ਪੜਚੋਲ ਕਰੋ

ਕਰਬਰ ਨੇ ਜਿੱਤਿਆ ਗਰੈਂਡ ਸਲੈਮ, ਬਣੀ ਵਿਸ਼ਵ ਨੰਬਰ 1

ਨਿਊਯਾਰਕ - ਜਰਮਨੀ ਦੀ ਐਂਜਲਿਕ ਕਰਬਰ ਨੇ ਯੂ.ਐਸ. ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਕਰਬਰ ਨੇ ਗਰੈਂਡ ਸਲੈਮ ਜਿੱਤ ਦੇ ਨਾਲ-ਨਾਲ ਵਿਸ਼ਵ ਨੰਬਰ 1 ਰੈਂਕਿੰਗ ਵੀ ਹਾਸਿਲ ਕਰ ਲਈ ਹੈ। ਸਾਲ ਦੀ ਸ਼ੁਰੂਆਤ 'ਚ ਆਂਸਟ੍ਰਲਿਆ ਓਪਨ ਗਰੈਂਡ ਸਲੈਮ ਜਿੱਤਣ ਵਾਲੀ ਕਰਬਰ ਦਾ ਇਹ ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਖਿਤਾਬ ਹੈ। 
54273379  ea3522a9b6f5766b0ecd7e83e8b06959
 
ਰੋਮਾਂਚ ਨਾਲ ਭਰਪੂਰ ਫਾਈਨਲ 'ਚ ਕਰਬਰ ਨੇ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕੀਤੀ। ਕਰਬਰ ਨੇ ਫਾਈਨਲ 'ਚ ਚੈਕ ਰਿਪਬਲਿਕ ਦੀ ਕੈਰੋਲੀਨਾ ਪਲਿਸਕੋਵਾ ਨੂੰ ਮਾਤ ਦਿੱਤੀ। ਕਰਬਰ ਨੇ ਮੈਚ 6-3, 4-6, 6-4 ਦੇ ਫਰਕ ਨਾਲ ਆਪਣੇ ਨਾਮ ਕੀਤਾ। ਕਰਬਰ ਨੇ ਜਿੱਤ ਤੋਂ ਬਾਅਦ ਕਿਹਾ 'ਇਹ ਖਿਤਾਬ ਜਿੱਤਣ ਦੀ ਖੁਸ਼ੀ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਜਿੱਤਣਾ ਸ਼ਾਨਦਾਰ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਬੇਹਤਰੀਨ ਸਾਲ ਰਿਹਾ ਹੈ। ਮੈਂ 5 ਸਾਲ ਪਹਿਲਾਂ ਇਥੇ ਸੈਮੀਫਾਈਨਲ 'ਚ ਪਹੁੰਚ ਕੇ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੇਰੇ ਹੱਥ 'ਚ ਟਰਾਫੀ ਹੈ।' 
ਕਰਬਰ ਨੇ ਜਿੱਤਿਆ ਗਰੈਂਡ ਸਲੈਮ, ਬਣੀ ਵਿਸ਼ਵ ਨੰਬਰ 1  Angelique-Kerber-vs-Karolina-Pliskova-Collgae
 
ਖੱਬੇ ਹੱਥ ਨਾਲ ਖੇਡਣ ਵਾਲੀ 28 ਸਾਲਾਂ ਦੀ ਕਰਬਰ ਨੇ ਆਸਟ੍ਰੇਲੀਅਨ ਓਪਨ 'ਚ ਸੇਰੇਨਾ ਵਿਲੀਅਮਸ ਨੂੰ ਹਰਾਕੇ ਖਿਤਾਬੀ ਜਿੱਤ ਦਰਜ ਕੀਤੀ ਸੀ। ਪਰ ਵਿੰਬੈਲਡਨ ਫਾਈਨਲ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਦੇ ਸੈਮੀਫਾਈਨਲ 'ਚ ਪਲਿਸਕੋਵਾ ਹੱਥੋਂ ਹਾਰਨ ਦੇ ਨਾਲ ਹੀ ਕਰਬਰ ਦਾ ਪਹਿਲੇ ਸਥਾਨ 'ਤੇ ਪਹੁੰਚਣਾ ਪੱਕਾ ਹੋ ਗਿਆ ਸੀ। ਫਾਈਨਲ ਜਿੱਤ ਕੇ ਉਨ੍ਹਾਂ ਨੇ ਆਪਣੇ ਵਿਸ਼ਵ ਨੰਬਰ 1 ਹੋਣ ਦਾ ਐਲਾਨ ਕਰ ਦਿੱਤਾ। ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਓਹ ਅਧਿਕਾਰਿਕ ਤੌਰ 'ਤੇ ਵਿਸ਼ਵ ਨੰਬਰ 1 ਬਣ ਜਾਵੇਗੀ। 
1473548328306502  Tennis-tattoo_122739
 
