WPL 2023 Points Table: ਤਿੰਨ ਜਿੱਤਾਂ ਨਾਲ ਸਿਖਰ 'ਤੇ ਮੁੰਬਈ ਇੰਡੀਅਨਜ਼, RCB ਸਭ ਤੋਂ ਹੇਠਾਂ, ਜਾਣੋ ਹੋਰ ਟੀਮਾਂ ਦੀ ਹਾਲਤ
WPL 2023: ਮਹਿਲਾ ਆਈਪੀਐਲ ਵਿੱਚ ਹੁਣ ਤੱਕ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ ਤਿੰਨ ਜਿੱਤਾਂ ਹਾਸਲ ਕੀਤੀਆਂ ਹਨ। ਇਸ ਨਾਲ ਟੀਮ ਅੰਕ ਸੂਚੀ 'ਚ ਸਿਖਰ 'ਤੇ ਹੈ।
Women Premier League 2023 Points Table: ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਟੀਮ ਨੇ ਲਗਾਤਾਰ ਤਿੰਨੋਂ ਮੈਚ ਜਿੱਤੇ ਹਨ। ਇਸ ਜਿੱਤ ਨਾਲ ਮੁੰਬਈ ਦੀ ਟੀਮ 6 ਅੰਕਾਂ ਨਾਲ ਅੰਕ ਸੂਚੀ ਵਿਚ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਤਿੰਨ ਹਾਰਾਂ ਅਤੇ ਨੈਗੇਟਿਵ ਰਨ ਰੇਟ ਨਾਲ ਆਖਰੀ ਸਥਾਨ 'ਤੇ ਕਾਬਜ਼ ਹੈ। ਟੂਰਨਾਮੈਂਟ ਵਿੱਚ ਤਿੰਨ ਮੈਚ ਖੇਡਣ ਤੋਂ ਬਾਅਦ ਵੀ ਆਰਸੀਬੀ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕੀ ਹੈ। ਇਸ ਨਾਲ ਟੀਮ ਦੀ ਰਨ ਰੇਟ ਵੀ ਨੈਗੇਟਿਵ ਹੈ।
ਬਾਕੀ ਟੀਮਾਂ ਦਾ ਕੀ ਹਾਲ ਹੈ
ਦਿੱਲੀ ਕੈਪੀਟਲਜ਼ 3 'ਚੋਂ 2 ਜਿੱਤਾਂ ਨਾਲ ਅੰਕ ਸੂਚੀ 'ਚ ਦੂਜੇ ਨੰਬਰ 'ਤੇ ਹੈ। ਟੀਮ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਸਨ ਅਤੇ ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਗਏ ਤੀਜੇ ਮੈਚ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਦੇ 4 ਅੰਕ ਹਨ।
ਇਸ ਤੋਂ ਇਲਾਵਾ ਯੂਪੀ ਵਾਰੀਅਰਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ 2 ਵਿੱਚੋਂ ਇੱਕ ਮੈਚ ਜਿੱਤਿਆ ਹੈ। ਇਸ ਜਿੱਤ ਨਾਲ ਟੀਮ 2 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਨੰਬਰ 'ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਟੀਮ ਦੀ ਰਨ ਰੇਟ -0.864 ਹੈ। ਯੂਪੀ ਨੇ ਆਪਣਾ ਪਹਿਲਾ ਮੈਚ ਗੁਜਰਾਤ ਜਾਇੰਟਸ ਖਿਲਾਫ 3 ਵਿਕਟਾਂ ਨਾਲ ਜਿੱਤਿਆ ਸੀ ਅਤੇ ਦੂਜਾ ਮੈਚ ਦਿੱਲੀ ਤੋਂ ਹਾਰ ਗਿਆ ਸੀ।
ਗੁਜਰਾਤ ਜਾਇੰਟਸ 2 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਟੀਮ ਨੇ 3 'ਚੋਂ 1 ਮੈਚ ਜਿੱਤਿਆ ਹੈ। ਗੁਜਰਾਤ ਨੇ ਆਰਸੀਬੀ ਖ਼ਿਲਾਫ਼ ਖੇਡੇ ਗਏ ਤੀਜੇ ਮੈਚ ਵਿੱਚ 11 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਟੀਮ ਦਾ ਨੈੱਟ ਰਨਰੇਟ (-2.327) ਵੀ ਬਹੁਤ ਖਰਾਬ ਹੈ।
RCB ਦਾ ਖਾਤਾ ਨਹੀਂ ਖੁੱਲ੍ਹਿਆ
ਆਰਸੀਬੀ ਟੂਰਨਾਮੈਂਟ 'ਚ ਹੁਣ ਤੱਕ ਇਕਲੌਤੀ ਟੀਮ ਹੈ, ਜਿਸ ਨੇ ਕੋਈ ਮੈਚ ਨਹੀਂ ਜਿੱਤਿਆ ਹੈ। ਟੀਮ ਲਗਾਤਾਰ ਤਿੰਨੋਂ ਮੈਚ ਹਾਰ ਚੁੱਕੀ ਹੈ। ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਆਰਸੀਬੀ ਨੂੰ ਪਹਿਲੇ ਮੈਚ ਵਿੱਚ 60 ਦੌੜਾਂ, ਦੂਜੇ ਮੈਚ ਵਿੱਚ 9 ਵਿਕਟਾਂ ਅਤੇ ਤੀਜੇ ਮੈਚ ਵਿੱਚ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।