ਚੰਡੀਗੜ੍ਹ: ਫੁੱਟਬਾਲ ਦੇ ਮਹਾਕੁੰਭ ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਵੀਰਵਾਰ ਤੋਂ ਹੋਣ ਜਾ ਰਹੀ ਹੈ। ਰੂਸ 'ਚ 14 ਜੂਨ ਤੋਂ 15 ਜੁਲਾਈ ਤਕ ਖੇਡੇ ਜਾਣ ਵਾਲੇ ਟੂਰਨਾਮੈਂਟ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। 21ਵੇਂ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਮੇਜ਼ਬਾਨ ਰੂਸ ਤੇ ਸਾਊਦੀ ਅਰਬ ਵਿਚਕਾਰ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ 'ਚ ਲੋਕਾਂ ਦੀਆਂ ਨਜ਼ਰਾਂ ਮੌਜੂਦਾ ਚੈਂਪੀਅਨ ਜਰਮਨੀ ਤੇ ਪੰਜ ਵਾਰ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਬ੍ਰਾਜ਼ੀਲ 'ਤੇ ਰਹਿਣਗੀਆਂ।

ਫੀਫਾ ਵਿਸ਼ਵ ਕੱਪ ਦਾ ਇਤਿਹਾਸ-

ਜਰਮਨੀ ਤੇ ਇਟਲੀ ਨੇ ਹੁਣ ਤਕ ਚਾਰ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ ਹੈ। 2014 ਦੇ ਫੀਫਾ ਵਿਸ਼ਵ ਕੱਪ 'ਚ ਜਰਮਨੀ ਨੇ ਫਾਈਨਲ ਮੁਕਾਬਲੇ 'ਚ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਜਮਾਇਆ ਸੀ। ਜਰਮਨੀ ਨੇ ਜੇਕਰ ਖਿਤਾਬ ਬਚਾਉਣਾ ਹੈ ਤਾਂ ਉਸ ਨੂੰ ਇਤਿਹਾਸਕ ਅੜਿੱਕਾ ਪਾਰ ਕਰਨਾ ਹੋਵੇਗਾ। ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੂਆਤ 1930 'ਚ ਹੋਈ ਸੀ। ਉਦੋਂ ਤੋਂ ਦੋ ਦੇਸ਼ ਇਟਲੀ ਤੇ ਬਰਾਜ਼ੀਲ ਚੈਂਪੀਅਨ ਬਣਨ ਤੋਂ ਬਾਅਦ ਅਗਲੇ ਵਿਸ਼ਵ ਕੱਪ 'ਚ ਆਪਣੀ ਸਰਦਾਰੀ ਕਾਇਮ ਰੱਖਣ 'ਚ ਕਾਮਯਾਬ ਰਹੇ ਹਨ। ਇਟਲੀ ਨੇ 1934 ਤੇ 1938 'ਚ ਲਗਾਤਾਰ ਵਿਸ਼ਵ ਕੱਪ ਜਿੱਤੇ। ਬਰਾਜ਼ੀਲ 1958 ਵਿੱਚ ਚੈਂਪੀਅਨ ਬਣਿਆ ਅਤੇ ਫਿਰ 1962 ਵਿੱਚ ਉਸ ਨੇ ਖ਼ਿਤਾਬ ਬਚਾਇਆ।

ਕਿੰਨੇ ਮੈਚ ਤੇ ਜੇਤੂਆਂ ਨੂੰ ਕਿਹੜੇ ਇਨਾਮ-

ਫੀਫਾ ਵਰਲਡ ਕੱਪ 2018 'ਚ 32 ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਕੁੱਲ 64 ਮੈਚ ਖੇਡੇ ਜਾਣਗੇ।ਟੀਮਾਂ ਨੂੰ 8 ਵੱਖ-ਵੱਖ ਗਰੁੱਪਾਂ 'ਚ ਵੰਡਿਆ ਗਿਆ ਹੈ। ਇਨ੍ਹਾਂ ਟੀਮਾਂ 'ਤੇ ਫੀਫਾ 27 ਅਰਬ ਦੀ ਇਨਾਮੀ ਰਾਸ਼ੀ ਬਰਸਾਏਗਾ। ਫੀਫਾ ਵਿਸ਼ਵ ਚੈਂਪੀਅਨ ਬਣਨ ਵਾਲੀ ਟੀਮ ਨੂੰ 254.6 ਕਰੋੜ ਰੁਪਏ ਮਿਲਣੇ। ਉਪ ਜੇਤੂ ਨੂੰ 187.6 ਕਰੋੜ ਰੁਪਏ ਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 160.8 ਕਰੋੜ ਦੀ ਇਨਾਮੀ ਰਾਸ਼ੀ ਮਿਲੇਗੀ। ਇਹ ਇਨਾਮੀ ਰਕਮ ਪਿਛਲੇ ਵਿਸ਼ਵ ਕੱਪ ਤੋਂ 20 ਫ਼ੀ ਸਦ ਵੱਧ ਹੈ। 2014 'ਚ ਚੈਂਪੀਅਨ ਟੀਮ ਨੂੰ 3.5 ਕਰੋੜ ਡਾਲਰ ਦਿੱਤੇ ਗਏ ਸਨ। ਵਿਸ਼ਵ ਕੱਪ 2018 ਦਾ ਤਾਜ ਕਿਸ ਟੀਮ ਸਜੇਗਾ ਇਹ ਤਾਂ 15 ਜੁਲਾਈ ਨੂੰ ਪਤਾ ਲੱਗੇਗਾ, ਪਰ ਬੇਹੱਦ ਪਸੰਦ ਕੀਤੀ ਜਾਣ ਵਾਲੀ ਇਸ ਖੇਡ ਦਾ ਰੋਮਾਂਚ ਜ਼ਰੂਰ ਫੁੱਟਬਾਲ ਪ੍ਰੇਮੀਆਂ ਨੂੰ ਦੇਖਣ ਲਈ ਮਿਲੇਗਾ।

ਮੈਚਾਂ ਦੀ ਸਮਾਂ ਸਾਰਣੀ ਹੇਠਾਂ ਵੇਖੋ-

14 June 2018 
Group A - Luzhniki Stadium, Moscow: Russia vs Saudi Arabia

15 June 2018

Group A - Ekaterinburg Arena, Ekaterinburg: Egypt vs Uruguay

Group B - Saint Petersburg Stadium, St. Petersburg: Morocco vs IR Iran

Group B - Fisht Stadium, Sochi: Portugal vs Spain

16 June 2018

Group C - Kazan Arena, Kazan: France vs Australia

Group D - Spartak Stadium, Moscow: Argentina vs Iceland

Group C - Mordovia Arena, Saransk: Peru vs Denmark

Group D - Kaliningrad Stadium, Kaliningrad: Croatia vs Nigeria

17 June 2018 

Group E - Samara Arena, Samara: Costa Rica vs Serbia

Group F - Luzhniki Stadium, Moscow: Germany vs Mexico

Group E - Rostov Arena, Rostov-On-Don: Brazil vs Switzerland

18 June 2018 

Group F- Nizhny Novgorod Stadium, Nizhny Novgorod: Sweden vs Korea Republic

Group G- Fisht Stadium, Sochi: Belgium vs Panama

Group G- Volgograd Arenam, Volgograd: Tunisia vs England

19 Jun 2018

Group H - Mordovia Arena, Saransk: Colombia vs Japan

Group H - Spartak Stadium, Moscow: Poland vs Senegal

Group A - Saint Petersburg Stadium, St. Petersburg: Russia vs Egypt

20 Jun 2018

Group B - Luzhniki Stadium, Moscow: Portugal vs Morocco

Group A - Rostov Arena, Rostov-On-Don: Uruguay vs Saudi Arabia

Group B - Kazan Arena, Kazan: IR Iran vs Spain

21 Jun 2018

Group C - Samara Arena, Samara: Denmark vs Australia

Group C - Ekaterinburg Arena, Ekaterinburg: France vs Peru

Group D - Nizhny Novgorod Stadium, Nizhny Novgorod: Argentina vs Croatia

22 Jun 2018 

Group E- Saint Petersburg Stadium, St. Petersburg: Brazil vs Costa Rica

Group D - Volgograd Arena, Volgograd: Nigeria vs Iceland

Group E - Kaliningrad Stadium, Kaliningrad: Serbia vs Switzerland

23 Jun 2018

Group G - Spartak Stadium, Moscow: Belgium vs Tunisia

Group F - Rostov Arena, Rostov-On-Don: Korea Republic vs Mexico

Group F - Fisht Stadium, Sochi: Germany vs Sweden

24 Jun 2018 

Group G - Nizhny Novgorod Stadium, Nizhny Novgorod: England vs Panama

Group H - Ekaterinburg Arena, Ekaterinburg: Japan vs Senegal

Group H - Kazan Arena, Kazan: Poland vs Colombia

25 Jun 2018

Group A - Samara Arena, Samara: Uruguay vs Russia

Group A - Volgograd Arena, Volgograd: Saudi Arabia vs Egypt

Group B - Kaliningrad Stadium, Kaliningrad: Spain vs Morocco

Group B - Mordovia Arena, Saransk: IR Iran vs Portugal

26 Jun 2018

Group C - Fisht Stadium, Sochi: Australia vs Peru

Group C - Luzhniki Stadium, Moscow: Denmark vs France

Group D - Saint Petersburg Stadium, St. Petersburg: Nigeria vs Argentina

Group D - Rostov Arena, Rostov-On-Don: Iceland vs Croatia

27 Jun 2018

Group F - Kazan Arena, Kazan: Korea Republic vs Germany

Group F - Ekaterinburg Arena, Ekaterinburg: Mexico vs Sweden

Group E - Spartak Stadium, Moscow: Serbia vs Brazil

Group E - Nizhny Novgorod Stadium, Nizhny Novgorod: Switzerland vs Costa Rica

28 Jun 2018

Group H - Volgograd Arena, Volgograd: Japan vs Poland

Group H - Samara Arena, Samara: Senegal vs Colombia

Group G - Mordovia Arena, Saransk: Panama vs Tunisia

Group G - Kaliningrad Stadium, Kaliningrad: England vs Belgium

ਇਨ੍ਹਾਂ ਤੋਂ ਇਲਾਵਾ ਗਰੁੱਪ ਮੈਚ 30 ਜੂਨ 2018 ਤੋਂ ਲੈਕੇ 3 ਜੁਲਾਈ 2018 ਤਕ ਚੱਲਣਗੇ, ਕੁਆਟਰ ਫਾਈਨਲ 6-7 ਜੁਲਾਈ, ਸੈਮੀ ਫਾਈਨਲ 10-11 ਜੁਲਾਈ ਤੇ ਫਾਈਨਲ ਮੈਚ 15 ਜੁਲਾਈ ਨੂੰ ਹੋਣਗੇ। 14 ਜੁਲਾਈ ਨੂੰ ਤੀਜੇ ਸਥਾਨ ਲਈ ਮੁਕਾਬਲਾ ਰੱਖਿਆ ਗਿਆ ਹੈ।