ਪੜਚੋਲ ਕਰੋ
Advertisement
(Source: ECI/ABP News/ABP Majha)
FIFA World Cup 2022: ਬ੍ਰਾਜ਼ੀਲ ਤੋਂ ਲੈ ਕੇ ਇੰਗਲੈਂਡ ਤੱਕ, ਸੱਟੇਬਾਜ਼ੀ ਦੇ ਬਾਜ਼ਾਰ 'ਚ ਇਹ 5 ਟੀਮਾਂ ਹਨ ਵਿਸ਼ਵ ਚੈਂਪੀਅਨ ਬਣਨ ਦੀਆਂ ਦਾਅਵੇਦਾਰ
ਸੱਟਾ ਬਾਜ਼ਾਰ 'ਚ ਬ੍ਰਾਜ਼ੀਲ ਟੀਮ ਨੂੰ 41/10 ਦਾ ਭਾਅ ਦਿੱਤਾ ਜਾ ਰਿਹਾ ਹੈ। ਇਸ ਟੀਮ 'ਚ ਨੇਮਾਰ, ਰਿਕਾਰਲਿਸਨ, ਗੈਬਰੀਅਲ ਵਰਗੇ ਸਟਾਰ ਫਾਰਵਰਡ ਹਨ। ਨਾਲ ਹੀ ਗੋਲਕੀਪਿੰਗ 'ਚ ਐਲੀਸਨ ਬੇਕਰ ਅਤੇ ਐਂਡਰਸਨ ਵਰਗੇ 2 ਵੱਡੇ ਨਾਂਅ ਹਨ।
FIFA WC 2022 Bookmakers Predictions: ਫੀਫਾ ਵਰਲਡ ਕੱਪ 2022 (FIFA World Cup 2022) 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ 'ਚ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਵਿਸ਼ਵ ਚੈਂਪੀਅਨ ਦਾ ਤਾਜ ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਸਿਰ ਸਜੇਗਾ। 18 ਦਸੰਬਰ ਨੂੰ ਫੁੱਟਬਾਲ ਜਗਤ ਨੂੰ ਆਪਣਾ ਨਵਾਂ ਚੈਂਪੀਅਨ ਮਿਲੇਗਾ। ਫਿਲਹਾਲ ਨਵਾਂ ਚੈਂਪੀਅਨ ਮਿਲਣ 'ਚ ਇੱਕ ਮਹੀਨੇ ਤੋਂ ਵੱਧ ਸਮਾਂ ਪਿਆ ਹੈ, ਪਰ ਸੱਟੇਬਾਜ਼ੀ ਦੇ ਬਾਜ਼ਾਰ 'ਚ ਜੇਤੂਆਂ ਦਾ ਫ਼ੈਸਲਾ ਹੋਣਾ ਸ਼ੁਰੂ ਹੋ ਗਿਆ ਹੈ। ਇੱਥੇ 5 ਟੀਮਾਂ ਦੇ ਚੈਂਪੀਅਨ ਬਣਨ ਦੀ ਉਮੀਦ ਹੈ।
- ਬ੍ਰਾਜ਼ੀਲ : ਓਡਸ਼ੇਕਰਸ ਦੇ ਮੁਤਾਬਕ 5 ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਕੋਲ ਇਸ ਵਾਰ ਵੀ ਵਿਸ਼ਵ ਚੈਂਪੀਅਨ ਬਣਨ ਦਾ ਪੂਰਾ ਮੌਕਾ ਹੈ। ਸੱਟਾ ਬਾਜ਼ਾਰ 'ਚ ਇਸ ਟੀਮ ਨੂੰ 41/10 ਦਾ ਭਾਅ ਦਿੱਤਾ ਜਾ ਰਿਹਾ ਹੈ। ਇਸ ਟੀਮ 'ਚ ਨੇਮਾਰ, ਰਿਕਾਰਲਿਸਨ, ਗੈਬਰੀਅਲ ਵਰਗੇ ਸਟਾਰ ਫਾਰਵਰਡ ਹਨ। ਨਾਲ ਹੀ ਗੋਲਕੀਪਿੰਗ 'ਚ ਐਲੀਸਨ ਬੇਕਰ ਅਤੇ ਐਂਡਰਸਨ ਵਰਗੇ 2 ਵੱਡੇ ਨਾਂਅ ਹਨ।
