ਪੜਚੋਲ ਕਰੋ
Advertisement
ਟੀ-20 ਵਰਲਡ ਕੱਪ ਦੇ ਪ੍ਰੋਗਰਾਮ ਦਾ ਐਲਾਨ, ਜਾਣੋ ਕਿਸ ਨਾਲ ਕਿਸ ਦਾ ਭੇੜ
ਆਸਟਰੇਲੀਆ 'ਚ ਅਗਲੇ ਸਾਲ ਹੋਣ ਵਾਲੇ ਪੁਰਸ਼ ਟੀ-20 ਵਰਲਡ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ 'ਚ 16 ਟੀਮਾਂ ਹਿੱਸਾ ਲੈਣਗੀਆਂ। 2020 ਦੇ ਇਸ ਟੂਰਨਾਮੈਂਟ 'ਚ ਇਸ ਵਾਰ ਆਇਰਲੈਂਡ, ਨਾਮੀਬੀਆ, ਨੀਦਰਲੈਂਡਸ, ਓਮਾਨ, ਪਾਪੂਆ ਨਿਊ ਗਿੰਨੀ ਤੇ ਸਕਾਟਲੈਂਡ ਦੀਆਂ ਟੀਮਾਂ ਵੀ ਨਜ਼ਰ ਆਉਣਗੀਆਂ।
ਨਵੀਂ ਦਿੱਲੀ: ਆਸਟਰੇਲੀਆ 'ਚ ਅਗਲੇ ਸਾਲ ਹੋਣ ਵਾਲੇ ਪੁਰਸ਼ ਟੀ-20 ਵਰਲਡ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ 'ਚ 16 ਟੀਮਾਂ ਹਿੱਸਾ ਲੈਣਗੀਆਂ। 2020 ਦੇ ਇਸ ਟੂਰਨਾਮੈਂਟ 'ਚ ਇਸ ਵਾਰ ਆਇਰਲੈਂਡ, ਨਾਮੀਬੀਆ, ਨੀਦਰਲੈਂਡਸ, ਓਮਾਨ, ਪਾਪੂਆ ਨਿਊ ਗਿੰਨੀ ਤੇ ਸਕਾਟਲੈਂਡ ਦੀਆਂ ਟੀਮਾਂ ਵੀ ਨਜ਼ਰ ਆਉਣਗੀਆਂ। ਇਨ੍ਹਾਂ ਸਾਰੀਆਂ ਟੀਮਾਂ ਨੇ ਵਰਲਡ ਕੁਆਲੀਫਾਇੰਗ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਆਈਸੀਸੀ ਟੀ-20 ਵਰਲਡ ਕੱਪ 2020 ਦੀ ਪ੍ਰਬੰਧਕੀ ਕਮੇਟੀ ਦੇ ਸੀਈਓ ਨਿੱਕ ਹਾਕਲੇ ਨੇ ਅਧਿਕਾਰਤ ਬਿਆਨ 'ਚ ਕਿਹਾ ਕਿ ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2020 ਲਈ ਅਸੀਂ ਆਸਟਰੇਲੀਆ 'ਚ ਨਵੀਂਆਂ ਟੀਮਾਂ ਦੇ ਨਾਲ ਨਾਲ ਪੂਰੀਆਂ 16 ਟੀਮਾਂ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਰੀਆਂ ਟੀਮਾਂ ਆਸਟਰੇਲੀਆ ਵਿੱਚ ਸ਼ਾਨਦਾਰ ਸਵਾਗਤ ਤੇ ਸਮਰਥਨ ਮਿਲੇਗਾ।
ਐਲਾਨੇ ਪ੍ਰੋਗਰਾਮਾਂ ਮੁਤਾਬਕ ਟੂਰਨਾਮੈਂਟ ਦਾ ਉਦਘਾਟਨੀ ਮੈਚ ਸ੍ਰੀਲੰਕਾ ਤੇ ਆਇਰਲੈਂਡ ਵਿਚਾਲੇ ਹੋਵੇਗਾ। ਮੇਜ਼ਬਾਨ ਟੀਮ ਆਪਣੇ ਪਹਿਲੇ ਮੈਚ ਸਿਡਨੀ ਵਿੱਚ ਪਾਕਿਸਤਾਨ ਨਾਲ 24 ਅਕਤੂਬਰ ਨੂੰ ਖੇਡੇਗੀ। ਭਾਰਤ, ਇੰਗਲੈਂਡ, ਦੱਖਣੀ ਅਫਰੀਕਾ ਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਸੁਪਰ 12 ਪੜਾਅ ਦੇ ਗਰੁੱਖ 2 'ਚ ਹਨ। ਇਹ ਸਾਰੀਆਂ ਟੀਮਾਂ ਗਰੁੱਪ ਬੀ ਦੇ ਪਹਿਲੀ ਟੀਮ ਤੇ ਗਰੁੱਪ ਏ ਵਿੱਚ ਦੂਸਰੇ ਸਥਾਨ ਦੀ ਟੀਮ ਨਾਲ ਭਿੜਨਗੇ। ਭਾਰਤੀ ਟੀਮ ਦੀ ਮੁਹਿੰਮ 24 ਅਕਤੂਬਰ ਨੂੰ ਸ਼ੁਰੂ ਹੋਵੇਗੀ ਤੇ ਉਹ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖ਼ਿਲਾਫ਼ ਪਰਥ ਵਿੱਚ ਖੇਡੇਗੀ।
ਦੱਸਣਯੋਗ ਹੈ ਕਿ ਸਾਲ 2020 ਵਿੱਚ ਪੁਰਸ਼ ਤੇ ਔਰਤਾਂ ਦੋਵੇਂ ਵਿਸ਼ਵ ਕੱਪ ਆਸਟਰੇਲੀਆ ਵਿੱਚ ਹੀ ਖੇਡੇ ਜਾਣਗੇ। ਆਈਸੀਸੀ ਮਹਿਲਾ ਟੀ 20 ਵਿਸ਼ਵ ਕੱਪ ਪਹਿਲਾਂ ਹੋਵੇਗਾ। ਇਹ ਟੂਰਨਾਮੈਂਟ 21 ਫਰਵਰੀ ਤੋਂ 8 ਮਾਰਚ ਤਕ ਹੋਵੇਗਾ। ਔਰਤਾਂ ਟੀ 20 ਵਿਸ਼ਵ ਕੱਪ ਦਾ ਫਾਈਨਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਵੇਗਾ। ਮੌਜੂਦਾ ਚੈਂਪੀਅਨ ਆਸਟਰੇਲੀਆ 21 ਫਰਵਰੀ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਕਰੇਗਾ। ਔਰਤਾਂ ਤੇ ਪੁਰਸ਼ ਦੋਵਾਂ ਦੇ ਫਾਈਨਲ ਮੁਕਾਬਲੇ ਮੈਲਬਰਨ ਕ੍ਰਿਕਟ ਮੈਦਾਨ ਵਿਚ ਖੇਡੇ ਜਾਣਗੇ।
ਫੈਕਟ ਫਾਈਲ
10 ਟੀਮਾਂ ਆਇਰਲੈਂਡ, ਨਾਮੀਬੀਆ, ਨੀਦਰਲੈਂਡਸ, ਓਮਾਨ, ਪੀਐਨਜੀ ਤੇ ਸਕਾਟਲੈਂਡ ਨੇ ਕਵਾਲੀਫਾਇਰ ਜ਼ਰੀਏ ਪਹੁੰਚੀ।
7 ਮੈਦਾਨਾਂ 'ਤੇ ਇਸ ਵਰਲਡ ਕੱਪ ਦੇ ਮੈਚ ਖੇਡੇ ਜਾਣਗੇ ਤੇ ਫਾਈਨਲ ਮੈਚ ਮੈਲਬਰਨ ਵਿੱਚ ਹੋਵੇਗਾ।
16 ਟੀਮਾਂ ਦੇ ਹਨ ਇਹ ਗਰੁੱਪ
ਗਰੁੱਪ ਏ-ਸ੍ਰੀਲੰਕਾ, ਪੀਐਨਜੀ, ਆਇਰਲੈਂਡ ਤੇ ਓਮਾਨ
