IND vs JAP Hockey Semi-Finals Live : ਭਾਰਤ ਪੰਜ ਸਾਲ ਬਾਅਦ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚਿਆ ,ਸੈਮੀਫਾਈਨਲ 'ਚ ਜਾਪਾਨ ਨੂੰ 5-0 ਨਾਲ ਹਰਾਇਆ
India Vs Japan, Hockey Semi-Finals: ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਸੈਮੀਫਾਈਨਲ ਵਿੱਚ ਜਾਪਾਨ ਨਾਲ ਭਿੜੇਗੀ। ਟੀਮ ਇੰਡੀਆ ਨੇ ਰਾਊਂਡ ਰੋਬਿਨ ਗੇੜ 'ਚ 4 ਮੈਚ ਜਿੱਤੇ ਸਨ ਜਦਕਿ 1 ਮੈਚ ਡਰਾਅ 'ਤੇ ਖਤਮ ਹੋ ਗਿਆ ਸੀ।
IND vs JAP Hockey Semi-Finals Live : ਭਾਰਤ ਨੇ ਸੈਮੀਫਾਈਨਲ 'ਚ ਜਾਪਾਨ ਨੂੰ 5-0 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਉਸ ਨੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਨੇ ਲੀਗ ਦੌਰ ਵਿੱਚ ਪੰਜ ਵਿੱਚੋਂ ਚਾਰ ਮੈਚ ਜਿੱਤੇ ਸਨ। ਉਸ ਨੇ ਜਾਪਾਨ ਵਿਰੁੱਧ ਇਕੋ-ਇਕ ਡਰਾਅ ਖੇਡਿਆ ਸੀ। ਹੁਣ ਫਾਈਨਲ ਵਿੱਚ ਮਲੇਸ਼ੀਆ ਦਾ ਸਾਹਮਣਾ ਹੋਵੇਗਾ। ਇਸ ਟੀਮ ਨੂੰ ਗਰੁੱਪ ਰਾਊਂਡ 'ਚ ਟੀਮ ਇੰਡੀਆ ਨੇ 5-0 ਨਾਲ ਹਰਾਇਆ ਸੀ।
IND vs JAP Hockey Semi-Finals Live : ਭਾਰਤ ਨੇ ਚੌਥੇ ਕੁਆਰਟਰ ਦੀ ਸ਼ੁਰੂਆਤ ਵੀ ਧਮਾਕੇ ਨਾਲ ਕੀਤੀ। ਉਸ ਨੇ 51ਵੇਂ ਮਿੰਟ ਵਿੱਚ ਪੰਜਵਾਂ ਗੋਲ ਕੀਤਾ। ਹਰਮਨਪ੍ਰੀਤ ਸ਼ਮਸ਼ੇਰ ਪਾਸ। ਸ਼ਮਸ਼ੇਰ ਨੇ ਗੇਂਦ ਕਾਰਤੀ ਨੂੰ ਦਿੱਤੀ ਅਤੇ ਕਾਰਤੀ ਨੇ ਗੋਲਕੀਪਰ ਨੂੰ ਹਰਾ ਕੇ ਸ਼ਾਨਦਾਰ ਗੋਲ ਕੀਤਾ।
IND vs JAP Hockey Semi-Finals Live : ਭਾਰਤ ਦਾ ਮੈਚ ਦਾ ਚੌਥਾ ਗੋਲ ਤੀਜੇ ਕੁਆਰਟਰ ਵਿੱਚ ਹੋਇਆ। ਤੀਜੇ ਕੁਆਰਟਰ ਤੋਂ ਬਾਅਦ ਭਾਰਤੀ ਟੀਮ ਮੈਚ ਵਿੱਚ 4-0 ਨਾਲ ਅੱਗੇ ਸੀ। ਸੁਮਿਤ ਨੇ ਚੌਥਾ ਗੋਲ ਕੀਤਾ।
IND vs JAP Hockey Semi-Finals Live : ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ ਹੈ। ਉਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਇਸ ਗੋਲ ਨਾਲ ਭਾਰਤੀ ਟੀਮ ਨੇ ਹੁਣ ਮੈਚ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ।
IND vs JAP Hockey Semi-Finals Live : ਭਾਰਤ ਲਈ ਮੈਚ ਦਾ ਪਹਿਲਾ ਗੋਲ ਆਕਾਸ਼ਦੀਪ ਨੇ ਕੀਤਾ। ਹਾਰਦਿਕ ਦੇ ਪਾਸ 'ਤੇ ਉਸ ਨੇ ਸ਼ਾਨਦਾਰ ਤਰੀਕੇ ਨਾਲ ਗੇਂਦ ਨੂੰ ਗੋਲਪੋਸਟ 'ਚ ਪਾ ਦਿੱਤਾ। ਭਾਰਤ ਹੁਣ ਮੈਚ ਵਿੱਚ 1-0 ਨਾਲ ਅੱਗੇ ਹੈ।
ਪਿਛੋਕੜ
India Vs Japan, Hockey Semi-Finals: ਚੇਨਈ 'ਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਭਾਰਤੀ ਹਾਕੀ ਟੀਮ ਦਾ ਰਾਊਂਡ ਰੌਬਿਨ ਪੜਾਅ 'ਚ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਟੀਮ ਇੰਡੀਆ ਲੀਗ ਸਟੇਜ 'ਚ ਅਜੇਤੂ ਰਹਿੰਦੇ ਹੋਏ 5 'ਚੋਂ 4 ਮੈਚ ਜਿੱਤਣ 'ਚ ਕਾਮਯਾਬ ਰਹੀ ਅਤੇ 1 ਮੈਚ ਡਰਾਅ ਹੋਣ ਨਾਲ ਸਬਰ ਕਰਨਾ ਪਿਆ। ਲੀਗ ਸਟੇਜ ਸਮਾਪਤ ਹੋਣ ਤੋਂ ਬਾਅਦ ਭਾਰਤੀ ਟੀਮ 13 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ ’ਤੇ ਰਹੀ। ਹੁਣ ਟੀਮ 11 ਅਗਸਤ ਨੂੰ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਜਾਪਾਨ ਨਾਲ ਭਿੜੇਗੀ।
ਭਾਰਤੀ ਹਾਕੀ ਟੀਮ ਨੇ ਆਪਣੇ ਆਖਰੀ ਲੀਗ ਮੈਚ 'ਚ ਪਾਕਿਸਤਾਨ ਖਿਲਾਫ ਇਕਤਰਫਾ ਜਿੱਤ ਦੇ ਨਾਲ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤ ਨੇ ਰਾਊਂਡ ਰੌਬਿਨ ਪੜਾਅ ਵਿੱਚ ਜਿਹੜਾ ਇੱਕੋ-ਇੱਕ ਡਰਾਅ ਖੇਡਿਆ, ਉਹ ਜਾਪਾਨ ਵਿਰੁੱਧ ਸੀ। ਹਾਕੀ ਦੇ ਮੈਦਾਨ 'ਚ ਭਾਰਤ ਅਤੇ ਜਾਪਾਨ ਦੇ ਇੱਕ ਦੂਜੇ ਦੇ ਖਿਲਾਫ ਰਿਕਾਰਡਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਪਲੜਾ ਸਾਫ ਤੌਰ 'ਤੇ ਭਾਰੀ ਨਜ਼ਰ ਆ ਰਿਹਾ ਹੈ।
ਹੈਡ ਟੂ ਹੈਡ ਰਿਕਾਰਡ
ਭਾਰਤ ਅਤੇ ਜਾਪਾਨ ਵਿਚਾਲੇ ਹੁਣ ਤੱਕ ਕੁੱਲ 34 ਮੈਚ ਖੇਡੇ ਗਏ ਹਨ, ਜਿਸ 'ਚ ਟੀਮ ਇੰਡੀਆ ਨੇ 27 ਮੈਚ ਜਿੱਤੇ ਹਨ, ਜਦਕਿ ਜਾਪਾਨ ਦੀ ਟੀਮ ਸਿਰਫ 3 ਮੈਚ ਹੀ ਜਿੱਤ ਸਕੀ ਹੈ। ਜਦਕਿ 4 ਮੈਚ ਡਰਾਅ 'ਤੇ ਖਤਮ ਹੋਏ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ ਟਰਾਫੀ ਟੂਰਨਾਮੈਂਟ 'ਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ 'ਚ ਭਾਰਤ ਨੇ 5 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਜਾਪਾਨ ਨੇ 2 ਵਾਰ ਜਿੱਤ ਦਰਜ ਕੀਤੀ ਹੈ। ਇਸ ਸਮੇਂ ਜਿੱਥੇ ਭਾਰਤ ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਹੈ, ਉਥੇ ਜਾਪਾਨ ਦੀ ਟੀਮ 19ਵੇਂ ਸਥਾਨ 'ਤੇ ਹੈ।
- - - - - - - - - Advertisement - - - - - - - - -