ਲੰਡਨ ਦੇ ਹੋਟਲ ਮੈਰੀਅਟ ਤੋਂ ਭਾਰਤੀ ਮਹਿਲਾ ਕ੍ਰਿਕਟਰ Taniya Bhatia ਦਾ ਬੈਗ ਚੋਰੀ, ਟਵੀਟ ਕਰ ਕਹੀ ਇਹ ਗੱਲ
ਤਾਨੀਆ ਭਾਟੀਆ ਨੇ ਟਵੀਟ ਕੀਤਾ ਕਿ ਬੈਗ ਹੋਟਲ ਮੈਰੀਅਟ ਲੰਡਨ ਤੋਂ ਚੋਰੀ ਹੋ ਗਿਆ ਹੈ। ਉਸ ਬੈਗ ਵਿੱਚ ਨਕਦੀ ਤੋਂ ਇਲਾਵਾ ਕਾਰਡ, ਘੜੀਆਂ ਅਤੇ ਗਹਿਣੇ ਸੀ।
Indian Cricketer Taniya Bhatia: ਭਾਰਤੀ ਮਹਿਲਾ ਕ੍ਰਿਕਟਰ ਤਾਨੀਆ ਭਾਟੀਆ (Taniyaa Bhatia) ਦਾ ਬੈਗ ਹੋਟਲ ਵਿੱਚੋਂ ਚੋਰੀ ਹੋ ਗਿਆ। ਜਿਸ 'ਚ ਨਕਦੀ ਤੋਂ ਇਲਾਵਾ ਭਾਰਤੀ ਕ੍ਰਿਕਟਰ ਦੇ ਬੈਗ 'ਚ ਕਾਰਡ, ਘੜੀਆਂ ਅਤੇ ਗਹਿਣੇ ਸੀ। ਤਾਨੀਆ ਭਾਟੀਆ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸਨੇ ਟਵੀਟ ਕੀਤਾ ਕਿ ਉਹ ਹੋਟਲ ਮੈਰੀਅਟ ਲੰਡਨ (Marriot Hotel London) ਵਿੱਚ ਠਹਿਰੀ ਹੋਈ ਸੀ, ਜਿੱਥੋਂ ਉਸਦਾ ਬੈਗ ਚੋਰੀ ਹੋ ਗਿਆ ਹੈ।
ਤਾਨੀਆ ਭਾਟੀਆ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਤਾਨੀਆ ਭਾਟੀਆ ਮੁਤਾਬਕ ਉਸ ਬੈਗ ਵਿੱਚ ਨਕਦੀ ਤੋਂ ਇਲਾਵਾ ਕਾਰਡ, ਘੜੀਆਂ ਅਤੇ ਗਹਿਣੇ ਸੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟਰ ਨੇ ਜਲਦੀ ਤੋਂ ਜਲਦੀ ਜਾਂਚ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਟਵੀਟ 'ਚ ਅੱਗੇ ਲਿਖਿਆ ਕਿ ਇਹ ਇੰਗਲੈਂਡ ਕ੍ਰਿਕਟ ਬੋਰਡ ਦਾ ਪਸੰਦੀਦਾ ਹੋਟਲ ਹੈ ਪਰ ਇਸ ਹੋਟਲ 'ਚ ਸੁਰੱਖਿਆ ਦੀ ਕਮੀ ਸਮੱਸਿਆ ਹੈ। ਇਸ ਦੇ ਨਾਲ ਹੀ ਤਾਨੀਆ ਭਾਟੀਆ ਨੇ ਇਸ ਮਾਮਲੇ ਦੀ ਜਲਦੀ ਜਾਂਚ ਅਤੇ ਹੱਲ ਦੀ ਉਮੀਦ ਜਤਾਈ ਹੈ।
Indian cricketer Taniyaa Sapna Bhatia tweets that her bag with cash, cards, watches & jewellery was stolen from her personal room during her stay at Marriot Hotel London. Also asks for quick investigation & resolution of the matter. pic.twitter.com/z4YGcRaE01
— ANI (@ANI) September 26, 2022
ਦੱਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਹਾਲ ਹੀ 'ਚ ਇੰਗਲੈਂਡ ਦੌਰੇ 'ਤੇ ਸੀ। ਇਸ ਦੌਰੇ 'ਤੇ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਟੀਮ ਨੇ 3 ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤ ਹਾਸਲ ਕੀਤੀ। ਇਸ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ 'ਮੈਨ ਆਫ ਦਿ ਸੀਰੀਜ਼' ਚੁਣਿਆ ਗਿਆ। ਇਸ ਦੇ ਨਾਲ ਹੀ ਭਾਰਤੀ ਦਿੱਗਜ ਖਿਡਾਰੀ ਝੂਲਨ ਗੋਸਵਾਮੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਸੀ। ਭਾਰਤੀ ਟੀਮ ਨੇ ਲਾਰਡਸ ਵਨਡੇ ਜਿੱਤ ਕੇ ਝੂਲਨ ਗੋਸਵਾਮੀ ਨੂੰ ਯਾਦਗਾਰ ਵਿਦਾਈ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।