ਪੜਚੋਲ ਕਰੋ
Advertisement
ਭੱਜੀ ਨੂੰ ਦੋ ਪਾਕਿਸਤਾਨੀ ਬੱਲੇਬਾਜ਼ ਕਰ ਦਿੰਦੇ ਸੀ ਰੋਣ ਲਈ ਮਜਬੂਰ, ਜਾਣੋ ਆਖਰ ਕੀ ਸੀ ਮਾਮਲਾ
ਭਾਰਤੀ ਕ੍ਰਿਕਟ ਟੀਮ ਦੇ ਮਹਾਨ ਸਪਿਨਰ ਹਰਭਜਨ ਸਿੰਘ ਦੀ ਸਪਿਨ ਨੇ ਵੱਡੇ ਬੱਲੇਬਾਜ਼ਾਂ ਨੂੰ ਚਕਮਾ ਦੇ ਦਿੱਤੀ ਹੈ। ਭੱਜੀ ਨੇ ਵੀਰਵਾਰ ਨੂੰ ਟੀਮ ਇੰਡੀਆ ਦੇ ਲਿਮਟਿਡ-ਓਵਰ ਉਪ-ਕਪਤਾਨ ਤੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਸਪਿਨਰ ਹਰਭਜਨ ਸਿੰਘ (Harbhajan Singh) ਦੀ ਸਪਿਨ ਨੇ ਵੱਡੇ ਬੱਲੇਬਾਜ਼ਾਂ ਨੂੰ ਚਕਮਾ ਦੇ ਦਿੱਤੀ ਹੈ। ਭੱਜੀ ਨੇ ਵੀਰਵਾਰ ਨੂੰ ਟੀਮ ਇੰਡੀਆ ਦੇ ਲਿਮਟਿਡ-ਓਵਰ ਉਪ-ਕਪਤਾਨ ਤੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ (Rohit Sharma) ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਗੇਂਦਬਾਜ਼ੀ ਕਰਦਿਆਂ ਚੁਣੇ ਗਏ ਬੱਲੇਬਾਜ਼ਾਂ ਦੇ ਨਾਂ ਦੱਸੇ ਜਿਨ੍ਹਾਂ ਕਰਕੇ ਉਹ ਪ੍ਰੇਸ਼ਾਨ ਹੋ ਜਾਂਦੇ ਸੀ। ਇਨ੍ਹਾਂ ‘ਚ ਦੋ ਪਾਕਿਸਤਾਨੀ ਬੱਲੇਬਾਜ਼ (Pakistani batsman) ਵੀ ਸ਼ਾਮਲ ਹਨ।
ਦੱਸ ਦਈਏ ਕਿ ਆਪਣੇ 18 ਸਾਲਾ ਅੰਤਰਰਾਸ਼ਟਰੀ ਕਰੀਅਰ ਦੌਰਾਨ ਭੱਜੀ ਨੇ ਮਹਾਨ ਬੱਲੇਬਾਜ਼ਾਂ ਸਾਹਮਣੇ ਗੇਂਦਬਾਜ਼ੀ ਕੀਤੀ। ਰਿਕੀ ਪੋਂਟਿੰਗ, ਮੈਥਿਊ ਹੇਡਨ, ਬ੍ਰਾਇਨ ਲਾਰਾ, ਜੈਕ ਕੈਲਿਸ, ਹਾਸ਼ਮ ਅਮਲਾ, ਕੁਮਾਰ ਸੰਗਾਕਾਰਾ, ਇੰਜਾਮਾਮ-ਉਲ-ਹੱਕ ਤੇ ਕਈ ਹੋਰ ਜਿਨ੍ਹਾਂ ਦੇ ਖਿਲਾਫ ਉਸ ਨੇ ਗੇਂਦਬਾਜ਼ੀ ਕੀਤੀ।
ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਆਲਰਾਊਂਡਰ ਜੈਕ ਕੈਲਿਸ ਦਾ ਨਾਂ ਸਭ ਤੋਂ ਪਹਿਲਾ ਲਿਆ ਤੇ ਕਿਹਾ, "ਟੈਸਟ ਮੈਚਾਂ ‘ਚ ਕੈਲਿਸ ਨੂੰ ਗੇਂਦਬਾਜ਼ੀ ਕਰਨਾ ਮੈਨੂੰ ਬਹੁਤ ਮੁਸ਼ਕਲ ਹੋਇਆ" ਭੱਜੀ ਦੀ ਸੂਚੀ ਵਿੱਚ ਆਸਟਰੇਲੀਆ ਦੇ ਦਿੱਗਜ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਦੂਜੇ ਨੰਬਰ ਤੇ ਤੀਜੇ ਨੰਬਰ ‘ਤੇ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਨਾਂ ਹੈ।
ਭੱਜੀ ਨੇ ਦੱਸਿਆ ਕਿ ਉਨ੍ਹਾਂ ਚੋਂ ਕਈਆਂ ਨੇ ਉਸ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ, ਪਰ ਉਹ ਇੰਜ਼ਮਾਮ ਤੇ ਯੂਨਸ ਖ਼ਾਨ ਦੇ ਵਿਰੁੱਧ ਤਾਂ ਉਨ੍ਹਾਂ ਦਾ ਦਿਲ ਕਈ ਵਾਰ ਰੋਣ ਨੂੰ ਵੀ ਕਰਦਾ ਸੀ। ਭੱਜੀ ਦੀ ਸੂਚੀ ‘ਚ ਸਾਬਕਾ ਪਾਕਿਸਤਾਨੀ ਬੱਲੇਬਾਜ਼ ਯੂਨਿਸ ਖ਼ਾਨ ਦਾ ਨਾਂ ਵੀ ਸੀ। ਭੱਜੀ ਨੇ ਕਿਹਾ ਯੂਨਸ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ। "ਹਾਂ, ਹਰ ਵਾਰ ਜਦੋਂ ਵੀ ਮੈਂ ਸਵੀਪ ਕਰਦਾ ਤਾਂ ਹਰ ਵਾਰ ਮੇਰਾ ਦਿਲ ਰੋਣ ਦਾ ਹੁੰਦਾ ਸੀ।"
ਇੰਜ਼ਮਾਮ ਬਾਰੇ ਭੱਜੀ ਨੇ ਕਿਹਾ, "ਇੰਜ਼ਮਾਮ ਇਕ ਬੱਲੇਬਾਜ਼ ਵੀ ਸੀ ਜਿਸ ਨੂੰ ਆਊਟ ਕਰਨਾ ਮੈਨੂੰ ਬਹੁਤ ਮੁਸ਼ਕਲ ਲੱਗਦਾ ਸੀ। ਅਜਿਹੇ ਬਹੁਤ ਸਾਰੇ ਹਨ ਪਰ ਮੈਂ ਸਿਰਫ ਪੰਜ ਹੀ ਚੁਣਦਾ ਹਾਂ।"
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement