ਪੜਚੋਲ ਕਰੋ
Advertisement
(Source: ECI/ABP News/ABP Majha)
ਦੂਜਾ ਟੈਸਟ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਚ ਉੱਤਰੇਗੀ ਟੀਮ ਇੰਡੀਆ, ਮੇਜ਼ਬਾਨ ਅੱਗੇ ਹੋਣਗੀਆਂ ਇਹ ਚੁਣੌਤੀਆਂ
ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜੇ ਟੈਸਟ ਜਿੱਤ ਸੀਰੀਜ਼ ਆਪਣੇ ਨਾਂ ਕਰਨ ‘ਤੇ ਰਹਿਣਗੀਆਂ। ਇਸ ਤੋਂ ਪਹਿਲਾਂ ਟੀਮ ਇੰਡੀਆ ਇਸ ਦੌਰੇ ‘ਤੇ ਟੀ-20 ਤੇ ਵਨਡੇ ‘ਚ ਵੀ ਮੇਜ਼ਬਾਨ ਟੀਮ ਨੂੰ ਹਰਾ ਚੁੱਕੀ ਹੈ।
ਕਿੰਗਸਟਨ: ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜੇ ਟੈਸਟ ਜਿੱਤ ਸੀਰੀਜ਼ ਆਪਣੇ ਨਾਂ ਕਰਨ ‘ਤੇ ਰਹਿਣਗੀਆਂ। ਇਸ ਤੋਂ ਪਹਿਲਾਂ ਟੀਮ ਇੰਡੀਆ ਇਸ ਦੌਰੇ ‘ਤੇ ਟੀ-20 ਤੇ ਵਨਡੇ ‘ਚ ਵੀ ਮੇਜ਼ਬਾਨ ਟੀਮ ਨੂੰ ਹਰਾ ਚੁੱਕੀ ਹੈ। ਉਧਰ, ਵਿੰਡੀਜ਼ ਟੀਮ ਸੀਰੀਜ਼ ਦਾ ਅੰਤ 1-1 ਦੀ ਬਰਾਬਰੀ ਨਾਲ ਕਰਨਾ ਚਾਹੇਗੀ।
ਪਹਿਲੇ ਟੈਸਟ ‘ਚ ਭਾਰਤ ਨੇ ਵਿੰਡੀਜ ਨੂੰ ਖੇਡ ਦੇ ਸਾਰੇ ਹਿੱਸਿਆਂ ‘ਚ ਚਿੱਤ ਕੀਤਾ ਸੀ। ਪਹਿਲੇ ਦਿਨ ਦੀ ਸ਼ੁਰੂਆਤੀ ਸੈਸ਼ਨ ਨੂੰ ਛੱਡ ਮੇਜ਼ਬਾਨ ਟੀਮ ਕਦੇ ਭਾਰਤ ‘ਤੇ ਹਾਵੀ ਨਹੀਂ ਰਹੀ। ਭਾਰਤ ਦੀ ਪਹਿਲੀ ਪਾਰੀ ‘ਚ ਉਸ ਨੇ 30 ਦੌੜਾਂ ਦੇ ਫਰਕ ਨਾਲ ਭਾਰਤ ਦੀਆਂ ਤਿੰਨ ਵਿਕਟਾਂ ਹਾਸਲ ਕਰ ਲਈਆਂ ਪਰ ਉੱਪ ਕਪਤਾਨ ਅਜਿੰਕੀਆ ਰਹਾਣੇ ਤੇ ਰਵਿੰਦਰ ਜਡੇਜਾ ਦੇ ਅਰਥ ਸੈਂਕੜਿਆਂ ਦੀ ਮਦਦ ਨਾਲ ਭਾਰਤ ਸੰਭਲ ਗਿਆ।
ਰਹਾਣੇ ਨੇ ਦੂਜੀ ਪਾਰੀ ‘ਚ ਸੈਂਕੜਾ ਜੜਿਆ ਸੀ ਤੇ ਕਪਤਾਨ ਕੋਹਲੀ ਤੇ ਹਨੁਮਾ ਵਿਹਾਰੀ ਨਾਲ ਮਜਬੂਤ ਸਾਂਝੇਦਾਰੀ ਨਾਲ ਵਿੰਡੀਜ਼ ਸਾਹਮਣੇ ਮਜਬੂਤ ਟੀਚਾ ਰੱਖਿਆ ਸੀ। ਮਹਿਮਾਨ ਟੀਮ ਦੇ ਤਿੰਨ ਬੱਲੇਬਾਜ਼ਾਂ ਨੂੰ ਛੱਡ ਬਾਕੀ ਸਭ ਦਾ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ। ਆਸਟ੍ਰੇਲੀਆ ਦੌਰੇ ‘ਤੇ ਇਤਿਹਾਸਕ ਟੈਸਟ ਸੀਰੀਜ਼ ਜਿੱਤ ਕਰਕੇ ਚੇਤੇਸ਼ਵਰ ਪੁਜਾਰਾ ਤੇ ਮਿਅੰਕ ਅਗਰਵਾਲ ਦਾ ਬੱਲਾ ਸ਼ਾਂਤ ਰਿਹਾ ਸੀ ਪਰ ਇਸ ਮੈਚ ‘ਚ ਇਹ ਦੋਵੇਂ ਦੌੜਾਂ ਬਣਾਉਣ ਦੀ ਫਿਰਾਕ ‘ਚ ਹੋਣਗੇ।
ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਬੈਟ ਵੀ ਕੋਈ ਕਮਾਲ ਨਹੀਂ ਦਿਖਾ ਪਾਇਆ ਸੀ ਤੇ ਉਸ ਦੀ ਵਿਕਟਕੀਪਿੰਗ ਵੀ ਚੰਗੀ ਨਹੀਂ ਸੀ। ਇੱਥੇ ਕੋਹਲੀ ਫਾਈਨਲ-11 ਵਿੱਚ ਪੰਤ ਨੂੰ ਬਾਹਰ ਕਰ ਅਨੁਭਵੀ ਰਿਧੀਮਾਨ ਸਾਹਾ ਨੂੰ ਅੰਤਮ 11 'ਚ ਦਾਖਲ ਕਰ ਸਕਦੇ ਹਨ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੇ ਬੱਲੇਬਾਜ਼, ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਇਸ਼ਾਂਤ ਸ਼ਰਮਾ ਟਿੱਕ ਨਹੀਂ ਪਾਏ ਸੀ।
ਇਸ਼ਾਂਤ ਨੇ ਆਪਣੀ ਪਹਿਲੀ ਪਾਰੀ 'ਚ ਪੰਜ ਵਿਕਟਾਂ ਲਈਆਂ ਸੀ, ਜਦੋਂਕਿ ਬੁਮਰਾਹ ਨੇ ਦੂਜੀ ਪਾਰੀ 'ਚ ਪੰਜ ਵਿਕਟਾਂ ਲਈਆਂ। ਜਡੇਜਾ ਨੇ ਵੀ ਗੇਂਦਬਾਜ਼ੀ 'ਚ ਚੰਗਾ ਯੋਗਦਾਨ ਕੀਤਾ ਸੀ।
ਉਧਰ ਵਿੰਡੀਜ਼ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਫਿਕਰ ਦੀ ਗੱਲਾਂ ਕਾਪੀ ਸਾਰੀਆਂ ਹਨ। ਪਹਿਲੇ ਮੈਚ ਤੋਂ ਬਾਅਦ ਕਪਤਾਨ ਜੇਸਨ ਹੋਲਡਰ ਨੇ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਜ਼ਿੰਮੇਦਾਰੀ ਲੈਣੀ ਹੋਵੇਗੀ ਤੇ ਵੱਡਾ ਟਾਰਗੇਟ ਖੜ੍ਹਾ ਕਰਨਾ ਪਵੇਗਾ। ਇਸ ਗੱਲ ਨੂੰ ਉਨ੍ਹਾਂ ਦੇ ਬੱਲੇਬਾਜ਼ ਕਿੰਨੀ ਸ਼ਿਦੱਤ ਨਾਲ ਅੰਜ਼ਾਮ ਦਿੰਦੇ ਹਨ ਇਹ ਤਾਂ ਮੈਚ ‘ਚ ਹੀ ਪਤਾ ਲੱਗੇਗਾ।
ਟੀਮ ਦਾ ਕੋਈ ਵੀ ਖਿਡਾਰੀ ਅਰਥ ਸੈਂਕੜਾ ਨਹੀ ਜੜ੍ਹ ਸਕਿਆ ਸੀ। ਰੋਸਟਨ ਚੇਜ ਨੇ ਪਹਿਲੀ ਪਾਰੀ ‘ਚ 48 ਦੌੜਾਂ ਬਣਾਈਆਂ ਸੀ ਜੋ ਵਿੰਡੀਜ਼ ਵੱਲੋਂ ਸਭ ਤੋਂ ਵੱਡਾ ਸਕੌਰ ਸੀ। ਇਸ ਮੈਚ ‘ਚ ਚਾਰ ਬੱਲੇਬਾਜ਼ਾਂ ‘ਤਟ ਟੀਮ ਦਾ ਸਕੌਰਬੋਰਡ ਮਜ਼ਬੂਤ ਦੌੜਾਂ ਟੰਗਣ ਦਾ ਦਬਾਅ ਹੋਵੇਗਾ।
ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਬਾਲਰਸ ਕੇਮਾਰ ਰੋਚ ਤੇ ਸ਼ੇਨਨ ਗ੍ਰਬ੍ਰਿਅਲ ਦੀ ਗੇਂਦਬਾਜ਼ੀ ਨੇ ਕੁਝ ਦੇਰ ਭਾਰਤੀ ਖਿਡਾਰੀਆਂ ਨੂੰ ਪਰੇਸ਼ਾਨ ਜ਼ਰੂਰ ਕੀਤਾ। ਮਿਗਯੁਏਲ ਕਮਿੰਸ ਇਸ ਮੈਚ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਕੀਮੋ ਪੌਲ ਨੂੰ ਟੀਮ ‘ਚ ਥਾਂ ਮਿਲੀ ਹੈ। ਵਿੰਡੀਜ਼ ਜੇਕਰ ਭਾਰਤ ਨੂੰ ਮਾਤ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਸਹੀ ਫੈਸਲੇ ਅਤੇ ਲਗਾਤਾਰ ਖੇਡਣਾ ਪਵੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement