ਗੀਤਾ ਦੇ ਹਨੀਮੂਨ 'ਤੇ ਭਾਰੀ ਪਈ ਭਲਵਾਨੀ
Download ABP Live App and Watch All Latest Videos
View In Appਗੀਤਾ ਦੇ ਘਰ 'ਚ ਹੀ ਬਣੇ ਅਖਾੜੇ 'ਚ ਇਹ ਭਲਵਾਨ ਆਪਣੇ ਪਿਤਾ ਦ੍ਰੋਣਾਚਾਰਿਆ ਅਵਾਰਡੀ ਮਹਾਵੀਰ ਫੋਗਾਟ ਦੀ ਦੇਖਰੇਖ 'ਚ ਭਲਵਾਨੀ ਦਾ ਅਭਿਆਸ ਕਰ ਰਹੀ ਹੈ।
ਰਿਓ ਓਲੰਪਿਕਸ 'ਚ ਮੈਡਲ ਜਿੱਤਣ ਤੋਂ ਬਾਅਦ ਸਾਕਸ਼ੀ ਨੇ ਬੁਲੰਦੀਆਂ ਹਾਸਿਲ ਕੀਤੀਆਂ ਹਨ ਅਤੇ ਗੀਤਾ ਦਾ ਨਾਮ ਦਾ ਚਰਚਾ ਘਟ ਗਿਆ। ਗੀਤਾ PWL 'ਚ ਚੰਗਾ ਪ੍ਰਦਰਸ਼ਨ ਕਰ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆਉਣਾ ਚਾਹੁੰਦੀ ਹੈ। ਇਸੇ ਕਾਰਨ ਗੀਤਾ ਨੇ ਫਿਲਹਾਲ ਆਪਣੇ ਹਨੀਮੂਨ ਤਕ ਨੂੰ ਟਾਲ ਦਿੱਤਾ ਹੈ।
ਗੀਤਾ ਦੇ ਭਰਾ ਦੁਸ਼ਯੰਤ ਅਭਿਆਸ ਦੌਰਾਨ ਉਨ੍ਹਾਂ ਦੇ ਸਪਾਏਰਿੰਗ ਪਾਰਟਨਰ ਹੁੰਦੇ ਹਨ।
ਦੇਸ਼ ਦੀ ਪਹਿਲੀ ਮਹਿਲਾ ਓਲੰਪੀਅਨ ਭਲਵਾਨ ਗੀਤਾ ਫੋਗਾਟ ਪ੍ਰੋ ਰੈਸਲਿੰਗ ਲੀਗ ਨੂੰ ਲੈਕੇ ਕਾਫੀ ਗੰਭੀਰ ਹੈ। ਗੀਤਾ ਪੂਰੀ ਮਜਬੂਤੀ ਨਾਲ ਇਸ ਲੀਗ 'ਚ ਦਾਵੇਦਾਰੀ ਪੇਸ਼ ਕਰਨਾ ਚਾਹੁੰਦੀ ਹੈ।
ਗੀਤਾ ਦੇ ਪੂਰੇ ਪਰਿਵਾਰ ਦਾ ਇਸ ਵੇਲੇ ਇੱਕੋ ਟੀਚਾ ਹੈ ਕਿ ਗੀਤਾ ਇੱਕ ਵਾਰ ਫਿਰ ਤੋਂ ਆਪਣੇ ਭਾਰਵਰਗ 'ਚ ਚੋਟੀ 'ਤੇ ਕਾਬਿਜ਼ ਹੋਵੇ। ਕੁਝ ਸਾਲ ਪਹਿਲਾਂ ਤਕ ਗੀਤਾ ਫੋਗਾਟ ਦਾ ਹੀ ਸਿੱਕਾ ਚਲਦਾ ਸੀ ਪਰ ਪਿਛਲੇ ਲਗਭਗ 2 ਸਾਲ ਤੋਂ ਸਾਕਸ਼ੀ ਮਲਿਕ ਨਾਲ ਉਨ੍ਹਾਂ ਦੇ ਮੈਚ ਕਾਫੀ ਦਿਲਚਸਪ ਰਹੇ ਹਨ।
ਗੀਤਾ ਨੇ ਦੱਸਿਆ ਕਿ ਓਹ ਆਪਣੇ ਵਿਆਹ ਤੋਂ ਇੱਕ ਦਿਨ ਪਹਿਲਾਂ ਤਕ ਭਲਵਾਨੀ ਦਾ ਅਭਿਆਸ ਜਾਰੀ ਰਖੇਗੀ ਅਤੇ ਵਿਆਹ ਤੋਂ 3 ਦਿਨ ਬਾਅਦ ਕੁਸ਼ਤੀ ਅਖਾੜੇ 'ਚ ਮੁੜ ਵਾਪਸੀ ਕਰ ਲਵੇਗੀ।
ਗੀਤਾ ਦਾ ਵਿਆਹ ਇਸੇ ਮਹੀਨੇ ਦੀ 20 ਤਰੀਕ ਨੂੰ ਹੋਣਾ ਹੈ। 16 ਨਵੰਬਰ ਤੋਂ ਹੀ ਸੰਗੀਤ, ਮਹਿੰਦੀ ਅਤੇ ਕਈ ਹੋਰ ਰਸਮਾਂ ਸ਼ੁਰੂ ਹੋ ਜਾਣਗੀਆਂ।
ਇਸੇ ਕਾਰਨ ਉਨ੍ਹਾਂ ਨੇ 20 ਨਵੰਬਰ ਨੂੰ ਆਪਣੇ ਵਿਆਹ ਤੋਂ 3 ਦਿਨ ਬਾਅਦ ਹੀ ਫਿਰ ਅਖਾੜੇ 'ਚ ਵਾਪਸੀ ਕਰਨ ਦਾ ਮਨ ਬਣਾ ਲਿਆ ਹੈ। ਇਸਤੋਂ ਅਲਾਵਾ ਗੀਤਾ ਨੇ ਆਪਣੇ ਹਨੀਮੂਨ ਨੂੰ ਵੀ ਫਿਲਹਾਲ ਟਾਲ ਦਿੱਤਾ ਹੈ।
- - - - - - - - - Advertisement - - - - - - - - -