ਪੜਚੋਲ ਕਰੋ

ਧੋਨੀ ਦੇ 'ਬਲੀਦਾਨ ਬੈਜ' ਨੇ ਪਾਇਆ ਪੁਆੜਾ, ਆਈਸੀਸੀ ਨੂੰ ਇਤਰਾਜ਼

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਧੋਨੀ ਨੇ ਜੋ ਦਸਤਾਨੇ ਪਾਏ ਸੀ, ਉਨ੍ਹਾਂ ਉੱਪਰ 'ਬਲੀਦਾਨ ਬੈਜ' ਬਣਿਆ ਹੋਇਆ ਸੀ। ਇਸ 'ਤੇ ਆਈਸੀਸੀ ਨੇ ਇਤਰਾਜ਼ ਜਤਾਇਆ ਸੀ ਤੇ ਬੀਸੀਸੀਆਈ ਨੂੰ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ।

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ 'ਬਲੀਦਾਨ ਬੈਜ' ਨੇ ਪੁਆੜਾ ਖੜ੍ਹਾ ਕਰ ਦਿੱਤਾ ਹੈ। ਆਈਸੀਸੀ ਨੇ ਵੀ ਇਸ ਉੱਪਰ ਇਤਰਾਜ਼ ਜਤਾਇਆ ਹੈ। ਉਧਰ, ਧੋਨੀ ਨੂੰ 'ਬਲੀਦਾਨ ਬੈਜ ਵਿਵਾਦ' ਮਾਮਲੇ ਵਿੱਚ ਹੁਣ ਬੀਸੀਸੀਆਈ ਦਾ ਸਮਰਥਨ ਮਿਲ ਗਿਆ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਇਸ ਨੂੰ ਫਿਲਹਾਲ ਹਟਾਉਣ ਦੀ ਕੋਈ ਲੋੜ ਨਹੀਂ। ਉਸ ਨੇ ਆਈਸੀਸੀ ਨੂੰ ਚਿੱਠੀ ਲਿਖ ਕੇ ਇਸ ਨੂੰ ਲੱਗੇ ਰਹਿਣ ਦੀ ਇਜਾਜ਼ਤ ਮੰਗੀ ਹੈ। ਦੱਸ ਦੇਈਏ ਆਈਸੀਸੀ ਨੇ ਧੋਨੀ ਦੇ ਦਸਤਾਨਿਆਂ 'ਤੇ ਲੱਗੇ ਫੌਜ ਦੇ ਬਲੀਦਾਨ ਬੈਜ 'ਤੇ ਸਵਾਲ ਚੁੱਕੇ ਸਨ। ਦਰਅਸਲ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਧੋਨੀ ਨੇ ਜੋ ਦਸਤਾਨੇ ਪਾਏ ਸੀ, ਉਨ੍ਹਾਂ ਉੱਪਰ 'ਬਲੀਦਾਨ ਬੈਜ' ਬਣਿਆ ਹੋਇਆ ਸੀ। ਇਸ 'ਤੇ ਆਈਸੀਸੀ ਨੇ ਇਤਰਾਜ਼ ਜਤਾਇਆ ਸੀ ਤੇ ਬੀਸੀਸੀਆਈ ਨੂੰ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਇਸ ਮੁੱਦੇ 'ਤੇ ਬਹਿਸ ਛਿੜ ਗਈ। ਆਮ ਲੋਕਾਂ ਤੋਂ ਲੈ ਕੇ ਕ੍ਰਿਕੇਟ ਜਗਤ ਦੇ ਕਈ ਦਿੱਗਜਾਂ ਨੇ ਧੋਨੀ ਦਾ ਸਮਰਥਨ ਕੀਤਾ ਹੈ। ਬੀਸੀਸੀਆਈ ਦੀ ਪ੍ਰਸ਼ਾਸਨਿਕ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਉਹ ਆਪਣੇ ਖਿਡਾਰੀਆਂ ਦੇ ਨਾਲ ਖੜ੍ਹੇ ਹਨ। ਧੋਨੀ ਦੇ ਦਸਤਾਨੇ 'ਤੇ ਜੋ ਨਿਸ਼ਾਨ ਹੈ, ਉਹ ਕਿਸੇ ਧਰਮ ਦਾ ਪ੍ਰਤੀਕ ਨਹੀਂ ਕੇ ਨਾ ਹੀ ਕੋਈ ਇਸ਼ਤਿਹਾਰ ਹੈ। ਰਾਏ ਨੇ ਕਿਹਾ ਕਿ ਜੇ ਦਸਤਾਨੇ 'ਤੇ ਬੈਜ ਬਣਵਾਉਣ ਲਈ ਪਹਿਲਾਂ ਤੋਂ ਮਨਜ਼ੂਰੀ ਲੈਣ ਦੀ ਗੱਲ ਹੈ ਤਾਂ ਉਹ ਇਸ ਲਈ ਆਈਸੀਸੀ ਨੂੰ ਦਸਤਾਨਿਆਂ ਦੇ ਇਸਤੇਮਾਲ ਲਈ ਅਪੀਲ ਕਰਨਗੇ। ਇਸ ਤੋਂ ਬਾਅਦ ਤੈਅ ਹੋਇਆ ਕਿ ਬੀਸੀਸੀਆਈ ਦੇ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਦੁਪਹਿਰ 12 ਵਜੇ ਬੈਠਕ ਹੋਏਗੀ, ਇਸ 'ਤੇ ਚਰਚਾ ਕੀਤੀ ਜਾਏਗੀ। ਹੁਣ ਬੈਠਕ ਮਗਰੋਂ ਬੀਸੀਸੀਆਈ ਨੇ ਧੋਨੀ ਦਾ ਸਮਰਥਨ ਕੀਤਾ ਹੈ। ਇਸ ਮੁੱਦੇ 'ਤੇ ਫੌਜ ਦਾ ਵੀ ਬਿਆਨ ਆਇਆ ਹੈ। ਫੌਜ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਪੈਰਾ ਐਸਐਫ ਬੈਜ ਮੈਰੂਨ ਰੰਗ 'ਤੇ ਹੁੰਦਾ ਹੈ ਜਿਸ 'ਤੇ ਬਲੀਦਾਨ ਲਿਖਿਆ ਹੁੰਦਾ ਹੈ। ਇਸ ਲਈ ਇਹ ਕਹਿਣਾ ਗ਼ਲਤ ਹੋਏਗਾ ਕਿ ਧੋਨੀ ਨੇ 'ਬਲੀਦਾਨ' ਬੈਜ ਲਾਇਆ ਹੈ। ਫੌਜ ਮੁਤਾਬਕ ਧੋਨੀ ਦੇ ਬੈਜ ਨੂੰ ਪੈਰਾ ਐਸਐਫ ਬੈਜ ਨਹੀਂ ਕਿਹਾ ਜਾ ਸਕਦਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ

Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼

ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Advertisement
ABP Premium

ਵੀਡੀਓਜ਼

ਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟਗ੍ਰੇਟ ਖਲੀ ਨੂੰ ਆਇਆ ਗੁੱਸਾ , ਕੁੱਟਿਆ ਡਾਇਰੈਕਟਰ , ਵੱਡਾ ਪੰਗਾਦਿਲਜੀਤ ਦਿਲਜੀਤ ਨੇ ਮੰਚ 'ਤੇ ਆਹ ਕੀ ਕਹਿ ਦਿੱਤਾ , ਮੈਂ ਹਾਂ Illuminati50 ਲੱਖ ਭੇਜ,  ਨਹੀਂ ਤਾਂ ਮਾਰ ਦਵਾਂਗੇ , ਅਦਕਾਰਾ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਚੰਡੀਗੜ੍ਹ 'ਚ ਹਰਿਆਣਾ ਵਿਧਾਨਸਭਾ ਨੂੰ ਥਾਂ ਦੇਣ ਦਾ ਮਾਮਲਾ ਭੱਖਿਆ, ਅੱਜ ਗਵਰਨਰ ਨੂੰ ਮਿਲਣਗੇ AAP ਆਗੂ, ਬਾਜਵਾ ਨੇ PM ਨੂੰ ਲਿਖਿਆ ਪੱਤਰ

ਤਾਨਾਸ਼ਾਹ ਕਿਮ ਜੋਂਗ ਨੇ ਅਚਾਨਕ ਦਿੱਤੇ ਵੱਧ ਤੋਂ ਵੱਧ ਸੁਸਾਈਡ ਡਰੋਨ ਬਣਾਉਣ ਦੇ ਆਦੇਸ਼, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਵਧਦੇ ਪ੍ਰਦੂਸ਼ਣ ਵਿਚਾਲੇ ਆਇਆ Google Maps ਦਾ ਸ਼ਾਨਦਾਰ ਫੀਚਰ! ਹੁਣ ਤੁਸੀਂ ਘਰ ਬੈਠਿਆਂ ਚੈੱਕ ਕਰ ਸਕਦੇ ਹਵਾ ਦੀ ਗੁਣਵੱਤਾ

ਸਾਈਬਰ ਠੱਗਾਂ ਨੇ ਧੋਖਾਧੜੀ ਕਰਨ ਦਾ ਅਪਣਾਇਆ ਨਵਾਂ ਤਰੀਕਾ, ਅਜਿਹੀ ਕਾਲ ਆਵੇ ਤਾਂ ਤੁਰੰਤ ਹੋ ਜਾਓ ਅਲਰਟ

Embed widget