ਪੜਚੋਲ ਕਰੋ
ਹੱਕ ਦੇ ਭਤੀਜੇ ਨੇ ਪਹਿਲੇ ਮੈਚ 'ਚ ਹੀ ਗੱਡੇ ਝੰਡੇ

ਨਵੀਂ ਦਿੱਲੀ: ਪਾਕਿਸਤਾਨ ਨੇ ਆਇਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਹੀਰੋ ਇਮਾਮ ਉਲ ਹੱਕ ਰਹੇ, ਜਿਸ ਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ 74 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮੇਜ਼ਬਾਨ ਆਇਰਲੈਂਡ ਨੇ ਪਾਕਿਸਤਾਨ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਤਾਂ ਮਾੜੀ ਰਹੀ ਪਰ ਸਲਾਮੀ ਬੱਲੇਬਾਜ਼ ਇਮਾਮ ਨੇ ਮੈਚ ਨੂੰ ਸੰਭਾਲ ਲਿਆ। ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰ ਰਹੇ ਇਮਾਮ ਨੇ ਬਾਬਰ ਆਜ਼ਮ (59) ਨਾਲ ਚੌਥੀ ਵਿਕਟ ਲਈ 126 ਦੌੜਾਂ ਦੀ ਪਾਰੀ ਖੇਡੀ। 22 ਸਾਲ ਦੇ ਇਮਾਮ, ਸਾਬਕਾ ਪਾਕਿਸਤਾਨੀ ਕਪਤਾਨ ਇੰਜਮਾਮ ਉਲ ਹੱਕ ਦੇ ਭਤੀਜੇ ਹਨ। ਜਦ ਇਮਾਮ ਦੀ ਟੀਮ ਵਿੱਚ ਚੋਣ ਹੋਈ ਸੀ ਤਾਂ ਉਸ 'ਤੇ ਇੰਜਾਮਮ ਦੇ ਪ੍ਰਭਾਵ ਕਰ ਕੇ ਟੀਮ ਵਿੱਚ ਦਾਖ਼ਲ ਹੋਣ ਦੇ ਇਲਜ਼ਾਮ ਲੱਗੇ ਸਨ। ਪਰ ਉਸ ਨੇ ਆਪਣੀ ਸ਼ਾਨਦਾਰ ਪਾਰੀ ਸਦਕਾ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ।
ਹੋਰ ਪੜ੍ਹੋ