- ਅਰਜਨਟੀਨਾ : ਇਸ ਟੀਮ ਨੂੰ ਸੱਟੇਬਾਜ਼ੀ ਦੇ ਬਾਜ਼ਾਰ 'ਚ 13/2 ਔਡਜ਼ ਦਿੱਤੇ ਜਾ ਰਹੇ ਹਨ। 2 ਵਾਰ ਦੇ ਵਿਸ਼ਵ ਚੈਂਪੀਅਨ ਅਰਜਨਟੀਨਾ ਦੀ ਸਭ ਤੋਂ ਵੱਡੀ ਉਮੀਦ ਲਿਓਨਲ ਮੇਸੀ ਹਨ। ਇਹ ਸ਼ਾਇਦ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੈ। ਅਜਿਹੇ 'ਚ ਉਹ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਲਈ ਪੂਰੀ ਤਾਕਤ ਲਗਾਉਂਦੇ ਨਜ਼ਰ ਆਉਣਗੇ। ਹਾਲਾਂਕਿ ਇਸ ਵਾਰ ਵਿਸ਼ਵ ਕੱਪ 'ਚ ਡੀ ਮਾਰੀਆ ਅਤੇ ਡਿਬੇਲਾ ਵਰਗੇ ਸਟਾਰ ਖਿਡਾਰੀ ਸੱਟ ਕਾਰਨ ਅਰਜਨਟੀਨਾ ਦੀ ਟੀਮ ਦਾ ਹਿੱਸਾ ਨਹੀਂ ਹੋਣਗੇ।
- ਫਰਾਂਸ : ਡਿਫੈਂਡਿੰਗ ਚੈਂਪੀਅਨ ਫਰਾਂਸ ਵੀ ਇਸ ਵਾਰ ਫੇਵਰੇਟ ਦੀ ਸੂਚੀ 'ਚ ਸ਼ਾਮਲ ਹੈ। ਟੀਮ ਨੂੰ ਐਮਬਾਪੇ ਅਤੇ ਬੇਂਜੇਮਾ ਤੋਂ ਬਹੁਤ ਉਮੀਦਾਂ ਹਨ। ਇਸ ਵਾਰ ਟੀਮ 'ਚ ਪਾਲ ਪੋਗਬਾ, ਐਨਗੋਲੋ ਕਾਂਟੇ ਵਰਗੇ ਖਿਡਾਰੀ ਗ਼ੈਰ-ਹਾਜ਼ਰ ਰਹਿਣਗੇ। ਇਸ ਦੇ ਬਾਵਜੂਦ ਸੱਟੇਬਾਜ਼ੀ 'ਚ ਇਸ ਟੀਮ ਨੂੰ 7/1 ਅੰਕ ਦਿੱਤੇ ਜਾ ਰਹੇ ਹਨ।
- ਇੰਗਲੈਂਡ : ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇੰਗਲੈਂਡ ਟੀਮ ਸਟਾਰ ਖਿਡਾਰੀਆਂ ਨਾਲ ਭਰੀ ਹੋਈ ਹੈ। ਯੂਰੋ 2020 'ਚ ਉਪ ਜੇਤੂ ਰਹੀ ਇੰਗਲੈਂਡ ਦੀ ਟੀਮ ਸੱਟੇਬਾਜ਼ੀ ਦੇ ਬਾਜ਼ਾਰ 'ਚ ਚੈਂਪੀਅਨ ਬਣਨ ਦੀ ਚੌਥੀ ਦਾਅਵੇਦਾਰ ਹੈ। ਇਸ ਟੀਮ ਨੂੰ 44/5 ਔਡਜ਼ ਦਿੱਤੇ ਜਾ ਰਹੇ ਹਨ। ਮੈਨੇਜਰ ਗਾਰੇਥ ਸਾਊਥਗੇਟ ਦੀ ਅਗਵਾਈ 'ਚ ਇੰਗਲਿਸ਼ ਫੁੱਟਬਾਲ ਟੀਮ ਪਿਛਲੇ ਕੁੱਝ ਸਾਲਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
- ਸਪੇਨ : ਕਦੇ ਆਪਣੇ ਟਿੱਕੀ-ਟਾਕਾ ਅੰਦਾਜ਼ ਨਾਲ ਦੁਨੀਆ ਭਰ ਦੀਆਂ ਟੀਮਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਸਪੇਨ ਦੀ ਟੀਮ ਵਿਸ਼ਵ ਕੱਪ ਜਿੱਤਣ ਲਈ ਸੱਟੇਬਾਜ਼ੀ ਦੇ ਬਾਜ਼ਾਰ 'ਚ ਪੰਜਵੇਂ ਨੰਬਰ 'ਤੇ ਹੈ। ਇਸ ਟੀਮ ਨੂੰ 9/1 ਔਡਜ਼ ਦਿੱਤੇ ਗਏ ਹਨ। 2010 ਦੀ ਵਿਸ਼ਵ ਚੈਂਪੀਅਨ ਅਤੇ 2008 ਅਤੇ 2012 'ਚ ਯੂਰੋ ਚੈਂਪੀਅਨ ਰਹਿ ਚੁੱਕੀ ਇਹ ਟੀਮ ਇਸ ਵਾਰ ਕੋਚ ਲੁਈਸ ਐਨਰਿਕ ਦੀ ਅਗਵਾਈ 'ਚ ਵਿਸ਼ਵ ਕੱਪ ਵਿੱਚ ਉਤਰ ਰਹੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement