ਪੜਚੋਲ ਕਰੋ
Advertisement
Ind Vs NZ 5th ODI: ਭਾਰਤ ਨੇ ਕੀਵੀਆਂ ਨੂੰ ਦਿੱਤੀ ਕਰਾਰੀ ਮਾਤ
ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਵੈਸਟਪੈਕ ਸਟੇਡੀਅਮ ਵਿੱਚ ਖੇਡੇ ਗਏ ਪੰਜ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਦੇ ਨਾਲ ਹੀ ਭਾਰਤ ਨੇ 4-1 ਨਾਲ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਇਸ ਮੈਚ ਵਿੱਚ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਤੇ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ ਸੀ।
ਮਹਿਮਾਨ ਟੀਨ ਵੱਲੋਂ ਦਿੱਤੇ 253 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 44.1 ਓਵਰ ਵਿੱਚ 217 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਮੇਜ਼ਬਾਨ ਟੀਮ ਲਈ ਜੇਮਸ ਨੀਸ਼ਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿਤਾ ਨਹੀਂ ਸਕਿਆ।
ਭਾਰਤ ਵੱਲੋਂ ਟੀਮ ਦੇ ਸਾਰੇ ਗੇਂਦਬਾਜ਼ਾਂ ਨੇ ਜਿੱਤ ਵਿੱਚ ਆਪਣਾ ਯੋਗਦਾਨ ਪਾਇਆ। ਯੁਜਵਿੰਦਰ ਚਹਿਲ ਨੇ ਤਿੰਨ, ਮੁਹੰਮਦ ਸ਼ਮੀ ਤੇ ਹਾਰਦਿਕ ਪਾਂਡਿਆ ਨੇ ਦੋ-ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਤੇ ਕੇਦਾਰ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਆਖ਼ਰੀ 10 ਓਵਰਾਂ ਵਿੱਚ ਨਿਊਜ਼ੀਲੈਂਡ ਨੂੰ ਜਿੱਤਣ ਲਈ ਸਿਰਫ 50 ਦੌੜਾਂ ਦੀ ਜ਼ਰੂਰਤ ਸੀ ਪਰ ਮੇਜ਼ਬਾਨ ਟੀਮ ਕੋਲੋਂ ਭਾਰਤ ਵੱਲੋਂ ਦਿੱਤਾ ਟੀਚਾ ਹਾਸਲ ਨਹੀਂ ਕੀਤਾ ਗਿਆ। ਵੇਲਿੰਗਟਨ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਅੱਜ ਦੀ ਜਿੱਤ ਦਾ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ ਕਿਉਂਕਿ ਇਸ ਤੋਂ 16 ਸਾਲ ਪਹਿਲਾਂ ਵੇਲਿੰਗਟਨ ਦੀ ਧਰਤੀ ’ਤੇ ਭਾਰਤ ਨੇ ਮੈਚ ਜਿੱਤਿਆ ਸੀ ਤੇ ਇਸ ਦੇ ਬਾਅਦ ਅੱਜ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ।Game Over! #TeamIndia clinch the final ODI by 35 runs and wrap the series 4-1 #NZvIND ???????????????? pic.twitter.com/2cRTTnS8Ss
— BCCI (@BCCI) February 3, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement