IND vs ENG 1st T20: ਪਹਿਲੇ ਟੀ20 ’ਚ ਇਹ ਹੋ ਸਕਦੀ ਟੀਮ ਇੰਡੀਆ ਦੀ ਪਲੇਇੰਗ ਇਲੈਵਨ
ਦੋਵੇਂ ਟੀਮਾਂ ਇਸ ਫ਼ਾਰਮੈਟ ’ਚ ਹੁਣ ਤੱਕ 14 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਦੋਵੇਂ ਟੀਮਾਂ ਨੂੰ ਸੱਤ–ਸੱਤ ਵਾਰ ਜਿੱਤ ਮਿਲੀ ਹੈ।
IND vs ENG 1st T20: ਟੈਸਟ ਲੜੀ ’ਚ ਇੰਗਲੈਂਡ ਦੀ ਟੀਮ ਨੂੰ ਧੂੜ ਚਟਾਉਣ ਤੋਂ ਬਾਅਦ ਹੁਣ ਵਿਰਾਟ ਸੈਨਾ ਟੀ20 ’ਚ ਵੀ ਆਪਣੀ ਸਰਦਾਰੀ ਕਾਇਮ ਰੱਖਣਾ ਚਾਹੇਗੀ। ਦੋਵੇਂ ਟੀਮਾਂ ਵਿਚਾਲੇ ਕੱਲ੍ਹ ਮੋਟਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਟੀ20 ਲੜੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀਂ 7 ਵਜੇ ਸ਼ੁਰੂ ਹੋਵੇਗਾ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ’ਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਦਰਸ਼ਕਾਂ ਨੂੰ ਵੀ ਆਉਣ ਦੀ ਇਜਾਜ਼ਤ ਮਿਲ ਗਈ ਹੈ।
ਇਹ ਦੋਵੇਂ ਟੀਮਾਂ ਇਸ ਫ਼ਾਰਮੈਟ ’ਚ ਹੁਣ ਤੱਕ 14 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਦੋਵੇਂ ਟੀਮਾਂ ਨੂੰ ਸੱਤ–ਸੱਤ ਵਾਰ ਜਿੱਤ ਮਿਲੀ ਹੈ। ਭਾਰਤ ਦੀ ਧਰਤੀ ਉੱਤੇ ਇੰਗਲੈਂਡ ਨੇ ਟੀਮ ਇੰਡੀਆ ਵਿਰੁੱਧ ਹੁਣ ਤੱਕ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ ਤਿੰਨ ਮੈਚ ਜਿੱਤੇ ਹਨ ਤੇ ਤਿੰਨ ਹਾਰੇ ਹਨ।
ਇੰਗਲੈਂਡ ਵਿਰੁੱਧ ਪਹਿਲੇ ਟੀ-20 ਵਿੱਚ ਸ਼ਿਖਰ ਧਵਨ ਉੱਪ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਤੋਂ ਬਾਅਦ ਤਿੰਨ ਨੰਬਰ ਉੱਤੇ ਵਿਰਾਟ ਕੋਹਲੀ, ਚਾਰ ਨੰਬਰ ਉੱਤੇ ਰਿਸ਼ਭ ਪੰਤ ਦਾ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਤੇ ਵਾਸ਼ਿੰਗਟਨ ਸੁੰਦਰ ਫ਼ਿਨਿਸ਼ਰ ਦਾ ਰੋਲ ਅਦਾ ਕਰ ਸਕਦੇ ਹਨ।
ਯੁਵਜੇਂਦਰ ਚਹਿਲ ਲੀਡ ਸਪਿੰਨਰ ਹੋਣਗੇ। ਤੇਜ਼ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਭੁਵਨੇਸ਼ਵਰ ਕੁਮਾਰ, ਦੀਪਕ ਚਹਿਰ ਤੇ ਨਵਦੀਪ ਸੈਨੀ ਦੇ ਮੋਢਿਆਂ ਉੱਤੇ ਹੋ ਸਕਦੀ ਹੈ।
ਭਾਰਤੀ ਟੀਮ-ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇਐਲ ਰਾਹੁਲ, ਰਿਸ਼ਭ ਪੰਤ (ਵਿਕੇਟ ਕੀਪਰ), ਹਾਰਦਿਕ ਪਾਂਡਿਆ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਦੀਪਕ ਚਹਿਰ, ਭੁਵਨੇਸ਼ਵਰ ਕੁਮਾਰ ਤੇ ਨਵਦੀਪ ਸੈਨੀ