India vs Australia 2nd T20: ਭਾਰਤ ਨੇ ਦੂਜਾ ਟੀ -20 ਮੈਚ 6 ਵਿਕਟਾਂ ਨਾਲ ਜਿੱਤਿਆ। ਆਸਟਰੇਲੀਆ ਨੇ ਦੂਜੇ ਟੀ -20 ਮੈਚ 'ਚ ਭਾਰਤ ਖਿਲਾਫ 195 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਨੇ 19.4 ਓਵਰਾਂ 'ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਇਸ ਦੇ ਨਾਲ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ 20 ਸੀਰੀਜ਼ 'ਚ 2-0 ਦੀ ਅਜੇਤੂ ਬੜਤ ਹਾਸਲ ਕਰ ਲਈ ਹੈ। ਹਾਰਦਿਕ ਪਾਂਡਿਆ ਨੇ 22 ਗੇਂਦਾਂ 'ਚ 42 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ। ਉਸ ਨੇ ਆਪਣੀ ਪਾਰੀ ਦੌਰਾਨ 3 ਚੌਕੇ ਅਤੇ 2 ਛੱਕੇ ਲਗਾਏ।
ਬੀਜੇਪੀ ਦਾ ਐਲਾਨ, ਅਗਲੇ ਸਾਲ ਜਨਵਰੀ ਤੋਂ ਹੋਏਗਾ ਵੱਡਾ ਧਮਾਕਾ
ਸਿਡਨੀ ਕ੍ਰਿਕਟ ਗਰਾਉਂਡ (ਐਸਸੀਜੀ) ਵਿਖੇ ਖੇਡੇ ਗਏ ਇਸ ਮੈਚ 'ਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 194 ਦੌੜਾਂ ਬਣਾਈਆਂ।
ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ
ਟੀਮ ਇੰਡੀਆ ਨੇ 195 ਦੌੜਾਂ ਦਾ ਪਿੱਛਾ ਕਰਦਿਆਂ 19.4 ਓਵਰਾਂ ਵਿੱਚ ਇਹ ਟੀਚਾ ਹਾਸਲ ਕਰ ਲਿਆ। ਪਾਂਡਿਆ ਤੋਂ ਇਲਾਵਾ ਕੇਐਲ ਰਾਹੁਲ ਨੇ 30, ਸ਼ਿਖਰ ਧਵਨ ਨੇ 52, ਵਿਰਾਟ ਕੋਹਲੀ ਨੇ 40, ਸੰਜੂ ਸੈਮਸਨ ਨੇ 15 ਅਤੇ ਸ਼੍ਰੇਅਸ ਅਈਅਰ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
India vs Australia 2nd T20: ਹਾਰਦਿਕ ਪਾਂਡਿਆ ਨੇ ਛੱਕਾ ਜੜ੍ਹ ਕੇ ਭਾਰਤ ਨੂੰ ਦੂਸਰੇ ਟੀ-20 'ਚ ਦਿਵਾਈ ਜਿੱਤ, ਸੀਰੀਜ਼ 'ਤੇ ਜਮਾਇਆ ਕਬਜ਼ਾ
ਏਬੀਪੀ ਸਾਂਝਾ
Updated at:
06 Dec 2020 05:54 PM (IST)
ਭਾਰਤ ਨੇ ਦੂਜਾ ਟੀ -20 ਮੈਚ 6 ਵਿਕਟਾਂ ਨਾਲ ਜਿੱਤਿਆ। ਆਸਟਰੇਲੀਆ ਨੇ ਦੂਜੇ ਟੀ -20 ਮੈਚ 'ਚ ਭਾਰਤ ਖਿਲਾਫ 195 ਦੌੜਾਂ ਦਾ ਟੀਚਾ ਰੱਖਿਆ ਸੀ।
- - - - - - - - - Advertisement - - - - - - - - -