ਜਦੋਂ ਕੰਗਾਰੂ ਨੇ ਬੋਲੀ ਪੰਜਾਬੀ, ਯੁਵਰਾਜ ਦੇ ਲੱਗੇ ਠਹਾਕੇ, ਵੇਖੋ ਵੀਡੀਓ
ਵਾਲਟਨ ਦੀ ਪੰਜਾਬੀ ਸੁਣਨ ਤੋਂ ਬਾਅਦ ਯੁਵਰਾਜ ਆਪਣੇ-ਆਪ ਨੂੰ ਠਹਾਕੇ ਮਾਰ ਕੇ ਹੱਸਣੋਂ ਰੋਕ ਨਹੀਂ ਪਾਏ। ਇੱਥੋਂ ਤਕ ਕਿ ਯੁਵਰਾਜ ਨੇ ਵਾਲਟਨ ਦੇ ਐਕਸੈਂਟ, ਯਾਨੀ ਉਸੇ ਦੇ ਅੰਦਾਜ਼ ਵਿੱਚ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕੀਤੀ।
ਚੰਡੀਗੜ੍ਹ: ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿੱਚ ਆਪਣੀ ਟੀਮ ਮਰਾਠਾ ਅਰੇਬੀਅਨਜ਼ ਲਈ ਖੇਡਣ ਲਈ, ਬਲਕਿ ਆਪਣੇ ਸਾਥੀ ਖਿਜਾਰੀਆਂ ਨੂੰ ਪੰਜਾਬੀ ਬੋਲਣੀ ਸਿਖਾਉਣ ਲਈ ਵੀ ਦੁਨੀਆ ਭਰ ਵਿੱਚ ਘੁੰਮ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਆਪਣੀ ਇੱਕ ਪੋਸਟ 'ਚ ਯੁਵਰਾਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਟੀਮ ਦੇ ਸਾਥੀ ਚੈਡਵਿਕ ਵਾਲਟਨ ਉਨ੍ਹਾਂ ਨਾਲ ਪੰਜਾਬੀ ਜ਼ੁਬਾਨ ਵਿੱਚ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।
ਵਾਲਟਨ ਦੀ ਪੰਜਾਬੀ ਸੁਣਨ ਤੋਂ ਬਾਅਦ ਯੁਵਰਾਜ ਆਪਣੇ-ਆਪ ਨੂੰ ਠਹਾਕੇ ਮਾਰ ਕੇ ਹੱਸਣੋਂ ਰੋਕ ਨਹੀਂ ਪਾਏ। ਇੱਥੋਂ ਤਕ ਕਿ ਯੁਵਰਾਜ ਨੇ ਵਾਲਟਨ ਦੇ ਐਕਸੈਂਟ, ਯਾਨੀ ਉਸੇ ਦੇ ਅੰਦਾਜ਼ ਵਿੱਚ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕੀਤੀ।
13 ਸੈਕਿੰਡ ਦੀ ਵੀਡੀਓ ਸ਼ੇਅਰ ਕਰਕੇ ਆਪਣੀ ਪੋਸਟ ਵਿੱਚ ਯੁਵਰਾਜ ਨੇ ਲਿਖਿਆ, 'ਨਾਈਸ ਪੰਜਾਬੀ ਬਰੋ #ChadwickWalton ਉਹ ਚੱਲ ਯਾਰ ਚੱਲੀਏ।' ਤੁਸੀਂ ਵੀ ਵੇਖੋ ਵੀਡੀਓ
Nice punjabi bro #ChadwickWalton ???????????????? ???????????????? oh chal yaar chaliye???????????? pic.twitter.com/NHcBImT7cS
— yuvraj singh (@YUVSTRONG12) November 18, 2019