FIFA World Cup 2022: ਬੈਲਜੀਅਮ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਿਹਾ ਇਹ ਦੇਸ਼ 36 ਸਾਲ ਬਾਅਦ ਫੀਫਾ ਵਿਸ਼ਵ ਕੱਪ 'ਚ ਖੇਡੇਗਾ
Qatar FIFA World Cup 2022: ਪਿਛਲੇ 36 ਸਾਲਾਂ ਤੋਂ ਕੈਨੇਡੀਅਨ ਫੁੱਟਬਾਲ ਪ੍ਰਸ਼ੰਸਕਾਂ ਦੀ ਲੰਬੀ ਉਡੀਕ ਬੁੱਧਵਾਰ ਨੂੰ ਖਤਮ ਹੋ ਜਾਵੇਗੀ ਜਦੋਂ ਉਨ੍ਹਾਂ ਦੀ ਟੀਮ ਫੀਫਾ ਵਿਸ਼ਵ ਕੱਪ 'ਚ ਮਜ਼ਬੂਤ ਬੈਲਜੀਅਮ ਦਾ ਸਾਹਮਣਾ ਕਰਨ ਲਈ ਮੈਦਾਨ 'ਚ ਉਤਰੇਗੀ
Belgium vs Canada: ਪਿਛਲੇ 36 ਸਾਲਾਂ ਤੋਂ ਕੈਨੇਡੀਅਨ ਫੁੱਟਬਾਲ ਪ੍ਰਸ਼ੰਸਕਾਂ ਦੀ ਲੰਬੀ ਉਡੀਕ ਬੁੱਧਵਾਰ ਨੂੰ ਖਤਮ ਹੋ ਜਾਵੇਗੀ ਜਦੋਂ ਉਨ੍ਹਾਂ ਦੀ ਟੀਮ ਫੀਫਾ ਵਿਸ਼ਵ ਕੱਪ 'ਚ ਮਜ਼ਬੂਤ ਬੈਲਜੀਅਮ ਦਾ ਸਾਹਮਣਾ ਕਰਨ ਲਈ ਮੈਦਾਨ 'ਤੇ ਉਤਰੇਗੀ। ਕੈਨੇਡਾ 1986 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ 'ਚ ਖੇਡ ਰਿਹਾ ਹੈ ਤੇ ਉਹਨਾਂ ਦਾ ਪਹਿਲਾ ਮੈਚ ਬੈਲਜੀਅਮ ਦੀ ਟੀਮ ਨਾਲ ਹੈ, ਜੋ 2018 'ਚ ਸੈਮੀਫਾਈਨਲ 'ਚ ਪਹੁੰਚੀ ਸੀ ਅਤੇ ਮੌਜੂਦਾ ਸਮੇਂ 'ਚ ਫੀਫਾ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ।
ਇਹ ਦੇਸ਼ 36 ਸਾਲ ਬਾਅਦ ਖੇਡੇਗਾ ਫੀਫਾ ਵਿਸ਼ਵ ਕੱਪ
ਜਦੋਂ ਕੈਨੇਡਾ ਨੇ 36 ਸਾਲ ਪਹਿਲਾਂ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ ਸੀ, ਤਾਂ ਉਹ ਇੱਕ ਵੀ ਗੋਲ ਕਰਨ ਵਿੱਚ ਅਸਫਲ ਰਿਹਾ ਸੀ ਫਿਰ ਉਹਨਾਂ ਨੂੰ ਫਰਾਂਸ, ਹੰਗਰੀ ਅਤੇ ਸੋਵੀਅਤ ਸੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਦੀ ਅਗਵਾਈ ਹੁਣ ਅਲਫੋਂਸੋ ਡੇਵਿਸ, ਜੋਨਾਥਨ ਡੇਵਿਡ ਅਤੇ ਕਾਇਲ ਲੈਰੀਨ ਵਰਗੇ ਖਿਡਾਰੀਆਂ ਦੀ ਨਵੀਂ ਪੀੜ੍ਹੀ ਦੁਆਰਾ ਕੀਤੀ ਜਾ ਰਹੀ ਹੈ।
ਬੈਲਜੀਅਮ ਦੇ ਸਾਹਮਣੇ ਹੈ ਸਖ਼ਤ ਚੁਣੌਤੀ
ਗਰੁੱਪ ਐੱਫ ਵਿੱਚ ਬੈਲਜੀਅਮ ਅਤੇ ਕੈਨੇਡਾ ਤੋਂ ਇਲਾਵਾ ਕ੍ਰੋਏਸ਼ੀਆ ਅਤੇ ਮੋਰੋਕੋ ਦੀਆਂ ਟੀਮਾਂ ਵੀ ਸ਼ਾਮਲ ਹਨ। ਇਨ੍ਹਾਂ 'ਚੋਂ ਬੈਲਜੀਅਮ ਦੀ ਟੀਮ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ, ਜੋ 2018 'ਚ ਤੀਜੇ ਸਥਾਨ 'ਤੇ ਰਹੀ ਸੀ। ਪਿਛਲੇ ਸੱਤ ਸਾਲਾਂ ਤੋਂ ਬੈਲਜੀਅਮ ਦੀ ਟੀਮ ਕੋਚ ਰੌਬਰਟੋ ਮਾਰਟੀਨੇਜ਼ ਦੀ ਦੇਖ-ਰੇਖ ਵਿੱਚ ਖੇਡ ਰਹੀ ਹੈ ਅਤੇ ਪਿਛਲੇ ਸਾਲ ਯੂਰਪੀਅਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵੀ ਪਹੁੰਚੀ ਸੀ।
ਰੋਮੇਲੂ ਲੁਕਾਕੂ ਵਰਗੇ ਤਜਰਬੇਕਾਰ ਖਿਡਾਰੀ
ਬੈਲਜੀਅਮ ਦੀ ਟੀਮ ਕੋਲ ਕੇਵਿਨ ਡੀ ਬਰੂਏਨ ਅਤੇ ਈਡਨ ਹੈਜ਼ਰਡ ਅਤੇ ਰੋਮੇਲੂ ਲੁਕਾਕੂ ਵਰਗੇ ਤਜਰਬੇਕਾਰ ਖਿਡਾਰੀ ਹਨ ਅਤੇ ਉਹ ਇਸ ਵਿਸ਼ਵ ਕੱਪ ਨੂੰ ਆਪਣੇ ਲਈ ਯਾਦਗਾਰ ਬਣਾਉਣ ਲਈ ਦ੍ਰਿੜ੍ਹ ਹਨ। ਡਿਫੈਂਡਰ ਟੋਬੀ ਐਲਡਰਵਿਅਰਲਡ ਨੇ ਕਿਹਾ, 'ਤੁਸੀਂ ਜਾਣਦੇ ਹੋ ਕਿ ਬੈਲਜੀਅਮ ਇਕ ਛੋਟਾ ਦੇਸ਼ ਹੈ। ਇਸ ਲਈ ਅਸੀਂ ਖੁਸ਼ ਹਾਂ ਕਿ ਸਾਡੇ ਕੋਲ ਅਜਿਹੀ ਪ੍ਰਤਿਭਾ ਹੈ।