ਪੜਚੋਲ ਕਰੋ

IND vs ENG: ਕੌਣ ਹੈ ਸੌਰਵ ਕੁਮਾਰ? ਕ੍ਰਿਕਟ ਲਈ ਛੱਡੀ ਸਰਕਾਰੀ ਨੌਕਰੀ, ਬਿਨਾਂ IPL ਖੇਡੇ ਟੀਮ ਇੰਡੀਆ 'ਚ ਮਿਲੀ ਐਂਟਰੀ

Who Is Saurabh Kumar: ਹੈਦਰਾਬਾਦ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਸੀਰੀਜ਼ ਦਾ ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ ਪਰ ਆਲਰਾਊਂਡਰ

Who Is Saurabh Kumar: ਹੈਦਰਾਬਾਦ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਸੀਰੀਜ਼ ਦਾ ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ ਪਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੋਣਗੇ। ਰਵਿੰਦਰ ਜਡੇਜਾ ਨੂੰ ਐਤਵਾਰ ਨੂੰ ਪਹਿਲੇ ਟੈਸਟ ਦੌਰਾਨ ਲੱਤ ਦੀ ਮਾਸਪੇਸ਼ੀ 'ਚ ਸੱਟ ਲੱਗ ਗਈ ਸੀ, ਜਦਕਿ ਰਾਹੁਲ ਨੂੰ ਸੱਜੇ ਪੱਟ 'ਚ ਦਰਦ ਹੈ। ਹਾਲਾਂਕਿ ਇਸ ਟੈਸਟ ਲਈ ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ, ਲੈਫਟ ਆਰਮ ਸਪਿਨਰ ਸੌਰਭ ਕੁਮਾਰ ਅਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਟੀਮ ਇੰਡੀਆ ਦਾ ਹਿੱਸਾ ਬਣਾਇਆ ਗਿਆ ਹੈ।

ਸੌਰਭ ਕੁਮਾਰ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ?

ਤੁਸੀਂ ਵਾਸ਼ਿੰਗਟਨ ਸੁੰਦਰ ਅਤੇ ਸਰਫਰਾਜ਼ ਖਾਨ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ। ਪਰ ਤੁਸੀਂ ਸੌਰਭ ਕੁਮਾਰ ਬਾਰੇ ਕਿੰਨਾ ਕੁ ਜਾਣਦੇ ਹੋ? ਦਰਅਸਲ, ਇਸ ਖਿਡਾਰੀ ਨੇ ਹੁਣ ਤੱਕ IPL ਨਹੀਂ ਖੇਡਿਆ ਹੈ। ਪਰ ਉਸ ਕੋਲ ਘਰੇਲੂ ਕ੍ਰਿਕਟ ਦਾ ਕਾਫੀ ਤਜਰਬਾ ਹੈ। ਖੱਬੇ ਹੱਥ ਦਾ ਸਪਿਨਰ ਸੌਰਭ ਕੁਮਾਰ ਘਰੇਲੂ ਕ੍ਰਿਕਟ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦਾ ਹੈ। ਇਸ ਖਿਡਾਰੀ ਨੇ 68 ਫਸਟ ਸ਼੍ਰੇਣੀ ਮੈਚਾਂ ਵਿੱਚ 27 ਦੀ ਔਸਤ ਨਾਲ 2061 ਦੌੜਾਂ ਬਣਾਈਆਂ ਹਨ। ਨਾਲ ਹੀ ਗੇਂਦਬਾਜ਼ ਦੇ ਤੌਰ 'ਤੇ ਉਸ ਨੇ ਵਿਰੋਧੀ ਟੀਮ ਦੇ 290 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਖਿਡਾਰੀ ਨੇ ਯੂਪੀ ਲਈ ਰਣਜੀ ਟਰਾਫੀ ਖੇਡਣ ਲਈ ਏਅਰ ਫੋਰਸ ਦੀ ਨੌਕਰੀ ਛੱਡ ਦਿੱਤੀ ਸੀ। ਜਦੋਂ ਕਿ ਇਸ ਤੋਂ ਪਹਿਲਾਂ ਉਸ ਨੇ ਫੌਜ ਦੀ ਟੀਮ ਨਾਲ ਆਪਣੇ ਪਹਿਲੇ ਦਰਜੇ ਦੀ ਸ਼ੁਰੂਆਤ ਕੀਤੀ ਸੀ।

ਏਅਰਫੋਰਸ ਦੀ ਨੌਕਰੀ ਛੱਡੀ, ਹੁਣ ਟੀਮ ਇੰਡੀਆ ਦੀ ਜਰਸੀ 'ਚ ਨਜ਼ਰ ਆਉਣਗੇ ਇਹ ਖਿਡਾਰੀ!

ਦਰਅਸਲ, ਸੌਰਭ ਕੁਮਾਰ ਦਾ ਏਅਰਫੋਰਸ ਵਿੱਚ ਡੈਬਿਊ ਸਪੋਰਟਸ ਕੋਟੇ ਰਾਹੀਂ ਹੋਇਆ ਸੀ, ਪਰ ਉਹ ਯੂਪੀ ਲਈ ਖੇਡਣਾ ਚਾਹੁੰਦਾ ਸੀ, ਇਸ ਲਈ ਉਸਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ। ਹਾਲਾਂਕਿ ਹੁਣ ਇਹ ਖਿਡਾਰੀ ਭਾਰਤ ਲਈ ਖੇਡਦਾ ਨਜ਼ਰ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਗੈਰ-ਮੌਜੂਦਗੀ 'ਚ ਸੌਰਭ ਕੁਮਾਰ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਅਤੇ ਸ਼ੀਤਲਹਿਰ ਨੂੰ ਲੈਕੇ ਅਲਰਟ ਜਾਰੀ
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਸਰਦੀਆਂ 'ਚ ਪੀਓ ਘਿਓ ਵਾਲੀ ਕੌਫੀ, ਸਰੀਰ ਨੂੰ ਮਿਲਣਗੇ ਬਹੁਤ ਫਾਇਦੇ
ਸਰਦੀਆਂ 'ਚ ਪੀਓ ਘਿਓ ਵਾਲੀ ਕੌਫੀ, ਸਰੀਰ ਨੂੰ ਮਿਲਣਗੇ ਬਹੁਤ ਫਾਇਦੇ
Punjab ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਨੂੰ ਤਰੱਕੀ, ਜਾਣੋ ਨਵਾਂ ਰੁਤਬਾ
Punjab ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਨੂੰ ਤਰੱਕੀ, ਜਾਣੋ ਨਵਾਂ ਰੁਤਬਾ
ਨਗਮ ਨਿਗਮ ਅਧਿਕਾਰੀ 'ਤੇ ਡਿੱਗੀ ਗਾਜ, ਹੋਇਆ Suspend
ਨਗਮ ਨਿਗਮ ਅਧਿਕਾਰੀ 'ਤੇ ਡਿੱਗੀ ਗਾਜ, ਹੋਇਆ Suspend
Embed widget