ਗਰੁੱਪ ਬੀ-ਬੰਗਲਾਦੇਸ਼, ਨੀਦਰਲੈਂਡ, ਨਾਮੀਬੀਆ ਤੇ ਸਕਾਟਲੈਂਡ
ਸੁਪਰ12 ਗਰੁੱਪ 1 -ਪਾਕਿਸਤਾਨ, ਆਸਟਰੇਲੀਆ, ਨਿਊਜ਼ੀਲੈਂਡ, ਵੈਸਟਇੰਡੀਜ਼ ਗਰੁੱਪ ਏ ਦੀ ਉਦਘਾਟਨੀ ਟੀਮ ਏ1 ਗਰੁੱਪ ਬੀ ਦੀ ਦੂਸਰੇ ਸਥਾਨ ਦੀ ਟੀਮ ਬੀ 2
ਸੁਪਰ 12 ਗਰੁੱਪ 2 ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਗਰੁੱਪ ਬੀ ਦੀ ਉਦਘਾਟਨੀ ਟੀਮ ਬੀ 1, ਗਰੁੱਪ ਏ ਦੀ ਦੂਸਰੇ ਸਥਾਨ ਦੀ ਟੀਮ ਏ 2
18 ਅਕਤੂਬਰ : ਪੀਐਨਜੀ ਬਨਾਮ ਓਮਾਨ, ਗੀਲੋਂਗ
19 ਅਕਤੂਬਰ : ਬੰਗਲਾ ਦੇਸ਼ ਬਨਾਮ ਨਾਮੀਬੀਆ, ਹੋਬਾਰਟ
19 ਅਕਤੂਬਰ : ਨੀਦਰਲੈਂਡਸ ਬਨਾਮ ਸਕਾਟਲੈਂਡ,ਹੋਬਾਰਟ
20 ਅਕਤੂਬਰ : ਆਇਰਲੈਂਡ ਬਨਾਮ ਓਮਾਨ, ਗੀਲੋਂਗ
20 ਅਕਤੂਬਰ : ਸ੍ਰੀਲੰਕਾ ਬਨਾਮ ਪੀਐਨਜੀ, ਗੀਲੋਂਗ
21 ਅਕਤੂਬਰ : ਨਾਮੀਬੀਆ ਬਨਾਮ ਸਕਾਟਲੈਂਡ, ਹੋਬਾਰਟ
21 ਅਕਤੂਬਰ : ਬੰਗਲਾਦੇਸ਼ ਬਨਾਮ ਨੀਦਰਲੈਂਡਸ, ਹੋਬਾਰਟ
22 ਅਕਤੂਬਰ ਪੀਐਨਜੀ ਬਨਾਮ ਆਇਰਲੈਂਡ, ਗੀਲੋਂਗ
22 ਅਕਤੂਬਰ : ਸ੍ਰੀਲੰਕਾ ਬਨਾਮ ਓਮਾਨ, ਗੀਲੋਂਗ
23 ਅਕਤੂਬਰ : ਨੀਦਰਲੈਂਡਸ ਬਨਾਮ ਨਾਮੀਬੀਆ, ਹੋਬਾਰਟ
23 ਅਕਤੂਬਰ : ਬੰਗਲਾਦੇਸ਼ ਬਨਾਮ ਸਕਾਟਲੈਂਡ, ਹੋਬਾਰਟ
24 ਅਕਤੂਬਰ : ਆਸਟਰੇਲੀਆ ਬਨਾਮ ਪਾਕਿਸਤਾਨ, ਸਿਡਨੀ
24 ਅਕਤੂਬਰ : ਭਾਰਤ ਬਨਾਮ ਦੱਖਣੀ ਅਫਰੀਕਾ, ਪਰਥ
25 ਅਕਤੂਬਰ : ਏ 1 ਬਨਾਮ ਬੀ 2, ਹੋਬਾਰਟ
25 ਅਕਤੂਬਰ : ਨਿਊਜ਼ੀਲੈਂਡ ਬਨਾਮ ਵੈਸਇੰਡੀਜ਼, ਮੈਲਬਰਨ
26 ਅਕਤੂਬਰ : ਅਫਗਾਨਿਸਤਾਨ ਬਨਾਮ ਏ2, ਪਰਥ
26 ਅਕਤੂਬਰ : ਇੰਗਲੈਂਡ ਬਨਾਮ ਬੀ 1, ਪਰਥ
27 ਅਕਤੂਬਰ : ਨਿਊਜ਼ੀਲੈਂਡ ਬਨਾਮ ਬੀ2, ਹੋਬਾਰਟ
28 ਅਕਤੂਬਰ : ਅਫਗਾਨਿਸਤਾਨ ਬਨਾਮ ਬੀ 1 ਪਰਥ
