾ ਦੀ ਟੀਮ ਨੂੰ ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਨੀਦਰਲੈਂਡ ਦੇ ਖਿਲਾਫ ਮੈਚ ਖੇਡਣੇ ਹਨ। ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਟੀਮ ਇੰਡੀਆ ਆਪਣੀ ਕੈਪੇਂਨ ਦਾ ਅੰਤ ਕਿਵੇਂ ਕਰਦੀ ਹੈ।