(Source: ECI/ABP News/ABP Majha)
IND vs ENG 5th T20:ਟੀਮ ਇੰਡੀਆ ਨੇ ਜਿੱਤ ਲਗਾਤਾਰ ਛੇਵੀਂ ਸੀਰੀਜ਼, ਕੋਹਲੀ ਨੇ ਰਚਿਆ ਇਤਹਾਸ
ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਪੰਜਵੇਂ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਟੀ -20 ਕ੍ਰਿਕਟ ਵਿੱਚ ਇਹ ਟੀਮ ਇੰਡੀਆ ਦੀ ਲਗਾਤਾਰ ਛੇਵੀਂ ਸੀਰੀਜ਼ ਦੀ ਜਿੱਤ ਹੈ।
India vs England 5th T20: ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਪੰਜਵੇਂ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਟੀ -20 ਕ੍ਰਿਕਟ ਵਿੱਚ ਇਹ ਟੀਮ ਇੰਡੀਆ ਦੀ ਲਗਾਤਾਰ ਛੇਵੀਂ ਸੀਰੀਜ਼ ਦੀ ਜਿੱਤ ਹੈ। ਭਾਰਤ ਨੇ ਪਹਿਲੇ ਖੇਡਦੇ ਹੋਏ 20 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 224 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਅੱਠ ਵਿਕਟਾਂ ’ਤੇ ਸਿਰਫ 188 ਦੌੜਾਂ ਹੀ ਬਣਾ ਸਕੀ। ਆਓ ਜਾਣਦੇ ਹਾਂ ਕਿ ਇਸ ਮੈਚ ਵਿੱਚ ਕਿਹੜੇ ਰਿਕਾਰਡ ਬਣੇ ਅਤੇ ਤੋੜੇ ਗਏ।
ਭਾਰਤ ਨੇ ਪੰਜਵੇਂ ਟੀ -20 ਵਿਚ ਪਹਿਲਾਂ ਖੇਡਦੇ ਹੋਏ ਰੋਹਿਤ ਸ਼ਰਮਾ ਨੇ 64 , ਵਿਰਾਟ ਕੋਹਲੀ ਨੇ ਅਜੇਤੂ 80, ਸੂਕੁਮਾਰ ਯਾਦਵ ਨੇ 32 ਅਤੇ ਹਾਰਦਿਕ ਪਾਂਡਿਆ ਨੇ ਅਜੇਤੂ 39 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਇੰਗਲੈਂਡ ਲਈ ਡੇਵਿਡ ਮਲਾਨ ਨੇ ਸਭ ਤੋਂ ਵੱਧ 68 ਅਤੇ ਜੋਸ ਬਟਲਰ ਨੇ 52 ਦੌੜਾਂ ਬਣਾਈਆਂ। ਚਾਰ ਓਵਰਾਂ ਵਿੱਚ ਸਿਰਫ 15 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਕੁਮਾਰ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਮਿਲਿਆ।
ਕੋਹਲੀ ਨੇ ਕਪਤਾਨ ਵਜੋਂ ਰਚਿਆ ਇਤਹਾਸ
ਇਸ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 52 ਗੇਂਦਾਂ ਵਿੱਚ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਉਹ ਟੀ -20 ਅੰਤਰਰਾਸ਼ਟਰੀ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ।ਵਿਰਾਟ ਦੀਆਂ ਹੁਣ ਇਸ ਫਾਰਮੈਟ 'ਚ ਕਪਤਾਨ ਵਜੋਂ 1,502 ਦੌੜਾਂ ਹਨ। ਉਸਨੇ ਇਹ ਰਿਕਾਰਡ ਰੱਖਣ ਲਈ ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੂੰ ਪਛਾੜ ਦਿੱਤਾ। ਫਿੰਚ ਨੇ 44 ਮੈਚਾਂ ਵਿੱਚ 1462 ਦੌੜਾਂ ਬਣਾਈਆਂ ਸੀ।
ਵਿਰਾਟ ਕੋਹਲੀ ਨੇ ਇਸ ਸੀਰੀਜ਼ ਵਿੱਚ ਸਭ ਤੋਂ ਵੱਧ 231 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਦੁਵੱਲੀ ਟੀ -20 ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਰਵਉੱਚ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਹਿਲਾਂ ਇਹ ਰਿਕਾਰਡ ਕੇ ਐਲ ਰਾਹੁਲ ਦੇ ਨਾਮ ਸੀ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :