IND vs SL 1st Test: ਮੋਹਾਲੀ 'ਚ ਪਹਿਲੇ ਟੈਸਟ ਦੇ ਤੀਜੇ ਦਿਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡ ਜਾਰੀ ਹੈ। ਜਿੱਥੇ ਸ਼੍ਰੀਲੰਕਾ ਪਹਿਲੀ ਪਾਰੀ 'ਚ 174 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਪਥੁਮ ਨਿਸਾਂਕਾ 61 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਲਈ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਰ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਸ਼੍ਰੀਲੰਕਾ ਨੂੰ ਫਾਲੋਆਨ ਦੇ ਦਿੱਤਾ ਹੈ।



ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਹਿਲੀ ਪਾਰੀ 574/8 ਦੇ ਸਕੋਰ 'ਤੇ ਐਲਾਨ ਦਿੱਤੀ ਸੀ। ਰਵਿੰਦਰ ਜਡੇਜਾ ਨੇ ਆਪਣੇ ਕਰੀਅਰ ਦਾ ਦੂਜਾ ਸੈਂਕੜਾ ਜੜਦਿਆਂ ਅਜੇਤੂ 175 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਿਸ਼ਭ ਪੰਤ (96), ਆਰ ਅਸ਼ਵਿਨ (61) ਅਤੇ ਹਨੁਮਾ ਵਿਹਾਰੀ ਨੇ 58 ਦੌੜਾਂ ਦਾ ਯੋਗਦਾਨ ਦਿੱਤਾ।


ਜਸਪ੍ਰੀਤ ਬੁਮਰਾਹ ਨੇ ਤੀਜੇ ਦਿਨ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਉਸ ਨੇ ਚਰਿਥ ਅਸਲੰਕਾ (29) ਨੂੰ ਐੱਲ.ਬੀ.ਡਬਲਿਊ. ਆਊਟ ਕੀਤਾ ਅੰਪਾਇਰ ਨੇ ਅਲੰਸਕਾ ਨੂੰ Not Out ਦਿੱਤਾ ਸੀ।  ਭਾਰਤ ਨੇ ਰੀਵਿਊ ਲਿਆ ਅਤੇ ਰੀਪਲੇਅ 'ਚ ਦਿਖਾਇਆ ਕਿ ਗੇਂਦ ਵਿਕਟ ਨਾਲ ਟਕਰਾ ਰਹੀ ਸੀ। ਪਥੁਮ ਨਿਸਾਂਕਾ ਅਤੇ ਚਰਿਥ ਅਸਲੰਕਾ ਨੇ 5ਵੀਂ ਵਿਕਟ ਲਈ 120 ਗੇਂਦਾਂ ਵਿੱਚ 58 ਦੌੜਾਂ ਦੀ ਸਾਂਝੇਦਾਰੀ ਕੀਤੀ।


ਇਹ ਵੀ ਪੜ੍ਹੋ: ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਛੇ ਮਹਿਲਾ ਵਿਸ਼ਵ ਕੱਪ ਖੇਡਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