India 2023 ODI World Cup Squad: 5 ਅਕਤੂਬਰ ਤੋਂ ਦੇਸ਼ ਵਿੱਚ ਖੇਡੇ ਜਾਣ ਵਾਲੇ 2023 ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਤੈਅ ਹੋ ਗਈ ਹੈ। ਰਿਪੋਰਟ ਮੁਤਾਬਕ ਚੋਣਕਾਰਾਂ ਨੇ ਆਗਾਮੀ ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਫਾਈਨਲ ਕਰ ਲਈ ਹੈ। ਏਸ਼ੀਆ ਕੱਪ ਲਈ ਚੁਣੀ ਗਈ 18 ਮੈਂਬਰੀ ਟੀਮ ਵਿੱਚੋਂ ਤਿੰਨ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਇਨ੍ਹਾਂ ਤਿੰਨ ਖਿਡਾਰੀਆਂ ਨੂੰ ਵਿਸ਼ਵ ਕੱਪ ਵਿੱਚ ਨਹੀਂ ਮਿਲੀ ਥਾਂ
ਏਸ਼ੀਆ ਕੱਪ ਲਈ ਚੁਣੀ ਗਈ 18 ਮੈਂਬਰੀ ਟੀਮ ਵਿੱਚੋਂ ਤਿੰਨ ਖਿਡਾਰੀਆਂ ਨੂੰ ਵਿਸ਼ਵ ਕੱਪ ਟੀਮ ਵਿੱਚ ਥਾਂ ਨਹੀਂ ਮਿਲੀ ਹੈ। ਰਿਪੋਰਟ ਮੁਤਾਬਕ ਮਿਡੀਲ ਆਰਡਰ ਬੱਲੇਬਾਜ਼ ਤਿਲਕ ਵਰਮਾ, ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਅਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਵਿਸ਼ਵ ਕੱਪ ਲਈ ਨਹੀਂ ਚੁਣਿਆ ਗਿਆ ਹੈ।
ਪੂਰੀ ਤਰ੍ਹਾਂ ਫਿੱਟ ਹੋਏ ਕੇਐਲ ਰਾਹੁਲ
BCCI ਦੀ ਮੈਡੀਕਲ ਟੀਮ ਨੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੂੰ ਪੂਰੀ ਤਰ੍ਹਾਂ ਫਿੱਟ ਐਲਾਨ ਦਿੱਤਾ ਹੈ। ਉਹ ਛੇਤੀ ਹੀ ਸ਼੍ਰੀਲੰਕਾ 'ਚ ਟੀਮ ਇੰਡੀਆ ਨਾਲ ਜੁੜ ਜਾਣਗੇ। ਇਸ ਨਾਲ ਉਨ੍ਹਾਂ ਦਾ ਵਿਸ਼ਵ ਕੱਪ ਖੇਡਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ।
ਇਹ ਵੀ ਪੜ੍ਹੋ: Heath Streak Death: ਦਿੱਗਜ ਆਲਰਾਊਂਡਰ ਹੀਥ ਸਟ੍ਰੀਕ ਦਾ ਦੇਹਾਂਤ, 49 ਸਾਲ ਦੀ ਉਮਰ 'ਚ ਦੁਨੀਆ ਤੋਂ ਹੋਏ ਰੁਖਸਤ
ਇਨ੍ਹਾਂ 15 ਖਿਡਾਰੀਆਂ ਦੀ ਵਿਸ਼ਵ ਕੱਪ ਵਿੱਚ ਕੀਤੀ ਗਈ ਚੋਣ
ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਸੱਤ ਬੱਲੇਬਾਜ਼ਾਂ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ ਅਤੇ ਈਸ਼ਾਨ ਕਿਸ਼ਨ ਸ਼ਾਮਲ ਹਨ। ਟੀਮ 'ਚ ਤਿੰਨ ਆਲਰਾਊਂਡਰ, ਇਕ ਮੁੱਖ ਸਪਿਨਰ ਅਤੇ ਚਾਰ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਮਿਲੀ ਹੈ। ਇਸ ਵਿੱਚ ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਸ਼ਾਮਲ ਹਨ। ਤੇਜ਼ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਗਿਆ ਹੈ।
2023 ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ), ਹਾਰਦਿਕ ਪੰਡਯਾ (ਉਪ-ਕਪਤਾਨ) , ਰਵਿੰਦਰ ਜੇਡਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ।
ਇਹ ਵੀ ਪੜ੍ਹੋ: IND vs NEP Weather Report: ਪਾਕਿਸਤਾਨ ਤੋਂ ਬਾਅਦ ਹੁਣ ਭਾਰਤ-ਨੇਪਾਲ ਮੁਕਾਬਲੇ 'ਚ ਮੀਂਹ ਬਣਿਆ ਅੜਿੱਕਾ, ਜਾਣੋ ਮੌਸਮ ਦਾ ਹਾਲ