ਭਲਵਾਨ ਸੁਸ਼ੀਲ ਕੁਮਾਰ ਦੀ ਦਿੱਲੀ ਪੁਲਿਸ ਨੂੰ ਤਲਾਸ਼, 23 ਸਾਲਾ ਭਲਵਾਨ ਦੀ ਹੱਤਿਆ ਦਾ ਕੇਸ
ਬੀਤੇ ਮੰਗਲਵਾਰ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਪਹਿਲਵਾਨਾਂ ਦੇ ਦੋ ਗਰੁੱਪਾਂ ਵਿਚਾਲੇ ਝਗੜਾ ਹੋਇਆ ਸੀ। ਲੜਾਈ ਇੰਨੀ ਵੱਧ ਗਈ ਸੀ ਕਿ ਗੋਲੀਆਂ ਵੀ ਚਲਾਈਆਂ ਗਈਆਂ ਸਨ।
Wrestler Sushil Kumar: ਦੋ ਓਲੰਪਿਕ ਤਗਮੇ ਜਿੱਤਣ ਵਾਲੇ ਮਸ਼ਹੂਰ ਪਹਿਲਵਾਨ ਸੁਸ਼ੀਲ ਕੁਮਾਰ ਇਕ ਵੱਡੀ ਮੁਸੀਬਤ 'ਚ ਫੱਸ ਗਏ ਹਨ। ਇਕ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਿਸ ਸੁਸ਼ੀਲ ਕੁਮਾਰ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ। ਸੁਸ਼ੀਲ ਕੁਮਾਰ 'ਤੇ ਹੱਤਿਆ ਦਾ ਇਲਜ਼ਾਮ ਹੈ।
ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਪਹਿਲਵਾਨਾਂ ਦੇ ਦੋ ਗਰੁੱਪਾਂ ਵਿਚਾਲੇ ਝਗੜਾ ਹੋਇਆ ਸੀ। ਲੜਾਈ ਇੰਨੀ ਵੱਧ ਗਈ ਸੀ ਕਿ ਗੋਲੀਆਂ ਵੀ ਚਲਾਈਆਂ ਗਈਆਂ ਸਨ।
<blockquote class="twitter-tweet"><p lang="en" dir="ltr">Delhi: An incident of brawl among wrestlers was reported at Chhatrasal Stadium yesterday. Some wrestlers were injured and they were admitted to a hospital, one of them died in treatment. Delhi Police has registered a case of murder and an investigation is underway.</p>— ANI (@ANI) <a href="https://twitter.com/ANI/status/1389860959280275459?ref_src=twsrc%5Etfw" rel='nofollow'>May 5, 2021</a></blockquote> <script async src="https://platform.twitter.com/widgets.js" charset="utf-8"></script>
23 ਸਾਲਾ ਪਹਿਲਵਾਨ ਦੀ ਹੱਤਿਆ
ਸੁਸ਼ੀਲ ਕੁਮਾਰ 'ਤੇ ਦੋਸ਼ ਹੈ ਕਿ ਉਹ ਇਸ ਝਗੜੇ 'ਚ ਸ਼ਾਮਲ ਸੀ ਅਤੇ 23 ਸਾਲਾ ਪਹਿਲਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਹੁਣ ਇਸ ਮਾਮਲੇ 'ਚ ਦਿੱਲੀ ਪੁਲਿਸ ਸੁਸ਼ੀਲ ਕੁਮਾਰ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ ਤੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕਰ ਰਹੀ ਹੈ। ਦਿੱਲੀ ਪੁਲਿਸ ਦੇ ਐਡੀਸ਼ਨਲ ਡੀਸੀਪੀ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਅਸੀਂ ਸੁਸ਼ੀਲ ਕੁਮਾਰ ਦੀ ਭਾਲ ਲਈ ਲਗਾਤਾਰ ਛਾਪੇ ਮਾਰ ਰਹੇ ਹਾਂ। ਸੁਸ਼ੀਲ ਕੁਮਾਰ 'ਤੇ ਹੱਤਿਆ ਦਾ ਇਲਜ਼ਾਮ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸੁਸ਼ੀਲ ਕੁਮਾਰੀ ਦੇ ਸਾਥੀਆਂ ਦੀ ਵੀ ਭਾਲ ਕਰ ਰਹੇ ਹਾਂ, ਜਿਨ੍ਹਾਂ 'ਚੋਂ ਕੁਝ ਫੜੇ ਜਾ ਚੁੱਕੇ ਹਨ। ਸ਼ੁਰੂਆਤੀ ਜਾਂਚ 'ਚ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀ ਦੋਸ਼ੀ ਪਾਏ ਗਏ ਹਨ। ਪੁਲਿਸ ਦੇ ਅਨੁਸਾਰ ਸੁਸ਼ੀਲ ਕੁਮਾਰ ਸਮੇਤ 10 ਤੋਂ ਵੱਧ ਬਦਮਾਸ਼ਾਂ ਵਿਰੁੱਧ ਮਾਡਲ ਟਾਊਨ ਥਾਣੇ 'ਚ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ।
ਸੁਸ਼ੀਲ ਕੁਮਾਰ ਨੇ ਪੂਰੇ ਮਾਮਲੇ 'ਤੇ ਸਪਸ਼ਟੀਕਰਨ ਦਿੱਤਾ
ਦੂਜੇ ਪਾਸੇ ਇਸ ਮਾਮਲੇ ਦੀ ਸਪੱਸ਼ਟੀਕਰਨ ਦਿੰਦੇ ਹੋਏ ਸੁਸ਼ੀਲ ਕੁਮਾਰ ਨੇ ਕਿਹਾ, "ਉਹ ਸਾਡੇ ਪਹਿਲਵਾਨ ਨਹੀਂ ਸਨ। ਅਸੀਂ ਪੁਲਿਸ ਨੂੰ ਦੱਸਿਆ ਹੈ ਕਿ ਕੁਝ ਅਣਪਛਾਤੇ ਲੋਕ ਕੰਧ ਟੱਪ ਕੇ ਸਟੇਡੀਅਮ 'ਚ ਆਏ ਅਤੇ ਝਗੜਾ ਕੀਤਾ। ਇਸ ਘਟਨਾ ਨਾਲ ਛਤਰਸਾਲ ਸਟੇਡੀਅਮ ਦਾ ਕੋਈ ਸਬੰਧ ਨਹੀਂ ਹੈ।"
ਜ਼ਿਕਰਯੋਗ ਹੈ ਕਿ ਮ੍ਰਿਤਕ ਪਹਿਲਵਾਨ ਸਾਗਰ ਮੂਲ ਰੂਪ 'ਚ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ, ਜੋ ਇਸ ਸਮੇਂ ਮਾਡਲ ਟਾਊਨ ਦੇ ਇੱਕ ਫ਼ਲੈਟ 'ਚ ਰਹਿ ਰਿਹਾ ਸੀ। ਸੁਸ਼ੀਲ ਕੁਮਾਰ ਅਤੇ ਸਾਗਰ ਵਿਚਾਲੇ ਇਸ ਫ਼ਲੈਟ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਫ਼ਲੈਟ ਬਾਰੇ ਵਿਵਾਦ ਚੱਲ ਰਿਹਾ ਸੀ, ਉਹ ਸੁਸ਼ੀਲ ਦੀ ਪਤਨੀ ਦੇ ਨਾਮ 'ਤੇ ਹੈ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।