Kings Cup 2023: ਭਾਰਤ ਨੂੰ ਨਿਰਾਸ਼ਾ ਦਾ ਕਰਨਾ ਪਿਆ ਸਾਹਮਣਾ, ਇਰਾਕ ਨੇ ਪੈਨਲਟੀ ਸ਼ੂਟਆਊਟ 'ਚ ਦਿੱਤੀ ਕਰਾਰੀ ਮਾਤ
IND vs IRQ, Kings Cup 2023: ਕਿੰਗਜ਼ ਕੱਪ 2023 'ਚ ਭਾਰਤੀ ਫੁੱਟਬਾਲ ਟੀਮ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਭਾਰਤ ਅਤੇ ਇਰਾਕ ਵਿਚਾਲੇ ਖੇਡਿਆ ਗਿਆ ਮੈਚ ਪੈਨਲਟੀ ਸ਼ੂਟਆਊਟ 'ਚ ਗਿਆ, ਜਿੱਥੇ ਭਾਰਤੀ ਟੀਮ ਨੂੰ ਹਾਰ
IND vs IRQ, Kings Cup 2023: ਕਿੰਗਜ਼ ਕੱਪ 2023 'ਚ ਭਾਰਤੀ ਫੁੱਟਬਾਲ ਟੀਮ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਭਾਰਤ ਅਤੇ ਇਰਾਕ ਵਿਚਾਲੇ ਖੇਡਿਆ ਗਿਆ ਮੈਚ ਪੈਨਲਟੀ ਸ਼ੂਟਆਊਟ 'ਚ ਗਿਆ, ਜਿੱਥੇ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫੁਲ ਟਾਈਮ ਵਿੱਚ ਮੈਚ 2-2 ਦੀ ਬਰਾਬਰੀ 'ਤੇ ਰਿਹਾ, ਪਰ ਪੈਨਲਟੀ ਸ਼ੂਟਆਊਟ 'ਚ ਇਰਾਕ ਨੇ ਬਾਜ਼ੀ ਮਾਰ ਆਪਣੇ ਨਾਂਅ ਜਿੱਤ ਦਰਜ ਕਰਕੇ ਟੂਰਨਾਮੈਂਟ 'ਚ ਅੱਗੇ ਪ੍ਰਵੇਸ਼ ਕੀਤਾ ਹੈ। ਇਸ ਤਰ੍ਹਾਂ ਭਾਰਤ ਦਾ ਕਿੰਗਜ਼ ਕੱਪ ਦਾ ਫਾਈਨਲ ਖੇਡਣ ਦਾ ਸੁਪਨਾ ਟੁੱਟ ਗਿਆ।
ਮੈਚ ਦੀ ਸ਼ੁਰੂਆਤ 'ਚ ਭਾਰਤ ਵੱਲੋਂ ਨਾਓਰੇਮ ਮਹੇਸ਼ ਨੇ ਗੋਲ ਕੀਤਾ ਅਤੇ ਟੀਮ ਨੇ ਬੜ੍ਹਤ ਬਣਾ ਲਈ ਸੀ, ਪਰ ਸੰਦੇਸ਼ ਝਿੰਗਨ ਦੇ ਹੈਂਡਬਾਲ ਤੋਂ ਬਾਅਦ ਇਰਾਕ ਦੇ ਅਲ-ਹਮਾਦੀ ਨੇ ਪੈਨਲਟੀ ਰਾਹੀਂ ਉਸ ਬੜ੍ਹਤ ਨੂੰ ਬਰਾਬਰੀ 'ਚ ਬਦਲ ਦਿੱਤਾ। ਇਸ ਤੋਂ ਬਾਅਦ ਦੂਜੇ ਹਾਫ 'ਚ ਇੱਕ ਵਾਰ ਫਿਰ ਭਾਰਤ ਨੇ ਬੜ੍ਹਤ ਹਾਸਿਲ ਕੀਤੀ। ਇਸ ਵਾਰ ਟੀਮ ਲਈ ਮਨਵੀਰ ਸਿੰਘ ਨੇ ਗੋਲ ਕੀਤਾ ਪਰ ਇਰਾਕ ਨੂੰ ਸ਼ੂਟਆਊਟ ਵਿੱਚ ਜਿੱਤ ਤੋਂ ਪਹਿਲਾਂ ਇੱਕ ਹੋਰ ਪੈਨਲਟੀ ਮਿਲੀ।
ਪੈਨਲਟੀ ਸ਼ੂਟਆਊਟ ਵਿੱਚ ਭਾਰਤ ਇੱਕ ਗੋਲ ਕਰਨ ਤੋਂ ਖੁੰਝ ਗਿਆ
ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਟੀਮ ਇੱਕ ਗੋਲ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਰਾਕ ਵੱਲੋਂ ਪੈਨਲਟੀ ਸ਼ੂਟਆਊਟ ਵਿੱਚ ਪੰਜ ਗੋਲ ਕੀਤੇ। ਜਦਕਿ ਭਾਰਤ ਵੱਲੋਂ ਸਿਰਫ ਚਾਰ ਗੋਲ ਹੀ ਕੀਤੇ ਜਾ ਸਕੇ। ਭਾਰਤੀ ਟੀਮ ਨੂੰ ਪੈਨਲਟੀ ਸ਼ੂਟਆਊਟ ਵਿੱਚ ਸਿਰਫ਼ ਇੱਕ ਗੋਲ ਨਾਲ ਮੈਚ ਗਵਾਉਣਾ ਪੈ ਗਿਆ। ਇਰਾਕ ਵੱਲੋਂ ਪੈਨਲਟੀ ਸ਼ੂਟਆਊਟ 'ਚ ਆਖਰੀ ਗੋਲ ਬਸ਼ਰ ਨੇ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ।
ਦੋਵਾਂ ਟੀਮਾਂ ਦੀ ਫੀਫਾ ਰੈਂਕਿੰਗ 'ਚ ਕਾਫੀ ਅੰਤਰ
ਦੱਸ ਦੇਈਏ ਕਿ ਭਾਰਤ ਅਤੇ ਇਰਾਕ ਦੋਵਾਂ ਟੀਮਾਂ ਦੀ ਫੀਫਾ ਰੈਂਕਿੰਗ ਵਿੱਚ ਕਾਫੀ ਅੰਤਰ ਹੈ। ਇਰਾਕ ਦੀ FIF ਦਰਜਾਬੰਦੀ ਭਾਰਤ ਨਾਲੋਂ 29 ਸਥਾਨ ਉੱਪਰ ਹੈ। ਇਸ ਸੰਦਰਭ ਵਿੱਚ ਭਾਰਤ ਨੇ ਕਿੰਗਜ਼ ਕੱਪ ਦੇ ਸੈਮੀਫਾਈਨਲ ਵਿੱਚ ਇਰਾਕ ਨੂੰ ਸਖ਼ਤ ਟੱਕਰ ਦਿੱਤੀ। ਇਰਾਕ ਦੀ ਟੀਮ ਨੇ ਹਾਲ ਹੀ ਵਿੱਚ ਅਰਬੀ ਖਾੜੀ ਦਾ ਖਿਤਾਬ ਜਿੱਤਿਆ ਹੈ। ਦੂਜੇ ਪਾਸੇ ਭਾਰਤੀ ਟੀਮ ਨੇ ਹਾਲ ਹੀ ਵਿੱਚ ਸੈਫ ਚੈਂਪੀਅਨਸ਼ਿਪ ਵਿੱਚ ਬਾਜ਼ੀ ਮਾਰੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।