(Source: ECI/ABP News/ABP Majha)
IND vs WI T20 Series: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪਹਿਲਾ T20 ਅੱਜ, ਪਿੱਚ ਦੇ ਮਿਜ਼ਾਜ਼ ਤੇ ਟਾਸ ਦੀ ਭੂਮਿਕਾ 'ਤੇ ਇੱਕ ਨਜ਼ਰ
IND vs WI 1st T20: ਭਾਰਤ ਤੇ ਵੈਸਟਇੰਡੀਜ਼ (India-West Indies) ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
IND vs WI 1st T20: ਭਾਰਤ ਤੇ ਵੈਸਟਇੰਡੀਜ਼ (India-West Indies) ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ 'ਚ ਹੋਣ ਵਾਲੇ ਇਸ ਮੈਚ ਲਈ ਦੋਵੇਂ ਟੀਮਾਂ ਨੇ ਅਭਿਆਸ ਸੈਸ਼ਨ 'ਚ ਖੂਬ ਪਸੀਨਾ ਵਹਾਇਆ।
ਭਾਰਤੀ ਟੀਮ ਨੇ ਵਨਡੇ ਸੀਰੀਜ਼ 'ਚ ਵੈਸਟਇੰਡੀਜ਼ ਨੂੰ ਇਕਤਰਫ਼ਾ ਮਾਤ ਦਿੱਤੀ ਸੀ, ਪਰ ਟੀ-20 ਸੀਰੀਜ਼ 'ਚ ਜ਼ਬਰਦਸਤ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ ਵੈਸਟਇੰਡੀਜ਼ ਨੇ ਇੰਗਲੈਂਡ ਨੂੰ 5 ਮੈਚਾਂ ਦੀ ਟੀ-20 ਸੀਰੀਜ਼ 'ਚ 3-2 ਨਾਲ ਹਰਾਇਆ ਸੀ। ਇਸ ਟੀਮ ਦੇ ਸਾਰੇ ਖਿਡਾਰੀਆਂ ਨੂੰ ਟੀ-20 ਮਾਹਿਰ ਮੰਨਿਆ ਜਾਂਦਾ ਹੈ, ਜੋ ਦੁਨੀਆ ਭਰ ਦੀਆਂ ਟੀ-20 ਲੀਗਾਂ 'ਚ ਲਗਾਤਾਰ ਖੇਡਦੇ ਹਨ।
ਉੱਥੇ ਹੀ ਭਾਰਤੀ ਟੀਮ 'ਚ ਤਜ਼ਰਬੇਕਾਰ ਤੇ ਨੌਜਵਾਨ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ। ਨਵੇਂ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਵਧੀਆ ਖੇਡ ਦਿਖਾ ਰਹੀ ਹੈ। ਨਾਲ ਹੀ ਘਰੇਲੂ ਮੈਦਾਨਾਂ 'ਤੇ ਖੇਡਣ ਦਾ ਫ਼ਾਇਦਾ ਵੀ ਟੀਮ ਇੰਡੀਆ ਨੂੰ ਮਿਲਣਾ ਹੈ। ਇਸ ਸਭ ਦੇ ਵਿਚਕਾਰ ਈਡਨ ਗਾਰਡਨ ਦੀ ਪਿੱਚ ਅਤੇ ਟਾਸ ਦੀ ਵੀ ਖਾਸ ਭੂਮਿਕਾ ਹੈ। ਇਹ ਦੋਵੇਂ ਕਾਰਕ ਮੈਚ ਦੇ ਨਤੀਜੇ ਨੂੰ ਕਿਵੇਂ ਦਿਸ਼ਾ ਦੇ ਸਕਦੇ ਹਨ, ਇੱਥੇ ਸਮਝੋ?
ਅਜਿਹਾ ਰਹੇਗਾ ਪਿਚ ਦਾ ਮਿਜ਼ਾਜ਼
ਈਡਨ ਗਾਰਡਨ ਦੀ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਦੀ ਉਮੀਦ ਹੈ। ਪਿੱਚ 'ਤੇ ਵਧੀਆ ਉਛਾਲ ਮਿਲ ਸਕਦਾ ਹੈ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਅਤੇ ਅਵੇਸ਼ ਖਾਨ ਇੱਥੇ ਕਮਾਲ ਵਿਖਾ ਸਕਦੇ ਹਨ। ਇਸੇ ਤਰ੍ਹਾਂ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਅਤੇ ਜੇਸਨ ਹੋਲਡਰ ਵੀ ਆਪਣੀਆਂ ਉਛਾਲ ਭਰੀ ਗੇਂਦਾਂ ਨਾਲ ਭਾਰਤੀ ਬੱਲੇਬਾਜ਼ੀ ਲਈ ਮੁਸੀਬਤ ਪੈਦਾ ਕਰ ਸਕਦੇ ਹਨ। ਪਿਛਲੇ 2 ਦਿਨਾਂ ਤੋਂ ਇੱਥੇ ਬਹੁਤ ਜ਼ਿਆਦਾ ਔਂਸ ਵੇਖੀ ਜਾ ਰਹੀ ਹੈ। ਅਜਿਹੇ 'ਚ ਗੇਂਦਬਾਜ਼ਾਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਾਸ ਦੀ ਭੂਮਿਕਾ
ਈਡਨ ਗਾਰਡਨ 'ਤੇ ਹੁਣ ਤੱਕ 9 ਟੀ-20 ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 6 ਵਾਰ ਜਿੱਤ ਦਰਜ ਕਰ ਚੁੱਕੀ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਸਿਰਫ਼ 3 ਵਾਰ ਹੀ ਜਿੱਤ ਸਕੀ ਹੈ। ਰਾਤ ਨੂੰ ਇੱਥੇ ਔਂਸ ਪੈਣ ਕਾਰਨ ਬਾਅਦ 'ਚ ਗੇਂਦਬਾਜ਼ੀ ਕਰਨੀ ਥੋੜੀ ਮੁਸ਼ਕਲ ਹੈ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਗੇਂਦਬਾਜ਼ੀ ਕਰਨ ਨੂੰ ਤਰਜ਼ੀਹ ਦਿੰਦੀ ਹੈ।
ਭਾਰਤ-ਵਿੰਡੀਜ਼ ਪਹਿਲਾਂ ਵੀ ਇਕ ਵਾਰ ਈਡਨ ਗਾਰਡਨ 'ਤੇ ਭਿੜ ਚੁੱਕੇ
ਭਾਰਤ ਤੇ ਵੈਸਟਇੰਡੀਜ਼ ਦੀਆਂ ਟੀਮਾਂ ਇਸ ਮੈਦਾਨ 'ਤੇ ਪਹਿਲਾਂ ਵੀ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਨਵੰਬਰ 2018 ਵਿੱਚ ਹੋਏ ਮੈਚ 'ਚ ਭਾਰਤ ਨੇ ਇੱਥੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਭਾਰਤ-ਸ਼੍ਰੀਲੰਕਾ ਵਿਚਾਲੇ ਸੀਰੀਜ਼ 'ਚ ਹੋਇਆ ਬਦਲਾਅ , BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904