ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ ਹੋ ਗਏ। ਸੁਪਰੀਮ ਕੋਰਟ ਵੱਲੋਂ ਬੈਨ ਕਰਨ ਦੇ ਬਾਵਜੂਦ ਤਾਮਿਲਨਾਡੂ ਸਰਕਾਰ ਨੇ ਇਸ ਖੇਡ ਨੂੰ ਹਰੀ ਝੰਡੀ ਦਿੱਤੀ ਹੈ। ਇਸ ਖੇਡ ਵਿੱਚ ਸੈਂਕੜੇ ਬਲਦ ਵੀ ਜ਼ਖ਼ਮੀ ਹੋਏ ਹਨ।

ਕਾਬਲੇਗੌਰ ਹੈ ਕਿ ਜਲੀਕੱਟੂ ਅਜਿਹੀ ਖੇਡ ਹੈ ਜਿਸ ਨੂੰ ਲੈ ਕੇ ਤਾਮਿਲਨਾਡੂ ਵਿੱਚ ਕਈ ਵਾਰ ਰਾਜਨੀਤਕ ਹਿੱਲਜੁੱਲ ਸੜਕਾਂ 'ਤੇ ਵੀ ਵੇਖੀ ਗਈ। ਇੱਕ ਵਾਰ ਫਿਰ ਇਸ ਖੇਡ ਵਿੱਚ ਤਿੰਨ ਲੋਕ ਮੌਤ ਹੋਣ ਮਗਰੋਂ ਇਸ ਬਾਰੇ ਚਰਚਾ ਛਿੜੀ ਹੈ। ਇਹ ਖੇਡ ਪੋਂਗਲ ਦੇ ਤਿਉਹਾਰ ਮੌਕੇ ਕਰਵਾਈ ਜਾਂਦੀ ਹੈ।

ਜੱਲੀਕੱਟੂ ਬਲਦਾਂ ਨੂੰ ਕਾਬੂ ਕਰਨ ਦੀ ਰਿਵਾਇਤੀ ਖੇਡ ਹੈ। ਇਸ ਨੂੰ ਤਾਮਿਲਨਾਡੂ ਵਿੱਚ ਫ਼ਸਲ ਕੱਟਣ ਤੋਂ ਬਾਅਦ ਪੋਂਗਲ ਮੌਕੇ ਖੇਡਿਆ ਜਾਂਦਾ ਹੈ। 2014 ਵਿੱਚ ਸੁਪਰੀਮ ਕੋਰਟ ਨੇ ਪਸ਼ੂ 'ਤੇ ਅੱਤਿਆਚਾਰ ਵਿਰੋਧੀ ਕ਼ਾਨੂਨ ਦਾ ਹਵਾਲਾ ਦਿੰਦਿਆਂ ਖੇਡ ਕਰਾਉਣ 'ਤੇ ਰੋਕ ਲਾ ਦਿੱਤੀ ਸੀ ਪਰ ਹੁਣ ਇੱਕ ਵਾਰ ਫਿਰ ਇਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ।

ਉਸ ਵੇਲੇ ਪੂਰੇ ਸੂਬੇ ਵਿੱਚ ਜੱਲੀਕੱਟੂ 'ਤੇ ਪਿਛਲੇ ਸਾਲ ਸਿਆਸੀ ਜੰਗ ਹੋਈ ਸੀ। ਸੁਪਰੀਮ ਕੋਰਟ ਨੇ ਇਸ 'ਤੇ ਬੈਨ ਲਾਇਆ ਤਾਂ ਤਾਮਿਲਨਾਡੂ ਸਰਕਾਰ ਇਸ ਖਿਲਾਫ਼ ਆਰਡੀਨੈਂਸ ਲੈ ਕੇ ਆਈ ਤੇ ਫਿਰ ਤੋਂ ਇਸ ਖੇਡ ਨੂੰ ਸ਼ੁਰੂ ਕਰਵਾਇਆ ਗਿਆ।