IND Vs ENG: ਤਿੰਨ ਵਾਰ ਸੈਂਕੜਾ ਲਾਉਣ ਤੋਂ ਖੁੰਝੇ ਰਿਸ਼ਭ ਪੰਤ ਨੇ ਆਖਿਰ ਹਾਸਲ ਕਰ ਹੀ ਲਿਆ ਮੁਕਾਮ
ਰਿਸ਼ਭ ਪੰਤ ਦਾ ਇਹ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਹੈ। ਇੰਡੀਆਂ 'ਚ ਹਾਲਾਂਕਿ ਰਿਸ਼ਭ ਪੰਤ ਨੇ ਆਪਣਾ ਪਹਿਲਾਂ ਸੈਂਕੜਾ ਜੜਿਆ ਹੈ।
IND Vs ENG: ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਸਟੰਪਸ ਤਕ ਟੀਮ ਇੰਡੀਆਂ ਨੇ 89 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਇਕ ਸਮੇਂ ਟੀਮ ਇੰਡੀਆ ਨੇ 146 ਦੌੜਾਂ ਦੇ ਸਕੋਰ 'ਤੇ ਹੀ 6 ਵਿਕੇਟ ਗਵਾ ਲਏ ਸਨ ਤੇ ਉਸ 'ਤੇ ਪਹਿਲੀ ਪਾਰੀ 'ਚ ਪਛੜਨ ਦਾ ਖਤਰਾ ਮੰਡਰਾ ਰਿਹਾ ਸੀ। ਪਰ ਭਾਰਤੀ ਟੀਮ ਦੇ ਸੰਕਟਮੋਚਕ ਰਿਸ਼ਭ ਪੰਤ ਨੇ ਸੈਂਕੜਾ ਲਾਕੇ ਟੀਮ ਇੰਡੀਆ ਨੂੰ ਬੇਹੱਦ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ।
ਰਿਸ਼ਭ ਪੰਤ ਦਾ ਇਹ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਹੈ। ਇੰਡੀਆਂ 'ਚ ਹਾਲਾਂਕਿ ਰਿਸ਼ਭ ਪੰਤ ਨੇ ਆਪਣਾ ਪਹਿਲਾਂ ਸੈਂਕੜਾ ਜੜਿਆ ਹੈ। ਰਿਸ਼ਭ ਪੰਤ ਨੇ ਜੋ ਰੂਟ ਦੀ ਗੇਂਦ 'ਤੇ ਛੱਕਾ ਲਾਕੇ ਆਪਣਾ ਸੈਂਕੜਾ ਪੂਰਾ ਕੀਤਾ ਤੇ ਇਸ ਮੌਕੇ ਨੂੰ ਬੇਹੱਦ ਖਾਸ ਬਣਾ ਲਿਆ। ਇਸ ਤੋਂ ਪਹਿਲਾਂ ਰਿਸ਼ਭ ਪੰਤ ਨੇ ਆਸਟਰੇਲੀਆ ਤੇ ਇੰਗਲੈਂਡ 'ਚ ਸੈਂਕੜੇ ਜੜੇ।
ਸੈਂਕੜਾ ਬਣਾਉਣ ਤੋਂ ਬਾਅਦ ਰਿਸ਼ਭ ਹਾਲਾਂਕਿ ਜ਼ਿਆਦਾ ਦੇਰ ਨਹੀਂ ਟਿਕ ਸਕੇ ਤੇ ਆਊਟ ਹੋ ਗਏ। ਪਰ ਜਿਸ ਸਮੇਂ ਰਿਸ਼ਭ ਪੰਤ ਆਊਟ ਹੋਏ ਉਦੋਂ ਤਕ ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਮੁਸ਼ਕਿਲ ਹਾਲਾਤ ਤੋਂ ਬਾਹਰ ਨਿੱਕਲਦਿਆਂ 54 ਰਨ ਦੀ ਬੜ੍ਹਤ ਹਾਸਲ ਕਰ ਲਈ ਸੀ।
ਤਿੰਨ ਵਾਰ ਸੈਂਕੜਾ ਬਣਾਉਣ ਤੋਂ ਰਹਿ ਗਏ ਸਨ ਪੰਤ
ਪੰਤ ਹਾਲ ਹੀ 'ਚ ਤਿੰਨ ਵਾਰ ਸੈਂਕੜਾ ਬਣਾਉਣ ਤੋਂ ਖੁੰਝ ਗਏ ਹਨ। ਉਨ੍ਹਾਂ ਆਸਟਰੇਲੀਆ ਤੇ ਇੰਗਲੈਂਡ ਖਿਲਾਫ ਆਪਣੇ ਪਿਛਲੇ ਸੱਤ ਮੈਚਾਂ 'ਚ 97, ਨਾਬਾਦ 89 ਤੇ 91 ਦੌੜਾਂ ਬਣਾਈਆਂ ਤੇ ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ ਪਰ ਇਸ ਵਾਰ ਉਨ੍ਹਾਂ ਆਪਣਾ ਸੈਂਕੜਾ ਪੂਰਾ ਕਰ ਲਿਆ।