ਹੈਦਰਾਬਾਦ: ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਦੂਜੇ ਟੈਸਟ ਵਿੱਚ ਦੂਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਭਾਰਤ ਨੇ 308 ਦੌੜਾਂ ਬਣਾਈਆਂ। ਭਾਰਤ, ਵੈਸਟਇੰਡੀਜ਼ ਤੋਂ 3 ਦੌੜਾਂ ਨਾਲ ਪਿੱਛੇ ਹੈ। ਅਜਿੰਕਿਆ ਰਹਾਣੇ (72 ਦੌੜਾਂ) ਤੇ ਰਿਸ਼ਭ ਪੰਤ (85 ਦੌੜਾਂ) ਨਾਬਾਦ ਹਨ। ਜ਼ਿਕਰਯੋਗ ਹੈ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿੱਚ 311 ਦੌੜਾਂ 'ਤੇ ਆਊਟ ਹੋ ਗਈ ਸੀ।

ਭਾਰਤ ਦੀ ਪਾਰੀ

ਭਾਰਤ ਵੱਲੋਂ ਸਭ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ 4 ਦੌੜਾਂ ਦਾ ਸਕੋਰ ਬਣਾਇਆ। ਰਾਹੁਲ ਤੋਂ ਬਾਅਦ ਪ੍ਰਿਥਵੀ ਸ਼ਾਅ ਚੇਤੇਸ਼ਵਰ ਪੁਜਾਰਾ ਨੇ ਥੋੜ੍ਹਾ ਜ਼ੋਰ ਦਿਖਾਇਆ ਪਰ 18.4 ਓਵਰਾਂ ਵਿੱਚ 70 ਦੌੜਾਂ ਬਣਾ ਕੇ ਪੈਵੀਲੀਅਨ ਵਾਪਸ ਪਰਤ ਗਿਆ। ਉਹ ਜੋਮੇਲ ਵਾਰਿਕਨ ਦ ਹੱਥੋਂ ਕੈਚ ਆਊਟ ਹੋਇਆ। ਉਸ ਤੋਂ ਬਾਅਦ ਪੁਜਾਰਾ ਵੀ 10 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ (45) ਤੇ ਉਪ ਕਪਤਾਨ ਰਹਾਣੇ ਨੇ ਟੀਮ ਨੂੰ ਬਚਾਉਣ ਲਈ ਚੌਥੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਕੋਹਲੀ ਨੂੰ ਜੇਮਸ ਹੋਲਡਰ ਨੇ LBW ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਿਸ਼ਭ ਪੰਤ ਤੇ ਰਹਾਣੇ ਨੇ ਟੀਮ ਦੇ ਸਕੋਰ ਨੂੰ 308 ਦੌੜਾਂ ਤੱਕ ਪਹੁੰਚਾਇਆ ਤੇ ਦੋਵਾਂ ਨੇ ਪੰਜਵੀਂ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।