ਪੜਚੋਲ ਕਰੋ
Advertisement
(Source: ECI/ABP News/ABP Majha)
Dutee Chand Suspension : ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਦੁਤੀ ਚੰਦ ਡੋਪ ਟੈਸਟ 'ਚ ਫੇਲ ਹੋਣ ਤੋਂ ਬਾਅਦ ਸਸਪੈਂਡ
Dutee Chand Suspension : ਭਾਰਤੀ ਅਥਲੈਟਿਕਸ ਤੋਂ ਦੁਤੀ ਚੰਦ ਲਈ ਨਿਰਾਸ਼ਾਜਨਕ ਖ਼ਬਰ ਆਈ ਹੈ। 100 ਮੀਟਰ ਦੌੜ ਦੀ ਰਾਸ਼ਟਰੀ ਚੈਂਪੀਅਨ ਦੁਤੀ ਚੰਦ ਡੋਪ ਟੈਸਟ 'ਚ ਫੇਲ ਹੋ ਗਈ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਹਿਲਾ ਦੌੜਾਕ ਦੁਤੀ ਚੰਦ ਦੇ ਯੂਰੀਨ ਸੈਂਪਲ ਪਾਜ਼ੇਟਿਵ ਆਇਆ ਹੈ।
Dutee Chand Suspension : ਭਾਰਤੀ ਅਥਲੈਟਿਕਸ ਤੋਂ ਦੁਤੀ ਚੰਦ ਲਈ ਨਿਰਾਸ਼ਾਜਨਕ ਖ਼ਬਰ ਆਈ ਹੈ। 100 ਮੀਟਰ ਦੌੜ ਦੀ ਰਾਸ਼ਟਰੀ ਚੈਂਪੀਅਨ ਦੁਤੀ ਚੰਦ ਡੋਪ ਟੈਸਟ 'ਚ ਫੇਲ ਹੋ ਗਈ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਹਿਲਾ ਦੌੜਾਕ ਦੁਤੀ ਚੰਦ ਦੇ ਯੂਰੀਨ ਸੈਂਪਲ ਪਾਜ਼ੇਟਿਵ ਆਇਆ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਉਸ 'ਤੇ ਪਾਬੰਦੀਸ਼ੁਦਾ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਲੱਗੇ ਹਨ। ਉਸ ਨੂੰ ਤੁਰੰਤ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਦੁਤੀ ਚੰਦ ਦੀ ਮੁਅੱਤਲੀ ਕਾਰਨ ਉਸ ਦੇ ਏਸ਼ੀਅਨ ਖੇਡਾਂ 'ਚ ਖੇਡਣ 'ਤੇ ਵੀ ਸਸਪੈਂਸ ਦੀ ਤਲਵਾਰ ਲਟਕ ਗਈ ਹੈ।
ਦੁਤੀ ਚੰਦ ਨੇ ਦਿੱਤਾ ਆਪਣਾ ਸਪੱਸ਼ਟੀਕਰਨ
ਦੁਤੀ ਚੰਦ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਨਿਰਪੱਖ ਜਾਂਚ 'ਚ ਮੇਰੀ ਬੇਗੁਨਾਹੀ ਸਾਬਤ ਹੋਵੇਗੀ।
ਦੱਸ ਦੇਈਏ ਕਿ ਦੁਤੀ ਪਹਿਲਾਂ ਵੀ ਚਰਚਾ 'ਚ ਰਹੀ ਹੈ। ਲੈਸਬੀਅਨ ਹੋਣ ਦੀ ਗੱਲ ਸਵੀਕਾਰ ਕਰਨ ਕਾਰਨ ਉਸ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੁਝ ਸਮਾਂ ਪਹਿਲਾਂ ਉਸ ਦੇ ਵਿਆਹ ਦੀਆਂ ਖਬਰਾਂ ਵੀ ਚਰਚਾ 'ਚ ਆਈਆਂ ਸਨ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਆਪਣੇ ਸਾਥੀ ਨਾਲ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਈ ਸੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਸੀਐਮ ਮਾਨ ਬੰਦ ਕੀਤੀ ਸ਼ਰਾਬ ਫੈਕਟਰੀ, ਹੁਣ ਕਾਨੂੰਨੀ ਉਲਝਣ 'ਚ ਉਲਝ ਸਕਦਾ ਫੈਸਲਾ
ਬੀ ਸੈਂਪਲ ਟੈਸਟ ਲਈ ਅਪੀਲ ਕਰੇਗੀ ਦੁਤੀ
ਬੀ ਸੈਂਪਲ ਟੈਸਟ ਲਈ ਅਪੀਲ ਕਰੇਗੀ ਦੁਤੀ
ਡੂਟੀ ਦੇ ਯੂਰੀਨ ਸੈਂਪਲ ਵਿੱਚ SARS S4 Andarine, O Diphenylandrine, SARMS (ENBOSARM) (OSTARINE) ਅਤੇ Ligandrol Metabolite ਦੇ ਨਮੂਨੇ ਪਾਏ ਗਏ ਹਨ। ਵਾਡਾ ਦੁਆਰਾ ਪਾਬੰਦੀਸ਼ੁਦਾ ਤੱਤਾਂ ਅਤੇ ਦਵਾਈਆਂ ਦੀਲਿਸਟ ਵਿੱਚੋਂ ਕਿਸੇ ਵੀ ਤੱਤ ਦੀ ਵਰਤੋਂ ਕਰਨਾ ਅਪਰਾਧ ਹੈ। ਹਾਲਾਂਕਿ, ਯੂਰੀਨ ਸੈਂਪਲ ਦੇ ਅਧਾਰ 'ਤੇ ਡੋਪ ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਦੁਤੀ ਨੂੰ ਬੀ ਨਮੂਨੇ ਦੀ ਜਾਂਚ ਲਈ ਅਪੀਲ ਕਰਨ ਦਾ ਅਧਿਕਾਰ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement