ਚੰਡੀਗੜ੍ਹ: ਸੈਂਚੂਰੀਅਨ 'ਚ ਖੇਡੇ ਜਾਣ ਵਾਲੇ ਦੂਜੇ ਇੱਕ ਦਿਨਾ ਮੈਚ 'ਚ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕਰ ਲਈ ਹੈ। ਟੀਮ ਨੇ ਤਿੰਨ ਓਵਰਾਂ ਬਾਅਦ ਇੱਕ ਵਿਕਟ ਦੇ ਨੁਕਸਾਨ 'ਤੇ 39 ਦੌੜਾਂ ਬਣਾ ਲਈਆਂ ਹਨ।

6 ਇੱਕ ਦਿਨਾ ਮੈਚਾਂ ਦੀ ਲੜੀ 'ਚ ਭਾਰਤ 1-0 ਨਾਲ ਅੱਗੇ ਹੈ। ਪਹਿਲੇ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਸੀ।

ਕੋਹਲੀ ਦੀ ਟੀਮ ਲੜੀ ਵਿੱਚ ਆਪਣੀ ਚੜ੍ਹਤ ਵਧਾਉਣ ਦੇ ਮਕਸਦ ਨਾਲ ਮੈਦਾਨ ਵਿੱਚ ਉੱਤਰੇਗੀ ਜਦਕਿ ਅਫਰੀਕਾ ਦੀ ਟੀਮ ਆਪਣੀ ਧਰਤੀ 'ਤੇ ਭਾਰਤੀ ਟੀਮ ਨੂੰ ਅੱਗੇ ਵਧਣ ਤੋਂ ਰੋਕਣ ਲਈ ਖੇਡੇਗੀ। ਅਫਰੀਕੀ ਟੀਮ ਦੀ ਕਪਤਾਨੀ ਏਡਨ ਮਾਰਕਮ ਕੋਲ ਹੈ ਤੇ ਉਹ ਆਪਣੇ ਕਪਤਾਨ ਫਾ. ਡੁਪਲੇਸੀ ਦੀ ਕਮੀ ਪੂਰੀ ਕਰਨ ਦਾ ਕਰਨਗੇ।