Rishab Pant ਨੇ ਰਚ ਦਿੱਤਾ ਇਤਿਹਾਸ, ਧੋਨੀ ਸਣੇ ਕਈ ਖਿਡਾਰੀਆਂ ਨੂੰ ਪਿਛਾੜਿਆ
ICC ਨੇ ਆਪਣੀ ਤਾਜ਼ਾ Test Ranking ਜਾਰੀ ਕੀਤੀ ਹੈ। ਜਿਸ 'ਚ ਟੀਮ ਇੰਡੀਆ ਦੇ ਕਈ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਟੌਪ 10 'ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਥਾਂ ਬਣਾਈ, ਜਦਕਿ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੱਡਾ ਇਤਿਹਾਸ ਰਚਿਆ।
ICC Ranking: ਭਾਰਤੀ ਟੀਮ ਦੇ ਬੱਲੇਬਾਜ਼ ਰਿਸ਼ਭ ਪੰਤ ਇਨੀਂ ਦਿਨੀਂ ਸੁਰਖੀਆਂ 'ਚ ਹਨ। ਪਿਛਲੇ ਸਾਲ ਆਸਟਰੇਲੀਆ 'ਚ ਟੈਸਟ ਸੀਰੀਜ਼ ਦੌਰਾਨ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਹੋਈ ਤਾਂ ਰਿਸ਼ਭ ਪੰਤ ਦਾ ਬੱਲਾ ਜੰਮ ਕੇ ਵਰ੍ਹਿਆ। ਇਸ ਦੇ ਨਾਲ ਹੁਣ ਰਿਸ਼ਭ ਪੰਤ ਨੂੰ ਇਹ ਫਾਇਦਾ ਹੋਇਆ ਹੈ ਕਿ ICC Test Ranking 'ਚ ਪੰਤ ਨੇ ਉਹ ਕਰ ਦਿਖਾਇਆ ਜੋ ਅੱਜ ਤਕ ਕੋਈ ਵੀ ਭਾਰਤ ਦਾ ਵਿਕਟ ਕੀਪਰ ਬੱਲੇਬਾਜ਼ ਨਹੀਂ ਕਰ ਸਕਿਆ।
ICC ਨੇ ਆਪਣੀ ਤਾਜ਼ਾ Test Ranking ਜਾਰੀ ਕੀਤੀ ਹੈ। ਜਿਸ 'ਚ ਟੀਮ ਇੰਡੀਆ ਦੇ ਕਈ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਟੌਪ 10 'ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਥਾਂ ਬਣਾਈ, ਜਦਕਿ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੱਡਾ ਇਤਿਹਾਸ ਰਚਿਆ। ਇਹ ਉਹ ਇਤਿਹਾਸ ਹੈ ਜਿਸ ਦੇ ਕਰੀਬ ਕਦੇ ਭਾਰਤ ਦੇ ਸਫਲ ਕਪਤਾਨ ਤੇ ਵਿਕਟ ਕੀਪਰ MS Dhoni ਵੀ ਨਹੀਂ ਪਹੁੰਚੇ ਸਨ।
ਰਿਸ਼ਭ ਪੰਤ ਨੇ ਟੈਸਟ ਰੈਕਿੰਗ 'ਚ ਛੇਵਾਂ ਸਥਾਨ ਹਾਸਿਲ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ। ਪੰਤ ਨੇ ਉਹ ਕਰ ਦਿਖਾਇਆ ਹੈ ਜੋ ਧਨੀ, ਸਈਅਦ ਕਿਰਮਾਨੀ ਜਿਹੇ ਦਿੱਗਜ਼ ਨਹੀਂ ਕਰ ਸਕੇ।