ਪੰਜਾਬ ਤੋਂ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੀ ਮੌਤ, ਰਾਸ਼ਟਰਪਤੀ ਸਣੇ ਇਨ੍ਹਾਂ ਖੇਡਾਰੀਆਂ ਨੇ ਪ੍ਰਗਟਾਇਆ ਦੁੱਖ
ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਸੀ। ਯਸ਼ਪਾਲ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕੁਝ ਦਿਨਾਂ ਤੱਕ ਐਂਪਾਇਰਿੰਗ ਵੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਟੀਮ ਇੰਡੀਆ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਸੀ।
ਚੰਡੀਗੜ੍ਹ: ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ। ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ। ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਸੀ। ਯਸ਼ਪਾਲ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕੁਝ ਦਿਨਾਂ ਤੱਕ ਐਂਪਾਇਰਿੰਗ ਵੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਟੀਮ ਇੰਡੀਆ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਸੀ।
ਕਪਿਲ ਦੇਵ 1983 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਸਨ, ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ। ਦਿਲੀਪ ਵੈਂਗਸਰਕਰ ਨੇ ਕਿਹਾ ਕਿ ਅਸੀਂ ਦੋਵੇਂ ਚੰਗੇ ਦੋਸਤ ਸਨ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਉਤੇ ਵਿਸ਼ਵਾਸ ਨਹੀਂ ਕਰ ਸਕਦਾ।
ਰਾਸ਼ਟਰਪਤੀ ਨੇ ਟਵੀਟ ਕਰ ਜਤਾਇਆ ਦੁੱਖ
Sad to hear about the demise of cricketer Yashpal Sharma. His remarkable performances during the key matches in 1983 cricket World-Cup played a crucial role in one of India’s greatest triumphs in cricketing history. My deepest condolences to his family, followers & team members.
— President of India (@rashtrapatibhvn) July 13, 2021
37 ਟੈਸਟ ਤੇ 42 ਵਨਡੇ ਖੇਡੇ ਹਨ
ਯਸ਼ਪਾਲ ਨੇ ਦੇਸ਼ ਲਈ 37 ਟੈਸਟ ਮੈਚਾਂ ਵਿੱਚ 33.46 ਦੀ ਔਸਤ ਨਾਲ 1606 ਦੌੜਾਂ ਬਣਾਈਆਂ। ਇਸ ਵਿੱਚ ਦੋ ਸੈਂਕੜੇ ਦੇ ਨਾਲ 9 ਅਰਧ ਸੈਂਕੜੇ ਹਨ। ਜਦੋਂ ਕਿ 42 ਵਨਡੇ ਮੈਚਾਂ ਵਿੱਚ ਉਨ੍ਹਾਂ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ 4 ਅਰਧ ਸੈਂਕੜੇ ਲਗਾਏ।
Shocked and deeply pained by the demise of Yashpal Sharma ji. Have fond memories of watching him bat during the 1983 World Cup. His contribution to Indian cricket shall always be remembered.
— Sachin Tendulkar (@sachin_rt) July 13, 2021
My sincere condolences to the entire Sharma family. pic.twitter.com/WBQ6ng2x8I
1978 ਵਿੱਚ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ
ਯਸ਼ਪਾਲ ਸ਼ਰਮਾ ਵਿਕਟਕੀਪਰ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਵੀ ਸੀ। ਉਨ੍ਹਾਂ ਟੈਸਟ ਅਤੇ ਵਨਡੇ ਮੈਚਾਂ ਵਿੱਚ 1-1 ਵਿਕਟ ਵੀ ਲਏ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 13 ਅਕਤੂਬਰ 1978 ਨੂੰ ਵਨਡੇ ਨਾਲ ਕੀਤੀ ਸੀ। ਇਹ ਮੈਚ ਪਾਕਿਸਤਾਨ ਖਿਲਾਫ ਸਿਆਲਕੋਟ ਵਿੱਚ ਖੇਡਿਆ ਗਿਆ ਸੀ। ਅਗਲੇ ਸਾਲ ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਵੀ ਕੀਤਾ। ਇਹ ਮੈਚ 2 ਅਗਸਤ 1979 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ।
Saddened by the passing away of ace cricketer & 1983 World Cup winning member Sh Yashpal Sharma.
— Anurag Thakur (@ianuragthakur) July 13, 2021
He had an illustrious career & was India's second-highest run getter at the 1983 World Cup. He was also an umpire and national selector. His contribution won’t be forgotten.
ॐ शांति pic.twitter.com/fhra6UcngV
So sorry to hear about #YashpalSharma Paaji 's passing away, one of the heroes of our 1983 WC win. Heartfelt condolences. Om Shanti. pic.twitter.com/Toh3wLHNAw
— Virender Sehwag (@virendersehwag) July 13, 2021
Heartbreaking to learn about the passing away of 1983 World Cup winner #YashpalSharma .
— Venkatesh Prasad (@venkateshprasad) July 13, 2021
My heartfelt condolences to his family and friends.
Pray that his soul attain Sadgati. Om Shanti pic.twitter.com/Cz0URjCTjY