Watch: ਅਰਜਨਟੀਨਾ ਦੀ ਜਿੱਤ ਤੋਂ ਬਾਅਦ ਨਰਾਜ਼ ਨਜ਼ਰ ਆਏ ਲਿਓਨਲ ਮੇਸੀ, ਨੀਦਰਲੈਂਡ ਦੇ ਕੋਚ Louis Van Gaal 'ਤੇ ਜੰਮ ਕੇ ਕੱਢੀ ਭੜਾਸ
Lionel Messi: ਨੀਦਰਲੈਂਡ ਖਿਲਾਫ ਕੁਆਰਟਰ ਫਾਈਨਲ ਦੀ ਜਿੱਤ ਤੋਂ ਬਾਅਦ ਸਟਾਰ ਖਿਡਾਰੀ ਲਿਓਨਲ ਮੇਸੀ ਨੀਦਰਲੈਂਡ ਦੇ ਕੋਚ ਲੁਈਸ ਵੇਨ ਗਾਲ (Louis van Gaal) 'ਤੇ ਗੁੱਸਾ ਕੱਢਦੇ ਹੋਏ ਨਜ਼ਰ ਆਏ।
Lionel Messi Angry on Netherlands Coach: ਲਿਓਨੇਲ ਮੇਸੀ ਦੀ ਟੀਮ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ। ਅਰਜਨਟੀਨਾ ਨੇ ਸ਼ੁੱਕਰਵਾਰ ਦੇਰ ਰਾਤ ਰੋਮਾਂਚਕ ਮੈਚ ਵਿੱਚ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾਇਆ। ਇਸ ਮੈਚ 'ਚ ਦੋਵੇਂ ਟੀਮਾਂ ਦੇ ਖਿਡਾਰੀ ਆਪਸ 'ਚ ਲੜਦੇ ਵੀ ਨਜ਼ਰ ਆਏ। ਇਸ ਦੇ ਨਾਲ ਹੀ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਵੀ ਮੈਚ ਤੋਂ ਬਾਅਦ ਗੁੱਸੇ 'ਚ ਨਜ਼ਰ ਆਏ। ਉਹਨਾਂ ਨੇ ਗੁੱਸੇ ਨਾਲ ਨੀਦਰਲੈਂਡ ਦੇ ਕੋਚ Louis van Gaal ਵੱਲ ਇਸ਼ਾਰਾ ਕੀਤਾ। ਹੁਣ ਮੇਸੀ ਦੇ ਗੁੱਸੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਮੈਚ ਤੋਂ ਬਾਅਦ ਮੇਸੀ ਗੁੱਸੇ 'ਚ ਆਏ ਨਜ਼ਰ
ਇਹ ਸਾਰਾ ਵਿਵਾਦ ਮੈਚ ਤੋਂ ਪਹਿਲਾਂ ਨੀਦਰਲੈਂਡ ਦੇ ਕੋਚ ਵਾਨ ਗਾਲ ਦੇ ਬਿਆਨ ਨਾਲ ਸ਼ੁਰੂ ਹੋਇਆ ਸੀ। ਉਹਨਾਂ ਨੇ ਕਿਹਾ ਸੀ ਕਿ 'ਜਦੋਂ ਗੇਂਦ ਅਰਜਨਟੀਨਾ ਦੇ ਕਬਜ਼ੇ 'ਚ ਨਹੀਂ ਹੁੰਦੀ ਤਾਂ ਮੈਸੀ ਦੀ ਕੋਈ ਭੂਮਿਕਾ ਨਹੀਂ ਹੁੰਦੀ।' ਮੇਸੀ ਨੇ ਨੀਦਰਲੈਂਡ ਦੇ ਖਿਲਾਫ਼ ਮੈਚ ਜਿੱਤ ਕੇ ਇਹ ਜਵਾਬ ਦਿੱਤਾ। ਅਸਲ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਵੀਡੀਓ 'ਚ ਮੇਸੀ ਜਿੱਤ ਤੋਂ ਬਾਅਦ ਨੀਦਰਲੈਂਡ ਦੇ ਕੋਚ ਵੈਨ ਗਾਲ (Louis van Gaal) ਨੂੰ ਗੁੱਸੇ 'ਚ ਕੁਝ ਕਹਿੰਦੇ ਨਜ਼ਰ ਆ ਰਹੇ ਹਨ।
Never Make Messi Angry. Never
— Khaleed (@afayeed254) December 9, 2022
Confronts van Gaal and tells him "You talk too much".
Van Gaal in shock and almost crys 🤣🤣🤣 pic.twitter.com/pwydKVPDcd
ਇਸ ਤੋਂ ਇਲਾਵਾ ਮੈਚ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਵੀ ਮੇਸੀ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਉਹਨਾਂ ਨੇ ਆਪਣੀ ਇੰਟਰਵਿਊ ਦੌਰਾਨ ਨੀਦਰਲੈਂਡਜ਼ ਵਿੱਚ ਕੁਝ ਅਪਮਾਨਜਨਕ ਗੱਲਾਂ ਵੀ ਕਹੀਆਂ। ਮੈਚ ਤੋਂ ਬਾਅਦ ਮੇਸੀ ਨੇ ਕਿਹਾ ਕਿ ਮੈਂ ਨੀਦਰਲੈਂਡ ਦੇ ਕੋਚ Louis van Gaal ਦੀ ਟਿੱਪਣੀ ਤੋਂ ਬਹੁਤ ਅਪਮਾਨਿਤ ਮਹਿਸੂਸ ਕਰ ਰਿਹਾ ਸੀ। ਮੈਚ ਦੌਰਾਨ ਕੁਝ ਡੱਚ ਖਿਡਾਰੀ ਕਾਫੀ ਗੱਲਾਂ ਕਰਦੇ ਹਨ। ਅਸੀਂ ਅੱਗੇ ਵਧਣ ਦੇ ਹੱਕਦਾਰ ਸੀ ਅਤੇ ਅਜਿਹਾ ਹੀ ਹੋਇਆ।
🤬 Messi apparently towards the Dutch camp, "What are you looking at you fool.... you look dumb... keep walking fool."
— M•A•J (@Ultra_Suristic) December 9, 2022
We all know the headlines tomorrow if this was Cristiano 😂pic.twitter.com/k0s22dxbPt
ਦੱਸ ਦੇਈਏ ਕਿ ਫੀਫਾ ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਸਾਹਮਣੇ ਆਇਆ। ਇਸ ਸ਼ੂਟ ਆਊਟ ਵਿੱਚ ਅਰਜਨਟੀਨਾ ਨੇ ਨੀਦਰਲੈਂਡ ਨੂੰ 4-3 ਨਾਲ ਹਰਾਇਆ। ਪੈਨਲਟੀ ਸ਼ੂਟਆਊਟ 'ਚ ਅਰਜਨਟੀਨਾ ਲਈ ਲਿਓਨੇਲ ਮੇਸੀ, ਲਿਓਨਾਰਡੋ ਪੇਰੇਡੇਜ਼, ਗੋਂਜ਼ਾਲੋ ਮੋਂਟੀਅਲ ਅਤੇ ਲੌਟਾਰੋ ਮਾਰਟੀਨੇਜ਼ ਨੇ ਗੋਲ ਕੀਤੇ।