ਪੜਚੋਲ ਕਰੋ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਲੁਧਿਆਣਾ ਦੇ ਅਸੀਮ ਸਿੰਘਾਨੀਆਂ ਦੇ ਨਾਲ ਅਨੋਖੀ ਠੱਗੀ ਵੱਜੀ ਹੈ। ਕੁੱਝ ਦਿਨ ਪਹਿਲਾਂ ਉਸ ਦਾ ਮੋਬਾਈਲ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਦੇ ਵਿੱਚ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਸਾਂਝ ਕੇਂਦਰ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ।

( Image Source : Freepik )
1/6

ਲੁਧਿਆਣਾ ਦੇ ਵਿੱਚ ਅਸੀਮ ਸਿੰਘਾਨੀਆਂ ਦੇ ਨਾਲ ਅਨੋਖੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਦਿਨ ਪਹਿਲਾਂ ਉਸ ਦਾ ਮੋਬਾਈਲ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਦੇ ਵਿੱਚ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਸਾਂਝ ਕੇਂਦਰ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ।
2/6

ਆਪਣਾ ਨੰਬਰ ਪੋਰਟ ਕਰਵਾਇਆ ਅਤੇ ਸਾਰੇ ਖਾਤਿਆਂ ਬਾਰੇ ਵੀ ਬੈਂਕਾਂ ਵਿੱਚ ਜਾ ਕੇ ਪਤਾ ਕੀਤਾ ਪਰ ਕੁਝ ਦਿਨ ਬਾਅਦ ਹੀ ਉਸਦੇ ਤਿੰਨ ਖਾਤਿਆਂ ਵਿੱਚੋਂ 76 ਹਜਾਰ ਰੁਪਏ ਦੀ ਟਰਾਂਜੈਕਸ਼ਨ ਹੋ ਗਈ। ਜਿਸ ਦੀ ਸ਼ਿਕਾਇਤ ਉਸਨੇ ਲੁਧਿਆਣਾ ਦੇ ਸਾਈਬਰ ਸੈਲ ਦੇ ਵਿੱਚ ਕੀਤੀ।
3/6

ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਸਿਮ ਜੋ ਚੋਰੀ ਹੋਏ ਮੋਬਾਇਲ ਤੋਂ ਪੋਰਟ ਕਰਵਾਇਆ ਸੀ। ਤਾਂ ਸਕੈਮਰ ਨੇ ਕਿਸੇ ਤਰ੍ਹਾਂ ਸਿਮ ਆਨਲਾਈਨ ਕਰ ਕੇ ਇਹ ਪੂਰਾ ਘਪਲਾ ਕੀਤਾ।।
4/6

ਉਹਨਾਂ ਦੱਸਿਆ ਕਿ ਮੋਬਾਈਲ 'ਚ ਹੀ ਉਸਦੇ Aadhaar Card ਅਤੇ ਕੁਝ ਹੋਰ ਦਸਤਾਵੇਜ਼ ਸਨ ਜਿਸ ਦੀ ਦੁਰਵਰਤੋਂ ਦੇ ਨਾਲ ਉਸਨੇ ਉਸ ਦਾ ਨੰਬਰ ਪੋਰਟ ਕਰਵਾ ਕੇ ਇਹ ਠੱਗੀ ਮਾਰੀ।
5/6

ਉਹਨਾਂ ਕਿਹਾ ਕਿ ਸਾਈਬਰ ਸੈਲ ਦੀ ਆਨਲਾਈਨ ਵੈੱਬਸਾਈਟ ਤੇ ਉਸਨੇ ਇਸ ਦੀ ਸ਼ਿਕਾਇਤ ਕੀਤੀ ਹੈ।
6/6

ਉਹਨਾਂ ਕਿਹਾ ਕਿ ਕਿਸੇ ਹੋਰ ਨਾਲ ਅਜਿਹੀ ਠੱਗੀ ਨਾ ਹੋਵੇ ਇਸ ਕਰਕੇ ਉਸ ਨੇ ਮੀਡੀਆ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਨਾਲ ਠੱਗੀ ਮਾਰੀ ਗਈ ਹੈ ਉਹਨਾਂ ਕਿਹਾ ਕਿ ਮੋਬਾਈਲ ਦੇ ਵਿੱਚ ਅੱਜ ਕੱਲ ਦਸਤਾਵੇਜ਼ ਰੱਖਣੇ ਖਤਰੇ ਤੋਂ ਖਾਲੀ ਨਹੀਂ ਹਨ।
Published at : 07 Dec 2024 09:36 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
