ਲੰਦਨ: ਅੱਜ ਕ੍ਰਿਕੇਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ। ਖ਼ਿਤਾਬ ਲਈ ਕ੍ਰਿਕੇਟ ਦਾ ਜਨਕ ਇੰਗਲੈਂਡ ਤੇ ਹਮੇਸ਼ਾ 'ਅੰਡਰਡਾਗ' ਮੰਨੀ ਜਾਣ ਵਾਲੀ ਨਿਊਜ਼ੀਲੈਂਡ ਟੀਮ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇੰਗਲੈਂਡ ਨੇ 1966 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਪਰ ਕ੍ਰਿਕੇਟ ਵਿੱਚ ਉਸ ਦੀ ਝੋਲੀ ਖਾਲੀ ਰਹੀ। ਇਓਨ ਮੌਰਗਨ ਦੀ ਟੀਮ ਦਾ ਸਫ਼ਰ ਵੀ ਉਤਾਰ-ਚੜ੍ਹਾਅ ਵਾਲਾ ਰਿਹਾ। ਪਰ ਇਹ ਜਿੱਤ ਦੇ ਤੇਵਰਾਂ ਵਾਲੀ ਟੀਮ ਬਣ ਕੇ ਉੱਭਰੀ। ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਬ੍ਰਿਟੇਨ ਵਿੱਚ ਕ੍ਰਿਕੇਟ ਦਾ ਮੁਫ਼ਤ ਪ੍ਰਸਾਰਣ ਨਹੀਂ ਹੁੰਦਾ।
ਨਿਊਜ਼ੀਲੈਂਡ ਦੀ ਟੀਮ ਵਿੱਚ ਛੇ ਖਿਡਾਰੀ ਅਜਿਹੇ ਹਨ ਜੋ ਪਿਛਲੇ ਵਿਸ਼ਵ ਕੱਪ ਫਾਈਨਲ ਖੇਡ ਚੁੱਕੇ ਹਨ। ਵਿਲਿਅਮਸਨ 548 ਦੌੜਾਂ ਬਣਾ ਚੁੱਕਿਆ ਹੈ ਜਦਿਕ ਰੋਸ ਟੇਲਰ ਨੇ 335 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਮਿਸ਼ੇਲ ਸੇਂਟਨੇਰ, ਜਿੰਮੀ ਨੀਸ਼ਾਮ ਹਨ। ਭਾਰਤੀ ਸਮੇਂ ਮੁਤਾਬਕ ਮੈਚ ਦੁਪਹਿਰ ਨੂੰ 3 ਵਜੇ ਖੇਡਿਆ ਜਾਏਗਾ।
ਦੱਸ ਦੇਈਏ ਨਿਊਜ਼ੈਲੈਂਡ ਕ੍ਰਿਕੇਟ ਟੀਮ ਦੇ ਆਲਰਾਊਂਡਰ ਜੇਮਜ਼ ਨੀਸ਼ਨ ਨੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਫੈਨਜ਼ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਮੈਚ ਦੀ ਟਿਕਟ ਦੀ ਕਾਲਾ ਬਾਜ਼ਾਰੀ ਨਾ ਕਰਨ। ਇਸ ਤੋਂ ਇਲਾਵਾ ਆਈਸੀਸੀ ਨੇ ਵੀ ਕ੍ਰਿਕੇਟ ਫੈਨਜ਼ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਟਿਕਟ ਦੀ ਕਾਲਾਬਾਜ਼ਾਰੀ ਨਾ ਕਰਨ। ਜੇ ਫੈਨਜ਼ ਕਿਸੇ ਅਣਅਧਿਕਾਰਿਤ ਵੈਬਸਾਈਟ ਤੋਂ ਟਿਕਟ ਖਰੀਦਦੇ ਹਨ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਏਗਾ।
ਦਰਅਸਲ ਭਾਰਤੀ ਕ੍ਰਿਕੇਟ ਫੈਨਜ਼ ਨੇ ਭਾਰੀ ਗਿਣਤੀ ਫਾਈਨਲ ਮੈਚ ਦੀਆਂ ਟਿਕਟਾਂ ਐਡਵਾਂਸ ਵਿੱਚ ਹੀ ਖਰੀਦ ਲਈਆਂ ਸੀ। ਉਮੀਦ ਸੀ ਕਿ ਭਾਰਤੀ ਟੀਮ ਫਾਈਨਲ ਮੈਚ ਵਿੱਚ ਪਹੁੰਚੇਗੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਮਾਯੂਸ ਭਾਰਤੀ ਕ੍ਰਿਕੇਟ ਫੈਨਜ਼ ਆਪਣੇ ਨੁਕਸਾਨ ਦੀ ਭਰਪਾਈ ਲਈ ਹੁਣ ਟਿਕਟਾਂ ਨੂੰ ਉੱਚੀਆਂ ਕੀਮਤਾਂ 'ਤੇ ਵੇਚ ਸਕਦੇ ਹਨ।
ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ 'ਚ ਖ਼ਿਤਾਬੀ ਮੁਕਾਬਲਾ ਅੱਜ, ਭਾਰਤੀ ਕਰ ਰਹੇ ਟਿਕਟਾਂ ਦੀ ਬਲੈਕ
ਏਬੀਪੀ ਸਾਂਝਾ
Updated at:
14 Jul 2019 09:16 AM (IST)
ਅੱਜ ਕ੍ਰਿਕੇਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ। ਖ਼ਿਤਾਬ ਲਈ ਕ੍ਰਿਕੇਟ ਦਾ ਜਨਕ ਇੰਗਲੈਂਡ ਤੇ ਹਮੇਸ਼ਾ 'ਅੰਡਰਡਾਗ' ਮੰਨੀ ਜਾਣ ਵਾਲੀ ਨਿਊਜ਼ੀਲੈਂਡ ਟੀਮ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇੰਗਲੈਂਡ ਨੇ 1966 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਪਰ ਕ੍ਰਿਕੇਟ ਵਿੱਚ ਉਸ ਦੀ ਝੋਲੀ ਖਾਲੀ ਰਹੀ।
- - - - - - - - - Advertisement - - - - - - - - -