28 ਅਕਤੂਬਰ : ਆਸਟਰੇਲੀਆ ਬਨਾਮ ਵੈਸਟਇੰਡੀਜ਼, ਪਰਥ
29 ਅਕਤੂਬਰ : ਪਾਕਿਸਤਾਨ ਬਨਾਮ ਏ1, ਸਿਡਨੀ
29 ਅਕਤੂਬਰ : ਭਾਰਤ ਬਨਾਮ ਏ 2, ਮੈਲਬਰਨ
30 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸਿਡਨੀ
30 ਅਕਤੂਬਰ : ਵੈਸਟਇੰਡੀਜ਼ ਬਨਾਮ ਬੀ 2, ਪਰਥ
31 ਅਕਤੂਬਰ : ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬ੍ਰਿਸਬੇਨ
31 ਅਕਤੂਬਰ : ਆਸਟਰੇਲੀਆ ਬਨਾਮ ਏ 1, ਬ੍ਰਿਸਬੇਨ
1 ਨਵੰਬਰ : ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ, ਐਡੀਲੇਡ
1 ਨਵਬੰਰ : ਭਾਰਤ ਬਨਾਮ ਇੰਗਲੈਂਡ, ਮੈਲਬਰਨ
2 ਨਵੰਬਰ : ਏ 2 ਬਨਾਮ ਬੀ 1, ਸਿਡਨੀ
2 ਨਵੰਬਰ ਨਿਊਜ਼ੀਲੈਂਡ ਬਨਾਮ ਏ 1, ਬ੍ਰਿਸਬੇਨ
3 ਨਵੰਬਰ : ਪਾਕਿਸਤਾਨ ਬਨਾਮ ਵੈਸਟਇੰਡੀਜ਼, ਐੇਡੀਲੇਡ
3 ਨਵੰਬਰ : ਆਸਟਰੇਲੀਆ ਬਨਾਮ ਬੀ 2, ਐਡੀਲੇਡ
4 ਨਵਬੰਰ : ਇੰਗਲੈਂਡ ਬਨਾਮ ਅਫਵਗਾਨਿਸਤਾਨ, ਬ੍ਰਿਸਬੇਲ
5 ਨਵੰਬਰ : ਦੱਖਣੀ ਅਫਰੀਕਾ ਬਨਾਮ ਏ 2, ਐਡੀਲੇਡ
5 ਨਵੰਬਰ : ਭਾਰਤ ਬਨਾਮ ਬੀ 1, ਐਡੀਲੇਡ
6 ਨਵੰਬਰ : ਪਾਕਿਸਤਾਨ ਬਨਾਮ ਬੀ 2, ਮੈਲਬਰਨ
6 ਨਵਬੰਰ : ਆਸਟਰੇਲੀਆ ਬਨਾਮ ਨਿਊਜ਼ੀਲੈਂਡ, ਮੈਲਬਰਨ
7 ਨਵਬੰਰ : ਇੰਗਲੈਂਡ ਬਨਾਮ ਏ 2, ਐਡੀਲੇਡ
7 ਨਵੰਬਰ : ਵੈਸਟਇੰਡੀਜ਼ ਬਨਾਮ ਏ 1, ਮੈਲਬਰਨ
8 ਨਵੰਬਰ : ਦੱਖਣੀ ਅਫਰੀਕਾ ਬਨਾਮ ਬੀ 1 ਸਿਡਨੀ
8 ਨਵੰਬਰ : ਭਾਰਤ ਬਨਾਮ ਅਫਗਾਨਿਸਤਾਨ ਸਿਡਨੀ
11 ਨਵੰਬਰ : ਪਹਿਲਾ ਸੇਮੀਫਾਈਨਲ, ਸਿਡਨੀ
12 ਨਵੰਬਰ : ਦੂਸਰਾ ਸੇਮੀਫਾਈਨਲ, ਐਡੀਲੇਡ
15 ਨਵੰਬਰ : ਫਾਈਨਲ, ਮੈਲਬਰਨ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement