ਚੰਡੀਗੜ੍ਹ: ਪੰਜਾਬ ਫੁਟਬਾਲ ਕਲੱਬ ਨੂੰ ਨਵੇਂ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਮੁੜ ਸ਼ੁਰੂ ਕਰਨ ਲਈ ਫੀਫਾ (FIFA) ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ, ਫੀਫਾ ਨੇ ਇੱਕ ਖਿਡਾਰੀ ਨੂੰ ਦੇਰੀ ਨਾਲ ਪੇਮੈਂਟ ਕੀਤੇ ਜਾਣ ਦੇ ਬਾਅਦ ਕਲੱਬ ਦੀ ਤਿੰਨ ਟ੍ਰਾਂਸਫਰ ਵਿੰਡੋਜ਼ ਲਈ ਨਵੇਂ ਖਿਡਾਰੀਆਂ ਨੂੰ ਰਜਿਸਟਰ ਕਰਨ ਦੀ ਸਮਰੱਥਾ 'ਤੇ ਪਾਬੰਦੀ ਲਾ ਦਿੱਤੀ ਸੀ।
ਫੀਫਾ ਨੇ ਇਹ ਐਲਾਨ 13 ਜੁਲਾਈ ਨੂੰ ਕਲੱਬ ਨੂੰ ਪੱਤਰ ਦੇ ਜ਼ਰੀਏ ਕੀਤਾ ਹੈ ਜਿਸ 'ਚ ਉਸ ਨੇ ਇਸ ਮੁੱਦੇ ਨੂੰ ਬੰਦ ਕਰਨ ਤੇ ਕਲੱਬ ਉੱਤੇ ਪਾਬੰਦੀਆਂ ਹਟਾਉਣ ਦੇ ਆਪਣੇ ਇਰਾਦੇ ਨੂੰ ਦਰਸਾਉਂਦਿਆਂ ਕੀਤਾ ਹੈ।
ਰਾਉਂਡ ਗਲਾਸ ਸਪੋਰਟਸ ਦੀ ਨਵੀਂ ਅਗਵਾਈ ਹੇਠ ਪੰਜਾਬ ਫੁਟਬਾਲ ਕਲੱਬ ਦੀ ਟੀਮ ਕਲੱਬ ਦੇ ਇਤਿਹਾਸ ਵਿੱਚ ਇੱਕ ਨਵੇਂ ਦੌਰ ਦੀ ਉਮੀਦ ਕਰ ਰਹੀ ਹੈ।