ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Thomas Cup Badminton: ਕੀ ਹੈ ਥਾਮਸ ਕੱਪ? ਜਿਸ 'ਚ ਭਾਰਤ ਨੇ ਰੱਚਿਆ ਇਤਿਹਾਸ

India Wins Thomas Cup 2022: ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ।

Thomas Cup Badminton: ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਕਿੰਦੰਬੀ ਸ਼੍ਰੀਕਾਂਤ ਨੇ ਤੀਜਾ ਮੈਚ ਜਿੱਤ ਕੇ ਭਾਰਤੀ ਟੀਮ ਨੂੰ ਪਹਿਲੀ ਵਾਰ ਥਾਮਸ ਕੱਪ ਦਾ ਚੈਂਪੀਅਨ ਬਣਾਇਆ। 

ਲਕਸ਼ਯ ਸੇਨ ਨੇ ਸ਼ੁਰੂਆਤੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਦੇ ਐਂਟੋਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਵੀ ਸਾਤਵਿਕ ਚਿਰਾਗ ਦੀ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸ਼੍ਰੀਕਾਂਤ ਤੇ ਕ੍ਰਿਸਟੀ ਵਿਚਾਲੇ ਖੇਡਿਆ ਜਾ ਰਿਹਾ ਹੈ ਤੇ ਪਹਿਲਾ ਸੈੱਟ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਲਿਆ ਹੈ।

ਪਹਿਲੇ ਮੈਚ ਵਿੱਚ ਵਿਸ਼ਵ ਦੇ 9ਵੇਂ ਨੰਬਰ ਦੇ ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਰਗ ਵਿੱਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਐਂਥਨੀ ਸਿਨਿਸੁਕਾ ਗਿੰਟਿੰਗ ਨੂੰ ਹਰਾਇਆ ਜਦਕਿ ਦੂਜੇ ਮੈਚ ਵਿੱਚ ਪੁਰਸ਼ ਡਬਲਜ਼ ਵਿੱਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਕੇਵਿਨ ਸੰਜੇ ਤੇ ਮੁਹੰਮਦ ਅਹਿਸਾਨ ਦੀ ਜੋੜੀ ਨੂੰ ਹਰਾਇਆ। 

ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਨੇ ਡਬਲਜ਼ ਮੈਚ ਵਿੱਚ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਕੇਵਿਨ ਸੰਜੇ ਨੂੰ 18-21, 23-21 ਤੇ 21-19 ਨਾਲ ਹਰਾਇਆ। ਪਹਿਲੀ ਗੇਮ ਵਿੱਚ ਪਿੱਛੇ ਰਹਿਣ ਤੋਂ ਬਾਅਦ ਸਾਤਵਿਕ ਤੇ ਚਿਰਾਗ ਨੇ ਦੂਜੀ ਗੇਮ ਵਿੱਚ ਰੋਮਾਂਚਕ ਵਾਪਸੀ ਕੀਤੀ। ਦੂਸਰੀ ਗੇਮ ਬਰਾਬਰੀ 'ਤੇ ਰਹੀ ਪਰ ਇੱਥੋਂ ਭਾਰਤੀ ਜੋੜੀ ਨੇ ਆਪਣੇ ਹੱਕ 'ਚ ਭਿੜੇ। ਇਸ ਤੋਂ ਬਾਅਦ ਇਸ ਜੋੜੀ ਨੇ ਤੀਜੀ ਗੇਮ 21-19 ਨਾਲ ਜਿੱਤ ਕੇ ਮੈਚ 2-1 ਨਾਲ ਜਿੱਤ ਲਿਆ। ਇਸ ਜਿੱਤ ਨਾਲ ਫਾਈਨਲ ਵਿੱਚ ਭਾਰਤ ਦੀ ਬੜ੍ਹਤ 2-0 ਹੋ ਗਈ ਹੈ।

ਥਾਮਸ ਕੱਪ ਮੁਕਾਬਲਾ ਕਰਵਾਉਣ ਦਾ ਵਿਚਾਰ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਬਹੁਤ ਹੀ ਸਫਲ ਅੰਗਰੇਜ਼ੀ ਬੈਡਮਿੰਟਨ ਖਿਡਾਰੀ ਸਰ ਜਾਰਜ ਐਲਨ ਥਾਮਸ ਤੋਂ ਆਇਆ ਸੀ। ਜਾਰਜ ਥਾਮਸ ਪੁਰਸ਼ ਟੂਰਨਾਮੈਂਟ ਨੂੰ ਫੁੱਟਬਾਲ ਵਿਸ਼ਵ ਕੱਪ ਅਤੇ ਡੇਵਿਸ ਕੱਪ ਦੀ ਤਰਜ਼ 'ਤੇ ਆਯੋਜਿਤ ਕਰਨਾ ਚਾਹੁੰਦੇ ਸਨ। ਜਾਰਜ ਐਲਨ ਥਾਮਸ ਦੀ ਮਿਹਨਤ ਰੰਗ ਲਿਆਈ ਅਤੇ 1948-49 ਵਿੱਚ ਪਹਿਲੀ ਵਾਰ ਇੰਗਲਿਸ਼ ਧਰਤੀ 'ਤੇ ਇਹ ਮੁਕਾਬਲਾ ਕਰਵਾਇਆ ਗਿਆ।

ਟੂਰਨਾਮੈਂਟ ਹਰ ਦੋ ਸਾਲ ਬਾਅਦ ਕਰਵਾਇਆ ਜਾਂਦਾ
ਥਾਮਸ ਕੱਪ ਪਹਿਲਾਂ ਤਿੰਨ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਸੀ ਪਰ 1982 'ਚ ਫਾਰਮੈਟ 'ਚ ਬਦਲਾਅ ਤੋਂ ਬਾਅਦ ਇਸ ਦਾ ਆਯੋਜਨ ਦੋ ਸਾਲ ਬਾਅਦ ਕੀਤਾ ਜਾਣ ਲਗਾ। ਥਾਮਸ ਕੱਪ ਨੂੰ ਪੁਰਸ਼ ਵਿਸ਼ਵ ਟੀਮ ਚੈਂਪੀਅਨਸ਼ਿਪ ਵਜੋਂ ਵੀ ਜਾਣਿਆ ਜਾਂਦਾ ਹੈ। ਬੈਡਮਿੰਟਨ ਦੀ ਗਵਰਨਿੰਗ ਬਾਡੀ, ਬੈਡਮਿੰਟਨ ਵਿਸ਼ਵ ਫੈਡਰੇਸ਼ਨ (BWF) ਦੇ ਮੈਂਬਰ ਦੇਸ਼ ਇਸ ਵਿੱਚ ਹਿੱਸਾ ਲੈਂਦੇ ਹਨ।

ਇੰਡੋਨੇਸ਼ੀਆ ਨੇ ਸਭ ਤੋਂ ਵੱਧ ਖਿਤਾਬ ਜਿੱਤੇ
ਹੁਣ ਤੱਕ 31 ਵਾਰ ਹੋਏ ਥਾਮਸ ਕੱਪ ਟੂਰਨਾਮੈਂਟ ਵਿੱਚ ਸਿਰਫ਼ ਪੰਜ ਦੇਸ਼ ਹੀ ਜੇਤੂ ਬਣ ਸਕੇ ਹਨ। ਇੰਡੋਨੇਸ਼ੀਆ ਸਭ ਤੋਂ ਸਫਲ ਟੀਮ ਹੈ, ਜਿਸ ਨੇ 14 ਵਾਰ ਜਿੱਤ ਦਰਜ ਕੀਤੀ ਹੈ। 1982 ਤੋਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਚੀਨ ਦੀ ਟੀਮ ਨੇ 10 ਅਤੇ ਮਲੇਸ਼ੀਆ ਨੇ 5 ਖਿਤਾਬ ਜਿੱਤੇ ਹਨ। ਜਾਪਾਨ ਅਤੇ ਡੈਨਮਾਰਕ ਦੋਵਾਂ ਦੇ ਨਾਂ ਇਕ-ਇਕ ਖਿਤਾਬ ਹੈ। ਰਵਾਇਤੀ ਤੌਰ 'ਤੇ ਥਾਮਸ ਕੱਪ ਹਮੇਸ਼ਾ ਏਸ਼ੀਆਈ ਦੇਸ਼ਾਂ ਨੇ ਜਿੱਤਿਆ ਸੀ। ਡੈਨਮਾਰਕ 2016 ਦੇ ਫਾਈਨਲ ਵਿੱਚ ਇੰਡੋਨੇਸ਼ੀਆ ਨੂੰ 3-2 ਨਾਲ ਹਰਾ ਕੇ ਖਿਤਾਬ ਜਿੱਤਣ ਵਾਲੀ ਪਹਿਲੀ ਗੈਰ-ਏਸ਼ਿਆਈ ਟੀਮ ਸੀ।

ਭਾਰਤੀ ਟੀਮ 13ਵੀਂ ਵਾਰ ਹਿੱਸਾ ਲੈ ਰਹੀ 
ਭਾਰਤੀ ਟੀਮ ਨੇ ਮੌਜੂਦਾ ਸੀਜ਼ਨ ਸਮੇਤ 13ਵੀਂ ਵਾਰ ਇਸ ਟੂਰਨਾਮੈਂਟ 'ਚ ਹਿੱਸਾ ਲਿਆ ਹੈ ਪਰ ਉਹ ਪਹਿਲੇ ਖਿਤਾਬ ਦੀ ਤਲਾਸ਼ 'ਚ ਹੈ। ਭਾਰਤੀ ਟੀਮ 1979 ਤੋਂ ਬਾਅਦ ਕਦੇ ਵੀ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੀ ਸੀ। ਪਰ ਇਸ ਵਾਰ ਉਸ ਨੇ 2016 ਦੇ ਚੈਂਪੀਅਨ ਡੈਨਮਾਰਕ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ।

ਥਾਮਸ ਕੱਪ ਵਿੱਚ ਭਾਰਤ ਦਾ ਪ੍ਰਦਰਸ਼ਨ:
1952 ਅੰਤਮ ਦੌਰ ਇੰਟਰ-ਜ਼ੋਨ (ਤੀਜਾ)
1955 ਅੰਤਮ ਦੌਰ ਇੰਟਰ-ਜ਼ੋਨ (ਤੀਜਾ)
1973 ਪਹਿਲਾ ਦੌਰ ਇੰਟਰ-ਜ਼ੋਨ (5ਵਾਂ)
1979 ਸੈਮੀਫਾਈਨਲ
1988 ਗਰੁੱਪ ਪੜਾਅ - 8ਵਾਂ
2000 ਗਰੁੱਪ ਪੜਾਅ - 7ਵਾਂ
2006 ਕੁਆਰਟਰ ਫਾਈਨਲ
2010 ਕੁਆਰਟਰ ਫਾਈਨਲ
2014 ਗਰੁੱਪ ਪੜਾਅ - 11ਵਾਂ
2016 ਗਰੁੱਪ ਪੜਾਅ - 13ਵਾਂ
2018 ਗਰੁੱਪ ਪੜਾਅ - 10ਵਾਂ
2020 ਕੁਆਰਟਰ ਫਾਈਨਲ
2022 ਫਾਈਨਲ

ਲਕਸ਼ਯ ਸੇਨ ਦਾ ਸਾਹਮਣਾ ਇੰਡੋਨੇਸ਼ੀਆ ਖਿਲਾਫ ਫਾਈਨਲ 'ਚ ਐਂਥਨੀ ਸਿਨੀਸੁਕਾ ਗਿਨਟਿੰਗ ਨਾਲ ਹੋਵੇਗਾ। ਦੂਜੇ ਪਾਸੇ ਕਿਦਾਂਬੀ ਸ਼੍ਰੀਕਾਂਤ ਦਾ ਮੁਕਾਬਲਾ ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਨਾਲ ਹੋਣ ਦੀ ਉਮੀਦ ਹੈ। ਭਾਰਤੀ ਖਿਡਾਰੀ ਦਾ ਕ੍ਰਿਸਟੀਜ਼ ਖਿਲਾਫ 4-5 ਦਾ ਰਿਕਾਰਡ ਹੈ। ਜੇਕਰ ਮੈਚ ਆਖਰੀ ਟਾਈ ਤੱਕ ਜਾਂਦਾ ਹੈ ਤਾਂ ਐਚਐਸ ਪ੍ਰਣਯ ਦਾ ਸਾਹਮਣਾ ਸ਼ੇਸਰ ਹਿਰੇਨ ਰੁਸਤਾਵਿਤੋ ਨਾਲ ਹੋ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
Election Results 2024 Live Coverage: ਮਹਾਰਾਸ਼ਟਰ 'ਚ NDA ਦੀ ਸੁਨਾਮੀ, ਜਨਤਾ ਨੇ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮੰਨਿਆ 'ਅਸਲੀ', ਚਾਚੇ 'ਤੇ ਭਤੀਜਾ ਪਿਆ ਭਾਰੀ; ਝਾਰਖੰਡ 'ਚ JMM ਰਿਪੀਟ
ਮਹਾਰਾਸ਼ਟਰ 'ਚ NDA ਦੀ ਸੁਨਾਮੀ, ਜਨਤਾ ਨੇ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮੰਨਿਆ 'ਅਸਲੀ', ਚਾਚੇ 'ਤੇ ਭਤੀਜਾ ਪਿਆ ਭਾਰੀ; ਝਾਰਖੰਡ 'ਚ JMM ਰਿਪੀਟ
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Traffic Challan: ਕਾਰ ਹੋਵੇ ਜਾਂ ਬਾਈਕ, ਹੁਣ ਕੱਟਿਆ ਜਾਏਗਾ 10,000 ਦਾ ਚਲਾਨ! ਜਾਣੋ ਨਵੇਂ ਟ੍ਰੈਫਿਕ ਨਿਯਮ...
Traffic Challan: ਕਾਰ ਹੋਵੇ ਜਾਂ ਬਾਈਕ, ਹੁਣ ਕੱਟਿਆ ਜਾਏਗਾ 10,000 ਦਾ ਚਲਾਨ! ਜਾਣੋ ਨਵੇਂ ਟ੍ਰੈਫਿਕ ਨਿਯਮ...
Embed widget