IND vs ENG: ਦੂਜੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ
ਅਈਅਰ ਜਦੋਂ ਜੌਨੀ ਬੇਅਰਸਟੋ ਦੇ ਸ਼ੌਟ ਨੂੰ ਬਾਊਂਡਰੀ ਤੋਂ ਬਾਹਰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ।
Shreyas Iyer Injury Update: ਇੰਗਲੈਂਡ ਖਿਲਾਫ ਦੂਜੇ ਵਨਡੇਅ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਮੋਡੇ ਦੀ ਸੱਟ ਕਾਰਨ ਸ਼ਾਨਦਾਰ ਫੌਰਮ 'ਚ ਚੱਲ ਰਹੇ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਬਾਕੀ ਦੋ ਵਨ ਡੇਅ ਮੈਚਾਂ ਤੋਂ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਈਅਰ ਦਾ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਪਹਿਲੇ ਹਾਫ 'ਚ ਵੀ ਖੇਡਣਾ ਮੁਸ਼ਕਿਲ ਹੈ।
ਜ਼ਿਕਰਯੋਗ ਹੈ ਕਿ ਅਈਅਰ ਨੂੰ ਪਹਿਲੇ ਮੁਕਾਬਲੇ 'ਚ ਫੀਲਡਿੰਗ ਦੌਰਾਨ ਮੋਢੇ 'ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਸੀ। ਦਰਅਸਲ ਅਈਅਰ ਨੂੰ ਫੀਲਡਿੰਗ ਦੌਰਾਨ ਅੱਠਵੇਂ ਓਵਰ 'ਚ ਸੱਟ ਲੱਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਸੀ ਤੇ ਹੁਣ ਉਨ੍ਹਾਂ ਦੇ ਸਕੈਨ ਤੋਂ ਪਤਾ ਲੱਗਾ ਹੈ ਕਿ ਉਹ ਅਗਲੇ ਕੁਝ ਹਫਤੇ ਕ੍ਰਿਕਟ ਤੋਂ ਦੂਰ ਰਹਿਣਗੇ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਜੇ ਤਕ ਅਈਅਰ ਦੀ ਸੱਟ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।
ਅਈਅਰ ਜਦੋਂ ਜੌਨੀ ਬੇਅਰਸਟੋ ਦੇ ਸ਼ੌਟ ਨੂੰ ਬਾਊਂਡਰੀ ਤੋਂ ਬਾਹਰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ। ਉਨ੍ਹਾਂ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਸੀ। ਪਰ ਉਨ੍ਹਾਂ ਦੇ ਮੋਢੇ 'ਤੇ ਗੰਭੀਰ ਸੱਟ ਲੱਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ। ਰਿਪੋਰਟ ਮੁਤਾਬਕ ਅਈਅਰ ਦਾ ਮੋਢਾ ਖਿਸਕ ਗਿਆ ਤੇ ਇਸ ਕਾਰਨ ਉਹ ਇੰਗਲੈਂਡ ਦੇ ਖਿਲਾਫ ਬਾਕੀ ਦੋ ਵਨ ਡੇਅ ਤੋਂ ਇਲਾਵਾ ਆਈਪੀਐਲ 2021 ਦਾ ਪਹਿਲਾ ਹਾਫ ਵੀ ਮਿਸ ਕਰ ਸਕਦੇ ਹਨ।
ਦੱਸ ਦੇਈਏ ਕਿ ਪਿਛਲੇ ਛੇ ਮਹੀਨਿਆਂ 'ਚ ਇਹ ਦੂਜੀ ਵਾਰ ਹੈ ਜਦੋਂ ਅਈਅਰ ਦੇ ਮੋਢੇ 'ਤੇ ਸੱਟ ਲੱਗੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਸਟਰੇਲੀਆ ਦੌਰੇ 'ਤੇ ਸੀਮਿਤ ਓਵਰਾਂ ਦੀ ਸੀਰੀਜ਼ ਦੌਰਾਨ ਵੀ ਮੋਢੇ 'ਤੇ ਸੱਟ ਲੱਗ ਗਈ ਸੀ। ਇੰਗਲੈਂਡ ਨਾਲ ਸੀਮਿਤ ਓਵਰਾਂ ਦੀ ਸੀਰੀਜ਼ ਨਾਲ ਜੁੜਨ ਤੋਂ ਪਹਿਲਾਂ ਅਈਅਰ ਵਿਜੇ ਹਜਾਰੇ ਟਰੌਫੀ 'ਚ ਮੁੰਬਈ ਲਈ ਸਿਰਫ ਚਾਰ ਮੈਚ ਖੇਡ ਸਕੇ ਸਨ। ਜਿਸ 'ਚ ਉਨ੍ਹਾਂ ਦੋ ਸੈਂਕੜੇ ਲਾਏ ਸਨ।