T20 World Cup 2024: 2022 ਚ 'ਖਾਲਿਸਤਾਨੀ' ਕਹਾਉਣ ਵਾਲੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, T-20 ਵਿਸ਼ਵ ਕੱਪ 'ਚ ਲਈਆਂ ਸਭ ਤੋਂ ਵੱਧ ਵਿਕਟਾਂ
ਇਸ ਪੂਰੇ ਟੂਰਨਾਮੈਂਟ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਵਿਰੋਧੀਆਂ 'ਤੇ ਦਬਦਬਾ ਬਣਾਇਆ। ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਨਾਂ 15 ਵਿਕਟਾਂ ਸਨ ਤੇ ਉਹ ਚੌਥੇ ਸਥਾਨ 'ਤੇ ਸੀ ਪਰ ਆਖਰੀ ਫਾਈਨਲ ਮੈਚ ਵਿੱਚ ਦੋ ਵਿਕਟਾਂ ਨੇ ਉਸ ਨੂੰ ਫਜ਼ਲਹਕ ਫਾਰੂਕੀ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ।
T20 World Cup 2024: ਅਰਸ਼ਦੀਪ ਸਿੰਘ ਜਿਸ ਨੂੰ ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿੱਚ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਲੋਕਾਂ ਵੱਲੋਂ ਖਾਲਿਸਤਾਨੀ ਕਹਿ ਕੇ ਟ੍ਰੋਲ ਕੀਤਾ ਗਿਆ ਸੀ, ਅੱਜ ਉਸੇ ਖਿਡਾਰੀ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ ਹੈ। ਭਾਰਤ ਨੇ ਇੱਕ ਬੇਦਾਗ ਰਿਕਾਰਡ ਨਾਲ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ।
ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਅਰਸ਼ਦੀਪ ਸਿੰਘ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਗੇਂਦਬਾਜ਼ੀ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਨੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਦੇ ਨਾਲ ਆਪਣਾ ਨਾਂਅ ਦਰਜ ਕਰਵਾਇਆ ਹੈ। ਦੋਵਾਂ ਨੇ ਟੀ-20 ਵਿਸ਼ਵ ਕੱਪ 'ਚ 17 ਵਿਕਟਾਂ ਲਈਆਂ ਸਨ।
ਇਸ ਪੂਰੇ ਟੂਰਨਾਮੈਂਟ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਵਿਰੋਧੀਆਂ 'ਤੇ ਦਬਦਬਾ ਬਣਾਇਆ। ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਨਾਂ 15 ਵਿਕਟਾਂ ਸਨ ਤੇ ਉਹ ਚੌਥੇ ਸਥਾਨ 'ਤੇ ਸੀ ਪਰ ਆਖਰੀ ਫਾਈਨਲ ਮੈਚ ਵਿੱਚ ਦੋ ਵਿਕਟਾਂ ਨੇ ਉਸ ਨੂੰ ਫਜ਼ਲਹਕ ਫਾਰੂਕੀ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ। ਪੂਰੇ ਟੂਰਨਾਮੈਂਟ ਦੌਰਾਨ ਜਦੋਂ ਵੀ ਭਾਰਤ ਦਬਾਅ 'ਚ ਰਿਹਾ ਤਾਂ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਇਆ।
8 ਮੈਚਾਂ 'ਚ 17 ਵਿਕਟਾਂ ਲਈਆਂ
ਅਰਸ਼ਦੀਪ ਸਿੰਘ ਤੇ ਫਾਰੂਕੀ ਨੇ 8-8 ਮੈਚਾਂ ਵਿੱਚ 17-17 ਵਿਕਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ 7.16 ਅਤੇ ਫਾਰੂਕੀ ਦਾ ਇਕਾਨਮੀ ਰੇਟ 6.31 ਰਿਹਾ। ਜਦਕਿ ਭਾਰਤ ਦੇ ਜਸਪ੍ਰੀਤ ਬੁਮਰਾਹ 4.17 ਦੀ ਇਕਾਨਮੀ ਰੇਟ ਨਾਲ 8 ਮੈਚਾਂ 'ਚ 15 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਐਨਰਿਕ ਦੇ ਨਾਲ ਤੀਜੇ ਸਥਾਨ 'ਤੇ ਹਨ।
2022 ਵਿੱਚ ਅਰਸ਼ਦੀਪ ਸਿੰਘ ਕਿਹਾ ਗਿਆ ਸੀ ਖਾਲਿਸਤਾਨੀ
ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਪਰ-4 ਦੌਰ 'ਚ ਇੱਕ ਸਮੇਂ ਭਾਰਤੀ ਟੀਮ ਦੀ ਜਿੱਤ ਯਕੀਨੀ ਜਾਪਦੀ ਸੀ ਪਰ ਖਰਾਬ ਗੇਂਦਬਾਜ਼ੀ, ਫੀਲਡਿੰਗ ਅਤੇ ਲਾਪਰਵਾਹੀ ਕਾਰਨ ਭਾਰਤ ਮੈਚ ਹਾਰ ਗਿਆ। ਅਰਸ਼ਦੀਪ ਸਿੰਘ ਨੇ 18ਵੇਂ ਓਵਰ 'ਚ ਆਸਿਫ ਅਲੀ ਦਾ ਕੈਚ ਛੱਡਿਆ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ। ਇਹ ਇਸ ਮੈਚ ਦਾ ਟਰਨਿੰਗ ਪੁਆਇੰਟ ਸੀ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਟ੍ਰੋਲ ਕੀਤਾ ਜਾਣ ਲੱਗਾ।