(Source: ECI/ABP News)
Ludhiana News: ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ
Ludhiana News: ਆਪਣੇ ਆਪ ਨੂੰ ਘਰ ਜਾਂ ਦੁਕਾਨ ਅੰਦਰ ਬੈਠੇ ਸੇਫ ਨਾ ਸਮਝੋ। ਆਫਤ ਦੀਵਾਰ ਤੋੜ ਕੇ ਅੰਦਰ ਆ ਸਕਦੀ ਹੈ।
![Ludhiana News: ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ Ludhiana News You are not even sitting at home or in the shop Ludhiana News: ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ](https://feeds.abplive.com/onecms/images/uploaded-images/2023/01/18/2ab5bc3c5ba5932a5d47805d2d9c68141674024288955438_original.jpg?impolicy=abp_cdn&imwidth=1200&height=675)
Ludhiana News: ਆਪਣੇ ਆਪ ਨੂੰ ਘਰ ਜਾਂ ਦੁਕਾਨ ਅੰਦਰ ਬੈਠੇ ਸੇਫ ਨਾ ਸਮਝੋ। ਆਫਤ ਦੀਵਾਰ ਤੋੜ ਕੇ ਅੰਦਰ ਆ ਸਕਦੀ ਹੈ। ਲੁਧਿਆਣਾ ਦੀ ਇੱਕ ਘਟਨਾ ਸੁਣ ਤੁਸੀਂ ਵੀ ਇਸ ਨਾਲ ਸਹਿਮਤ ਹੋਵੋਗੇ। ਇੱਥੇ ਇੱਕ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਇੱਕ ਟਰੈਕਟਰ ਅੰਦਰ ਜਾ ਵੜਿਆ ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ।
ਟਰੈਕਟਰ ਦੇ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਚੰਡੀਗੜ੍ਹ ਰੋਡ 'ਤੇ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਪੰਜਾਬ ਮੈਡੀਕਲ ਨਾਲ ਸਬੰਧਤ ਹੈ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ। ਇਸ ਕਾਰਨ ਉਹ ਟਰੈਕਟਰ 'ਤੇ ਕੰਟਰੋਲ ਨਹੀਂ ਕਰ ਸਕਿਆ ਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫੋਰਟਿਸ ਹਸਪਤਾਲ ਦੇ ਨੇੜੇ ਹੋਣ ਕਾਰਨ ਮੈਡੀਕਲ ਸਟੋਰ ਵਿੱਚ ਮੁਲਾਜ਼ਮ ਵੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ। ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਸਵੇਰੇ ਲੋਕਾਂ ਨੇ ਸਮਰਾਲਾ ਤੋਂ ਟਰੈਕਟਰ ਦੇ ਮਾਲਕ ਨੂੰ ਫੋਨ ਕੀਤਾ ਜਿਸ ਨੇ ਮੌਕੇ 'ਤੇ ਆ ਕੇ ਟਰੈਕਟਰ ਨੂੰ ਦੁਕਾਨ ਤੋਂ ਬਾਹਰ ਕੱਢ ਲਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਟਰੈਕਟਰ ਓਵਰਲੋਡ ਸੀ ਤੇ ਚਾਰੇ ਨਾਲ ਭਰਿਆ ਹੋਇਆ ਸੀ। ਡਰਾਈਵਰ ਸਮਰਾਲਾ ਤੋਂ ਚਾਰਾ ਲੈ ਕੇ ਲੁਧਿਆਣਾ ਮੰਡੀ ਜਾ ਰਿਹਾ ਸੀ। ਇਸ ਹਾਦਸੇ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)