ਕਰਬਰ ਨੇ ਕਿਹਾ 'ਵਿਸ਼ਵ ਨੰਬਰ 1 ਬਣਨਾ ਅਤੇ ਗਰੈਂਡ ਸਲੈਮ ਜਿੱਤਣਾ ਬਚਪਨ ਤੋਂ ਹੀ ਮੇਰਾ ਸੁਪਨਾ ਸੀ, ਅਤੇ ਅੱਜ ਮੇਰੇ ਦੋਨੇ ਸੁਪਨੇ ਪੂਰੇ ਹੋ ਗਏ।' ਪਲਿਸਕੋਵਾ ਲਈ ਵੀ ਯੂ.ਐਸ. ਓਪਨ ਗਰੈਂਡ ਸਲੈਮ ਉਪਲੱਬਧੀਆਂ ਭਰਿਆ ਰਿਹਾ। ਪਲਿਸਕੋਵਾ ਇਸਤੋਂ ਪਹਿਲਾਂ ਕਦੀ ਤੀਜੇ ਦੌਰ ਤੋਂ ਅੱਗੇ ਨਹੀਂ ਵਧੀ ਸੀ ਪਰ ਇਸ ਵਾਰ ਉਸਨੇ ਫਾਈਨਲ ਤਕ ਦਾ ਸਫਰ ਪੂਰਾ ਕੀਤਾ। ਪਲਿਸਕੋਵਾ ਨੇ ਫਾਈਨਲ 'ਚ ਐਂਟਰੀ ਤੋਂ ਪਹਿਲਾਂ ਵੀਨਸ ਵਿਲੀਅਮਸ ਅਤੇ ਸੇਰੇਨਾ ਵਿਲੀਅਮਸ ਵਰਗੀਆਂ ਦਿੱਗਜ ਖਿਡਾਰਨਾ ਨੂੰ ਮਾਤ ਦਿੱਤੀ। ਵਿਲੀਅਮਸ ਭੈਣਾ ਨੂੰ ਇੱਕੋ ਟੂਰਨਾਮੈਂਟ 'ਚ ਮਾਤ ਦੇਣ ਵਾਲੀ ਓਹ ਚੌਥੀ ਖਿਡਾਰਨ ਹੈ। ਜਦ ਪਲਿਸਕੋਵਾ ਨੇ ਆਖਰੀ ਫੋਰਹੈਂਡ ਬਾਉਂਡਰੀ ਤੋਂ ਬਾਹਰ ਮਾਰਿਆ ਤਾਂ ਕਰਬਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਕਰਬਰ ਕੁਝ ਸਮੇਂ ਲਈ ਭਾਵੁਕ ਵੀ ਹੋ ਗਈ। ਕਰਬਰ ਨੇ ਟਵੀਟ ਕਰਕੇ ਆਪਣੀ ਖੁਸ਼ੀ ਅਤੇ ਟਰਾਫੀ ਨਾਲ ਆਪਣੀ ਤਸਵੀਰ ਆਪਣੇ ਫੈਨਸ ਨਾਲ ਸਾਂਝੀ ਕੀਤੀ। 
kerber2-large_trans++go39pNpFMM7pPWHPnmqV_ANqlCBvm6vLBo9V9dwUeQk  images
 
ਕਰਬਰ ਦਾ ਟਵੀਟ 
 
US OPEN CHAMPION!!! WOW, I DID IT!!! 

CsB1JxlWgAEnUGC

ਪਲਿਸਕੋਵਾ ਨੇ ਵੀ ਟਵੀਟ ਕਰਕੇ ਦਰਸ਼ਕਾਂ ਨੂੰ ਸ਼ੁਕਰੀਆ ਕਿਹਾ। 

ਪਲਿਸਕੋਵਾ ਦਾ ਟਵੀਟ 
 
Amazing two weeks in NY..thank you ..thank you guys for all the support it means a lot to me♥️ 

CsCjs6nXEAU0LKr

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Advertisement
ABP Premium

ਵੀਡੀਓਜ਼

CM ਮਾਨ ਨੇ ਲੋਕਾਂ ਨੂੰ ਗੱਲਾਂ ਨਾਲ ਕਿਵੇਂ ਜਿੱਤਿਆ?Salman Khan ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰRavneet Bittu ਨੂੰ Raja Warring 'ਤੇ ਕਿਉ ਆਇਆ ਗੁੱਸਾ? Abp sanjhaਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Embed widget